ਗਰਮੀਆਂ ਦੇ ਮੌਸਮ 'ਚ ਬੱਚਿਆਂ ਲਈ ਬਣਾਓ ਬਦਾਮ-ਪਿਸਤਾ ਕੁਲਫੀ


By Neha diwan10, Apr 2025 12:30 PMpunjabijagran.com

ਸਮੱਗਰੀ:

1 ਲੀਟਰ ਫੁੱਲ ਕ੍ਰੀਮ ਦੁੱਧ, 1/2 ਕੱਪ ਕੰਡੈਂਸਡ ਮਿਲਕ, 1/4 ਕੱਪ ਖੋਆ (ਮਾਵਾ), ਕੱਦੂਕਸ ਕੀਤਾ ਹੋਇਆ, 1/4 ਕੱਪ ਬਾਦਾਮ, ਦਰਦਰਾ ਪਿਸਿਆ ਹੋਇਆ, 1/4 ਕੱਪ ਪਿਸਤਾ, ਦਰਦਰਾ ਪਿਸਿਆ ਹੋਇਆ, 1/4 ਚਮਚ ਇਲਾਇਚੀ ਪਾਊਡਰ, ਇਕ ਚੁਟਕੀ ਕੇਸਰ ਦੇ ਧਾਗੇ (ਥੋੜ੍ਹੇ ਗਰਮ ਦੁੱਧ ਵਿਚ ਭਿਗੋਏ ਹੋਏ), 2 ਵੱਡੇ ਚਮਚ ਖੰਡ (ਸਵਾਦ ਅਨੁਸਾਰ)

ਵਿਧੀ ਸਟੈਪ 1

ਦੁੱਧ ਨੂੰ ਇੱਕ ਭਾਰੀ ਤਲ ਵਾਲੇ ਭਾਂਡੇ ਵਿੱਚ ਪਾਓ ਅਤੇ ਇਸਨੂੰ ਗਰਮ ਕਰੋ।ਜਦੋਂ ਦੁੱਧ ਉਬਲਣ ਲੱਗੇ, ਤਾਂ ਅੱਗ ਘਟਾਓ ਤੇ ਦੁੱਧ ਅੱਧਾ ਹੋਣ ਤੱਕ ਲਗਾਤਾਰ ਹਿਲਾਉਂਦੇ ਰਹੋ। ਪਾਸਿਆਂ ਤੋਂ ਬਣ ਰਹੀ ਕਰੀਮ ਨੂੰ ਛਾਣ ਲਓ ਅਤੇ ਇਸਨੂੰ ਦੁੱਧ ਵਿੱਚ ਮਿਲਾਉਂਦੇ ਰਹੋ।

ਸਟੈਪ 2

ਹੁਣ ਕੰਡੈਂਸਡ ਮਿਲਕ ਅਤੇ ਚੀਨੀ ਪਾਓ, ਚੰਗੀ ਤਰ੍ਹਾਂ ਮਿਲਾਓ ਅਤੇ 2-3 ਮਿੰਟ ਲਈ ਪਕਾਓ। ਹੁਣ ਭਿੱਜੇ ਹੋਏ ਕੇਸਰ ਵਾਲੇ ਦੁੱਧ ਅਤੇ ਇਲਾਇਚੀ ਪਾਊਡਰ ਨੂੰ ਮਿਲਾਓ। ਪੀਸਿਆ ਹੋਇਆ ਖੋਆ ਪਾਓ, ਚੰਗੀ ਤਰ੍ਹਾਂ ਮਿਲਾਓ ਅਤੇ 1-2 ਮਿੰਟ ਲਈ ਪਕਾਓ।

ਸਟੈਪ 3

ਹੁਣ ਇਸ ਵਿੱਚ ਮੋਟੇ ਪੀਸੇ ਹੋਏ ਬਦਾਮ ਤੇ ਪਿਸਤਾ ਪਾਓ, ਮਿਲਾਓ ਅਤੇ ਗੈਸ ਬੰਦ ਕਰ ਦਿਓ। ਮਿਸ਼ਰਣ ਨੂੰ ਪੂਰੀ ਤਰ੍ਹਾਂ ਠੰਡਾ ਹੋਣ ਦਿਓ। ਠੰਢਾ ਹੋਣ ਤੋਂ ਬਾਅਦ, ਮਿਸ਼ਰਣ ਨੂੰ ਕੁਲਫੀ ਦੇ ਮੋਲਡ ਵਿੱਚ ਭਰੋ।

ਸਟੈਪ 4

ਜੇ ਕੋਈ ਮੋਲਡ ਨਹੀਂ ਹੈ, ਤਾਂ ਤੁਸੀਂ ਛੋਟੇ ਕੱਪ ਜਾਂ ਗਲਾਸ ਵੀ ਵਰਤ ਸਕਦੇ ਹੋ। ਮੋਲਡਾਂ ਨੂੰ ਐਲੂਮੀਨੀਅਮ ਫੁਆਇਲ ਜਾਂ ਢੱਕਣ ਨਾਲ ਢੱਕ ਦਿਓ ਅਤੇ ਫ੍ਰੀਜ਼ਰ ਵਿੱਚ 6-8 ਘੰਟੇ ਜਾਂ ਰਾਤ ਭਰ ਲਈ ਰੱਖੋ।

ਸਟੈਪ 5

ਕੁਲਫੀ ਨੂੰ ਡਿਮੋਲਡ ਕਰਨ ਲਈ, ਮੋਲਡ ਨੂੰ ਕੋਸੇ ਪਾਣੀ ਵਿੱਚ ਕੁਝ ਸਕਿੰਟਾਂ ਲਈ ਡੁਬੋਓ ਅਤੇ ਫਿਰ ਹੌਲੀ-ਹੌਲੀ ਕੁਲਫੀ ਨੂੰ ਬਾਹਰ ਕੱਢੋ। ਕੱਟੇ ਹੋਏ ਪਿਸਤਾ ਅਤੇ ਬਦਾਮ ਨਾਲ ਸਜਾਓ ਅਤੇ ਠੰਢਾ ਕਰਕੇ ਸਰਵ ਕਰੋ।

ALL PHOTO CREDIT : social media

ਕੀ ਗਰਮੀ ਕਾਰਨ ਹੋ ਰਿਹੈ ਵਾਰ-ਵਾਰ ਸਿਰ ਦਰਦ ਤਾਂ ਅਜ਼ਮਾਓ ਇਹ ਟਿਪਸ