ਪਿੱਤਰ ਪੱਖ ਦਾ ਸਮਾਂ ਚੱਲ ਰਿਹਾ ਹੈ। ਇਹ 14 ਅਕਤੂਬਰ ਨੂੰ ਮੱਸਿਆ ਹੈ। ਜੇ ਪੁਰਖਿਆਂ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਇਸ ਮਹੀਨੇ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ।
ਤੋਰੀ ਦੀ ਸਬਜ਼ੀ ਦੀ ਵਿਸ਼ੇਸ਼ ਭੇਟ ਕੀਤੀ ਜਾਂਦੀ ਹੈ। ਇਸ ਲਈ ਪਿੱਤਰ ਪੱਖ ਦੇ ਦੌਰਾਨ, ਪੂਰਵਜਾਂ ਲਈ ਤੋਰੀ ਦੀ ਸਬਜ਼ੀ ਤਿਆਰ ਕਰੋ ਤੇ ਉਨ੍ਹਾਂ ਨੂੰ ਚੜ੍ਹਾਓ।
ਇਸ ਮਹੀਨੇ ਆਲੂ, ਕੱਦੂ, ਮੂਲੀ, ਕੇਲਾ ਤੇ ਭਿੰਡੀ ਖਾ ਸਕਦੇ ਹੋ। ਇਨ੍ਹਾਂ ਦਾ ਸੇਵਨ ਕਰਨ ਨਾਲ ਪੂਰਵਜ ਪ੍ਰਸੰਨ ਹੁੰਦੇ ਹਨ। ਧਿਆਨ ਰਹੇ ਕਿ ਸਬਜ਼ੀ ਬਣਾਉਂਦੇ ਸਮੇਂ ਤੇਲ ਦੀ ਘੱਟ ਵਰਤੋਂ ਕਰੋ।
ਜਿਵੇਂ ਕਿ ਲੌਕੀ, ਸਾਗ ਨਾ ਖਾਓ। ਹਾਲਾਂਕਿ ਪਿੱਤਰ ਪੱਖ ਦੇ ਦੌਰਾਨ, ਪੂਰਵਜਾਂ ਨੂੰ ਤੋਰੀ ਸਬਜ਼ੀ ਦੀ ਚੜ੍ਹਾਉਣੀ ਚਾਹੀਦੀ ਹੈ। ਕਰੇਲੇ ਦੀ ਸਬਜ਼ੀ ਖਾਣ ਤੋਂ ਵੀ ਪਰਹੇਜ਼ ਕਰੋ। ਹੀਂਗ ਦੀ ਵਰਤੋਂ ਨਾ ਕਰੋ।
ਗਊ ਧਰਤੀ ਦੇ ਤੱਤ ਦਾ ਪ੍ਰਤੀਕ ਹੈ। ਇਸ ਲਈ ਸਰਾਧਾਂ ਦੌਰਾਨ ਰੋਜ਼ਾਨਾ ਪਹਿਲੀ ਰੋਟੀ ਗਾਂ ਨੂੰ ਖੁਆਓ।
ਕੁੱਤਾ ਜਲ ਤੱਤ ਦਾ ਪ੍ਰਤੀਕ ਹੈ। ਇਸ ਲਈ ਸਰਾਧਾਂ 'ਚ ਰੋਜ਼ਾਨਾ ਕੁੱਤੇ ਨੂੰ ਆਖਰੀ ਰੋਟੀ ਖਿਲਾਓ।
ਕਾਂ ਹਵਾ ਦੇ ਤੱਤ ਦਾ ਪ੍ਰਤੀਕ ਹੈ। ਇਸ ਲਈ ਪਿੱਤਰ ਪੱਖ ਦੇ ਦੌਰਾਨ ਕਾਂ ਨੂੰ ਭੋਜਨ ਦਾ ਇੱਕ ਹਿੱਸਾ ਦਿਓ।