Jagannath Rath Yatra: ਜਗਨਨਾਥ ਮੰਦਰ 'ਚ ਕਿਉਂ ਨਹੀਂ ਹੈ ਅਣਵਿਆਹੇ ਜੋੜਿਆਂ ਦੀ ਐਂਟਰੀ?


By Neha diwan2023-06-21, 13:24 ISTpunjabijagran.com

ਕਿਉਂ ਨਹੀਂ ਹੈ

ਜਗਨਨਾਥ ਰਥ ਯਾਤਰਾ 20 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ। ਇਹ ਯਾਤਰਾ 10 ਦਿਨਾਂ ਤਕ ਚੱਲਦੀ ਹੈ।

ਭਗਵਾਨ ਜਗਨਨਾਥ

ਯਾਤਰਾ ਵਿਚ ਭਗਵਾਨ ਜਗਨਨਾਥ, ਭਰਾ ਬਲਭਦਰ ਅਤੇ ਦੇਵੀ ਸੁਭਦਰਾ ਰੱਥ 'ਤੇ ਸਵਾਰ ਹੋ ਕੇ ਗੁਡੀਚਾ ਮੰਦਿਰ ਜਾਂਦੇ ਹਨ ਅਤੇ ਜਗਨਨਾਥ 11ਵੇਂ ਦਿਨ ਵਾਪਸ ਆਉਂਦੇ ਹਨ।

100 ਯੱਗਾਂ ਦੇ ਬਰਾਬਰ ਪੁੰਨ

ਜਗਨਨਾਥ ਰਥ ਯਾਤਰਾ ਨਾਲ ਜੁੜੀ ਇੱਕ ਮਾਨਤਾ ਹੈ ਕਿ ਇਸ ਸ਼ੁਭ ਰਥ ਯਾਤਰਾ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਸ਼ਰਧਾਲੂਆਂ ਨੂੰ 100 ਯੱਗਾਂ ਦੇ ਬਰਾਬਰ ਪੁੰਨ ਪ੍ਰਾਪਤ ਹੁੰਦਾ ਹੈ।

ਮੰਦਿਰ ਨਾਲ ਜੁੜੇ ਕਈ ਹੈਰਾਨੀਜਨਕ ਰਾਜ਼

ਮੰਨਿਆ ਜਾਂਦਾ ਹੈ ਕਿ ਜਗਨਨਾਥ ਮੰਦਿਰ ਵੀ ਉਨਾ ਹੀ ਰਹੱਸਮਈ ਹੈ ਜਿੰਨਾ ਕਿ ਜਗਨਨਾਥ ਰਥ ਯਾਤਰਾ। ਅੱਜ ਵੀ ਇਸ ਮੰਦਿਰ ਨਾਲ ਜੁੜੇ ਕਈ ਹੈਰਾਨੀਜਨਕ ਰਾਜ਼ ਹਨ। ਇਨ੍ਹਾਂ 'ਚੋਂ ਇਕ ਹੈ ਮੰਦਿਰ 'ਚ ਅਣਵਿਆਹੇ ਜੋੜਿਆਂ ਦੇ ਦਾਖਲੇ 'ਤੇ ਪਾਬੰਦੀ।

ਮਿਥਿਹਾਸ ਕੀ ਹੈ?

ਜਗਨਨਾਥ ਮੰਦਰ ਵਿੱਚ ਅਣਵਿਆਹੇ ਜੋੜਿਆਂ ਦੇ ਦਾਖਲੇ ਦੀ ਮਨਾਹੀ ਹੈ ਕਿਉਂਕਿ ਇਸ ਦੇ ਪਿੱਛੇ ਇੱਕ ਦੰਤਕਥਾ ਹੈ ਜੋ ਰਾਧਾ ਰਾਣੀ ਦੇ ਸਰਾਪ ਨਾਲ ਸਬੰਧਤ ਹੈ।

ਕਥਾ ਦੇ ਅਨੁਸਾਰ

ਇੱਕ ਵਾਰ ਰਾਧਾ ਰਾਣੀ ਜਗਨਨਾਥ ਪੁਰੀ ਆਏ ਤੇ ਜਗਨਨਾਥ ਸਰੂਪ ਨੂੰ ਦੇਖਣ ਦੀ ਇੱਛਾ ਪ੍ਰਗਟ ਕੀਤੀ। ਜਦੋਂ ਰਾਧਾ ਰਾਣੀ ਨੇ ਮੰਦਰ 'ਚ ਪ੍ਰਵੇਸ਼ ਕਰਨ ਲਈ ਕਦਮ ਰੱਖਿਆ ਤਾਂ ਮੰਦਿਰ ਦੇ ਪੁਜਾਰੀ ਨੇ ਉਨ੍ਹਾਂ ਨੂੰ ਦਰਵਾਜ਼ੇ 'ਤੇ ਹੀ ਰੋਕ ਲਿਆ।

ਸ਼੍ਰੀ ਰਾਧਾ ਰਾਣੀ ਦਾ ਸਰਾਪ ਕੀ ਸੀ?

ਰਾਧਾ ਰਾਣੀ ਨੇ ਅਜਿਹੇ ਵਿਵਹਾਰ ਦਾ ਕਾਰਨ ਪੁੱਛਿਆ ਤਾਂ ਪੁਜਾਰੀ ਨੇ ਕਿਹਾ ਕਿ ਤੁਸੀਂ ਸ਼੍ਰੀ ਕ੍ਰਿਸ਼ਨ ਦੇ ਪ੍ਰੇਮੀ ਹੋ ਨਾ ਕਿ ਇੱਕ ਵਿਆਹੀ ਔਰਤ। ਸ਼੍ਰੀ ਕ੍ਰਿਸ਼ਨ ਦੀਆਂ ਪਤਨੀਆਂ ਨੂੰ ਆਗਿਆ ਨਹੀਂ ਸੀ ਤਾਂ ਤੁਹਾਨੂੰ ਇਜਾਜ਼ਤ ਕਿਵੇਂ ਦਿੱਤੀ ਗਈ।

ਰਾਧਾ ਰਾਣੀ ਦੀ ਨਾਰਾਜ਼ਗੀ

ਸ਼੍ਰੀ ਰਾਧਾ ਰਾਣੀ ਨੇ ਜਗਨਨਾਥ ਮੰਦਿਰ ਨੂੰ ਸਰਾਪ ਦਿੱਤਾ ਕਿ ਇਸ ਤੋਂ ਬਾਅਦ ਕੋਈ ਵੀ ਅਣਵਿਆਹਿਆ ਜੋੜਾ ਇਸ ਮੰਦਰ ਵਿੱਚ ਦਾਖਲ ਨਹੀਂ ਹੋ ਸਕੇਗਾ। ਜੇ ਕੋਈ ਕੋਸ਼ਿਸ਼ ਕਰੇਗਾ ਤਾਂ ਉਸਨੂੰ ਜ਼ਿੰਦਗੀ 'ਚ ਕਦੇ ਵੀ ਪਿਆਰ ਨਹੀਂ ਮਿਲੇਗਾ।

ਇਸ ਸਮੇਂ ਕਦੇ ਨਾ ਕਰੋ ਮੰਦਿਰ ਦੀ ਸਫ਼ਾਈ ਨਹੀਂ ਤਾਂ ਦੇਵੀ ਲਕਸ਼ਮੀ ਹੋ ਜਾਵੇਗੀ ਨਾਰਾਜ਼