ਜੇ ਲੰਬੇ ਸਮੇਂ ਤਕ ਕਰਨੀ ਹੈ ਲਿਵਰ ਦੀ ਦੇਖਭਾਲ ਤਾਂ ਕਰੋ ਇਹ ਚੀਜ਼ਾਂ
By Neha diwan
2024-03-17, 11:26 IST
punjabijagran.com
ਲਿਵਰ
ਜਦੋਂ ਅਸੀਂ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਲਿਵਰ ਦਾ ਨਾਂ ਲਿਆ ਜਾਂਦਾ ਹੈ। ਇਹ ਨਾ ਸਿਰਫ ਖੂਨ ਨੂੰ ਫਿਲਟਰ ਕਰਨ ਦਾ ਕੰਮ ਕਰਦੈ ਬਲਕਿ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਵੀ ਬਾਹਰ ਕੱਢਦਾ ਹੈ।
ਪਾਚਨ ਅਤੇ ਮੇਟਾਬੋਲਿਜ਼ਮ
ਲਿਵਰ ਪਾਚਨ ਅਤੇ ਮੇਟਾਬੋਲਿਜ਼ਮ ਨੂੰ ਵਧਾਉਣ ਵਿਚ ਵੀ ਮਦਦਗਾਰ ਹੈ। ਇਸ ਕਾਰਨ ਇਹ ਪੌਸ਼ਟਿਕ ਤੱਤਾਂ ਨੂੰ ਊਰਜਾ ਵਿੱਚ ਬਦਲਣ ਵਿੱਚ ਮਦਦ ਕਰਦਾ ਹੈ।
ਘੱਟ ਪਾਣੀ ਪੀਣਾ
ਸਰੀਰ ਦੇ ਹਾਈਡ੍ਰੇਸ਼ਨ ਪੱਧਰ ਨੂੰ ਬਣਾਈ ਰੱਖਣ ਲਈ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣਾ ਜ਼ਰੂਰੀ ਹੈ। ਜੇ ਤੁਸੀਂ ਘੱਟ ਪਾਣੀ ਪੀਂਦੇ ਹੋ, ਤਾਂ ਲਿਵਰ ਲਈ ਸਰੀਰ ਨੂੰ ਡੀਟੌਕਸ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
ਜੰਕ ਫੂਡ ਨੂੰ ਜ਼ਿਆਦਾ ਖਾਣਾ
ਜੰਕ ਫੂਡ ਖਾਣਾ ਬਹੁਤ ਹੀ ਸਵਾਦਿਸ਼ਟ ਲੱਗਦਾ ਹੈ ਪਰ ਇਸ ਦਾ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਇੱਕ ਪਾਸੇ ਜੰਕ ਫੂਡ ਖਾਣ ਨਾਲ ਮੋਟਾਪਾ ਵਧਦਾ ਹੈ ਅਤੇ ਫੈਟੀ ਲਿਵਰ ਹੋਣ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ।
ਜ਼ਿਆਦਾ ਖਾਣ ਦੀ ਆਦਤ
ਕੁਝ ਲੋਕਾਂ ਦੀ ਇਹ ਆਦਤ ਹੁੰਦੀ ਹੈ ਕਿ ਉਹ ਆਪਣੇ ਮਨਪਸੰਦ ਭੋਜਨ ਨੂੰ ਦੇਖ ਕੇ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਪਾਉਂਦੇ। ਇਸ ਨਾਲ ਤੁਹਾਡੇ ਜਿਗਰ 'ਤੇ ਵੀ ਬੁਰੇ ਪ੍ਰਭਾਵ ਹੋ ਸਕਦੇ ਹਨ।
ਦਵਾਈਆਂ ਦੀ ਦੁਰਵਰਤੋਂ
ਦਵਾਈਆਂ ਦੀ ਖੁਰਾਕ ਜ਼ਿਆਦਾ ਲਈ ਜਾਂਦੀ ਹੈ ਜਾਂ ਜੇਕਰ ਕੁਝ ਦਵਾਈਆਂ ਬਹੁਤ ਲੰਬੇ ਸਮੇਂ ਲਈ ਲਈਆਂ ਜਾਂਦੀਆਂ ਹਨ, ਤਾਂ ਇਹ ਤੁਹਾਡੇ ਲਿਵਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਮਾਹਰ ਦੀ ਰਾਏ
ਪਾਣੀ ਦੀ ਮਾਤਰਾ ਵਧਾਓ, ਹੈਲਦੀ ਖਾਣੇ ਨੂੰ ਡਾਈਟ 'ਚ ਵਧਾਓ।
ਗਰਭ ਅਵਸਥਾ ਦੌਰਾਨ ਕਿਉਂ ਬਦਲਦਾ ਹੈ ਮੂੰਹ ਦਾ ਸੁਆਦ ?
Read More