ਕੀ ਗਰਭ ਅਵਸਥਾ ਦੌਰਾਨ Mehndi ਲਗਾਉਣ ਦੇ ਹਨ ਬੁਰੇ ਪ੍ਰਭਾਵ
By Neha diwan
2024-12-04, 11:46 IST
punjabijagran.com
ਹੱਥਾਂ 'ਤੇ ਮਹਿੰਦੀ
ਹੱਥਾਂ 'ਤੇ ਮਹਿੰਦੀ ਲਗਾਉਣਾ ਸਦੀਆਂ ਤੋਂ ਪਰੰਪਰਾ ਦਾ ਇੱਕ ਰੂਪ ਰਿਹਾ ਹੈ ਜੋ ਸਾਡੇ ਸੋਲ੍ਹਾ ਸ਼ਿੰਗਾਰ ਦਾ ਵੀ ਇੱਕ ਹਿੱਸਾ ਹੈ। ਔਰਤਾਂ ਕਈ ਵਰਤਾਂ, ਤਿਉਹਾਰਾਂ ਅਤੇ ਵਿਆਹ ਦੀਆਂ ਕਈ ਰਸਮਾਂ ਦੌਰਾਨ ਆਪਣੇ ਹੱਥਾਂ ਨੂੰ ਮਹਿੰਦੀ ਲਗਾਉਂਦੀਆਂ ਹਨ।
ਜੋਤਿਸ਼ ਸ਼ਾਸਤਰ ਦੇ ਅਨੁਸਾਰ
ਗਰਭ ਅਵਸਥਾ ਦੇ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਤੁਹਾਨੂੰ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਨ੍ਹਾਂ ਵਿੱਚੋਂ ਇੱਕ ਹੈ ਮਹਿੰਦੀ ਨਾਲ ਹੱਥਾਂ ਨੂੰ ਸਜਾਉਣਾ।
ਮਹਿੰਦੀ ਲਗਾਉਣ ਦੀ ਮਹੱਤਤਾ
ਮਹਿੰਦੀ ਦਾ ਸਬੰਧ ਸ਼ੁੱਕਰ ਗ੍ਰਹਿ ਨਾਲ ਹੈ, ਜੋ ਸੁੰਦਰਤਾ, ਖੁਸ਼ੀ, ਪਿਆਰ ਤੇ ਰਚਨਾਤਮਕਤਾ ਨੂੰ ਦਰਸਾਉਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਮਹਿੰਦੀ ਲਗਾਉਣ ਨਾਲ ਸ਼ੁੱਕਰ ਗ੍ਰਹਿ ਦੀ ਊਰਜਾ ਵਧਦੀ ਹੈ।
ਪ੍ਰੈਗਨੈਂਸੀ ਦੌਰਾਨ ਮਹਿੰਦੀ ਲਗਾਉਣਾ
ਕੁਝ ਮਾਮਲਿਆਂ ਵਿੱਚ ਗਰਭ ਅਵਸਥਾ ਦੌਰਾਨ ਮਹਿੰਦੀ ਨਾ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਦਰਅਸਲ, ਇਹ ਉਹ ਸਮਾਂ ਹੁੰਦਾ ਹੈ ਜਦੋਂ ਗ੍ਰਹਿਆਂ ਦੇ ਪ੍ਰਭਾਵਾਂ ਪ੍ਰਤੀ ਕਿਸੇ ਵੀ ਔਰਤ ਦੀ ਸੰਵੇਦਨਸ਼ੀਲਤਾ ਵਧ ਜਾਂਦੀ ਹੈ।
ਅਸ਼ੁਭ ਪ੍ਰਭਾਵ
ਜੇ ਗਰਭ ਅਵਸਥਾ ਦੌਰਾਨ ਕੁੰਡਲੀ ਵਿੱਚ ਸ਼ਨੀ, ਰਾਹੂ ਜਾਂ ਕੇਤੂ ਬਲਵਾਨ ਹੁੰਦੇ ਹਨ, ਤਾਂ ਉਹ ਮਹਿੰਦੀ ਦੀ ਵਰਤੋਂ ਕਾਰਨ ਚਿੰਤਾਵਾਂ ਅਤੇ ਸਮੱਸਿਆਵਾਂ ਪੈਦਾ ਕਰ ਸਕਦੇ ਹਨ।
ਸ਼ੁਭ ਕਾਰਨ ਬਣ ਸਕਦੈ
ਗਰਭ ਅਵਸਥਾ ਦੌਰਾਨ ਮਹਿੰਦੀ ਲਗਾਉਂਦੇ ਸਮੇਂ ਤੁਹਾਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਮਹਿੰਦੀ ਬਿਲਕੁਲ ਸ਼ੁੱਧ ਅਤੇ ਕੁਦਰਤੀ ਹੋਣੀ ਚਾਹੀਦੀ ਹੈ। ਨਕਲੀ ਮਹਿੰਦੀ ਜਾਂ ਰਸਾਇਣਕ ਮਹਿੰਦੀ ਤੋਂ ਦੂਰ ਰਹਿਣਾ ਚਾਹੀਦਾ ਹੈ।
ਧਾਰਮਿਕ ਕੰਮਾਂ 'ਚ ਕਿਉਂ ਵਰਤਿਆ ਜਾਂਦੈ ਗਾਂ ਦਾ ਘਿਓ
Read More