ਇਸ਼ਕਬਾਜ਼ ਫੇਮ ਸ਼ਰੇਨੂ ਪਾਰਿਖ ਜਲਦ ਹੀ ਅਦਾਕਾਰ ਅਕਸ਼ੈ ਮਹਾਤਰੇ ਨਾਲ ਵਿਆਹ ਕਰਨ ਜਾ ਰਹੀ ਹੈ। ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਵੀ ਸ਼ੁਰੂ ਹੋ ਗਈਆਂ ਹਨ।
ਸ਼ਰੇਨੂ ਪਾਰਿਖ ਨੇ ਫੋਟੋਆਂ ਸਾਂਝੀਆਂ ਕਰਦੇ ਹੋਏ ਕੈਪਸ਼ਨ 'ਚ ਲਿਖਿਆ, 'ਮਹਿੰਦੀ ਹੋ ਗਈ... ਹੁਣ ਦੇਖਦੇ ਹਾਂ ਕਿ ਉਹ ਮੈਨੂੰ ਕਿੰਨਾ ਪਿਆਰ ਕਰਦੇ ਹਨ।'
ਸ਼ਰੇਨੂ ਪਾਰਿਖ ਨੇ ਇਸ ਸਮਾਰੋਹ ਵਿੱਚ ਹਰੇ ਰੰਗ ਦਾ ਲਹਿੰਗਾ ਤੇ ਚੋਲੀ ਪਹਿਨੀ ਤੇ ਹੈਵੀ ਮਹਿੰਦੀ ਨੂੰ ਹੱਥਾਂ 'ਤੇ ਲਗਾਇਆ ਹੈ
ਸ਼ਰੇਨੂ ਪਾਰਿਖ ਦਾ ਵਿਆਹ 21 ਦਸੰਬਰ ਨੂੰ ਗੁਜਰਾਤ ਦੇ ਵਡੋਦਰਾ 'ਚ ਹੋਵੇਗਾ।
ਉਥੇ ਹੀ ਲਾੜਾ ਬਣੇ ਅਕਸ਼ੈ ਮਹਾਤਰੇ ਨੇ ਲਿਖਿਆ, 'ਰੰਗ ਗੂੜ੍ਹਾ ਹੈ। ਫਿਰ ਪਿਆਰ ਵੀ ਗਹਿਰਾ ਹੋਵੇਗਾ।
ਇਸ ਤੋਂ ਪਹਿਲਾਂ ਅਭਿਨੇਤਰੀ ਨੇ ਆਪਣੀ ਬੈਚਲੋਰੇਟ ਪਾਰਟੀ ਵੀ ਰੱਖੀ ਸੀ, ਜਿਸ 'ਚ ਉਨ੍ਹਾਂ ਦੇ ਦੋਸਤਾਂ ਤੇ ਸਹਿ-ਅਭਿਨੇਤਰੀਆਂ ਨੇ ਸ਼ਿਰਕਤ ਕੀਤੀ ਸੀ।
ਸ਼ਰੇਨੂ ਪਾਰਿਖ ਨੇ ਲੰਬੇ ਸਮੇਂ ਬਾਅਦ ਅਕਸ਼ੈ ਮਹਾਤਰੇ ਨਾਲ ਆਪਣੇ ਰਿਸ਼ਤੇ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਦੀ ਪਹਿਲੀ ਮੁਲਾਕਾਤ 'ਘਰ ਇਕ ਮੰਦਰ' ਦੇ ਸੈੱਟ 'ਤੇ ਹੋਈ ਸੀ।