aman fdsafad

ਕੀ ਕੌੜੇ ਖੀਰੇ ਦਾ ਸੇਵਨ ਹੈ ਸਿਹਤ ਲਈ ਹਾਨੀਕਾਰਕ ?


By Neha diwan19, Jun 2023 03:02 PMpunjabijagran.com

ਖੀਰਾ

ਸਵਾਦ 'ਚ ਸੁਆਦੀ ਹੋਣ ਦੇ ਨਾਲ-ਨਾਲ ਖੀਰਾ ਕਈ ਤਰ੍ਹਾਂ ਨਾਲ ਸਾਡੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਹੀ ਕਾਰਨ ਹੈ ਕਿ ਸਾਡੇ ਵਿੱਚੋਂ ਜ਼ਿਆਦਾਤਰ ਇਸ ਨੂੰ ਆਪਣੀ ਖੁਰਾਕ ਵਿੱਚ ਜ਼ਰੂਰ ਸ਼ਾਮਲ ਕਰਦੇ ਹਨ।

ਕੌੜਾ ਖੀਰਾ

ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਖੀਰਾ ਕਈ ਵਾਰ ਸਵਾਦ ਵਿਚ ਕੌੜਾ ਹੁੰਦਾ ਹੈ। ਭਾਵੇਂ ਸਾਨੂੰ ਇਸ ਦਾ ਸੁਆਦ ਥੋੜ੍ਹਾ ਕੌੜਾ ਲੱਗਦਾ ਹੈ, ਫਿਰ ਵੀ ਅਸੀਂ ਇਸ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਂਦੇ ਹਾਂ।

ਖੀਰੇ ਕੌੜੇ ਕਿਉਂ ਹੁੰਦੇ ਹਨ?

ਅਕਸਰ ਖੀਰੇ ਦਾ ਕੁਝ ਹਿੱਸਾ ਕੌੜਾ ਹੁੰਦਾ ਹੈ ਜਿਸ ਨੂੰ ਤੁਸੀਂ ਕੱਢ ਸਕਦੇ ਹੋ। ਪਰ ਜੇਕਰ ਪੂਰਾ ਖੀਰਾ ਸਵਾਦ ਵਿੱਚ ਕੌੜਾ ਹੈ ਤਾਂ ਇਹ ਇਸ ਵਿੱਚ ਮੌਜੂਦ ਮਿਸ਼ਰਣ ਦੇ ਕਾਰਨ ਹੈ। ਇਹ ਸਰੀਰ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੈ

ਚੱਕਰ ਆ ਸਕਦੇ ਹਨ

ਜੇਕਰ ਤੁਸੀਂ ਕੌੜੇ ਖੀਰੇ ਦਾ ਪੂਰਾ ਸੇਵਨ ਕਰਦੇ ਹੋ ਤਾਂ ਇਸ ਨਾਲ ਪੇਟ ਖਰਾਬ ਹੋਣ ਦੇ ਨਾਲ ਚੱਕਰ ਆਉਣੇ ਵੀ ਹੋ ਸਕਦੇ ਹਨ। ਅੰਤੜੀ ਦੇ ਉਪਰਲੇ ਹਿੱਸੇ 'ਚ ਸੋਜ ਅਤੇ ਖੂਨ ਨਿਕਲਣ ਦੀ ਸਮੱਸਿਆ ਵੀ ਹੋ ਸਕਦੀ ਹੈ।

ਪੇਟ ਦੀਆਂ ਸਮੱਸਿਆਵਾਂ

ਇਸ ਤਰ੍ਹਾਂ ਦੇ ਖੀਰੇ ਦਾ ਸੇਵਨ ਪੇਟ ਖਰਾਬ ਹੋਣ ਦਾ ਮੁੱਖ ਕਾਰਨ ਹੋ ਸਕਦੈ ਜੇ ਖੀਰੇ ਦਾ ਕੁਝ ਹਿੱਸਾ ਕੌੜਾ ਹੈ ਤਾਂ ਤੁਸੀਂ ਇਸ ਨੂੰ ਕੱਢ ਕੇ ਇਸਤੇਮਾਲ ਕਰ ਸਕਦੇ ਹੋ ਪਰ ਜੇ ਪੂਰਾ ਖੀਰਾ ਕੌੜਾ ਹੈ ਤਾਂ ਇਸ ਨੂੰ ਗਲਤੀ ਨਾਲ ਵੀ ਨਾ ਖਾਓ।

ਦਸਤ ਤੇ ਉਲਟੀਆਂ ਵਰਗੀਆਂ ਸਮੱਸਿਆਵਾਂ

ਇਸ ਨਾਲ ਪੇਟ ਦੀਆਂ ਬਿਮਾਰੀਆਂ ਜਿਵੇਂ ਕਿ ਬਦਹਜ਼ਮੀ, ਫੁੱਲਣਾ, ਗੈਸ, ਉਲਟੀ ਅਤੇ ਦਸਤ ਆਦਿ ਹੋ ਸਕਦੇ ਹਨ। ਇਸ ਤਰ੍ਹਾਂ ਦੇ ਖੀਰੇ ਨੂੰ ਖਾਣ ਤੋਂ ਬਾਅਦ ਤੁਹਾਨੂੰ ਜਲਦੀ ਹੀ ਇਸ ਤਰ੍ਹਾਂ ਦੀ ਸਮੱਸਿਆ ਹੋ ਸਕਦੀ ਹੈ।

ਖੀਰਾ ਖਾਣ ਦੇ ਸਿਹਤ ਲਾਭ

ਉੱਥੇ ਹੀ ਦੂਜੇ ਪਾਸੇ ਡਾਈਟ ਵਿੱਚ ਖੀਰੇ ਨੂੰ ਸ਼ਾਮਿਲ ਕਰਨਾ ਸਿਹਤ ਲਈ ਵੀ ਕਈ ਤਰ੍ਹਾਂ ਨਾਲ ਫਾਇਦੇਮੰਦ ਹੋ ਸਕਦਾ ਹੈ।

ਬਲੈਕ ਕੌਫੀ ਨਾਲ ਹੁੰਦੀ ਹੈ ਫੈਟ ਬਰਨ, ਇਨ੍ਹਾਂ ਟਿਪਸ ਨੂੰ ਕਰੋ ਫਾਲੋ