ਅੱਜ ਕੱਲ੍ਹ ਦੇ ਲਾਈਫਸਟਾਈਲ ਨਾਲ ਬਿਮਾਰੀਆਂ ਤੇ ਮੋਟਾਪੇ ਦੀ ਸਮੱਸਿਆ ਲਗਾਤਾਰ ਵਧ ਰਹੀ ਹੈ। ਇਸ ਤੋਂ ਬਚਣ ਲਈ ਤੁਸੀ ਟ੍ਰਾਈ ਕਰ ਸਕਦੋ ਹੋ ਇਹ ਸੂਪ।
1 ਕਿਲੋ ਲੌਕੀ, 1 ਚਮਚ ਜੀਰਾ ਪਾਊਡਰ, 1 ਚਮਚ ਲਾਲ ਮਿਰਚ ਪਾਊਡਰ, 1 ਚੱਮਚ ਘਿਓ, 1 ਚੱਮਚ ਹਰਾ ਧਨੀਆ ਪੱਤਾ, ਨਮਕ ਸਵਾਦ ਅਨੁਸਾਰ
ਸਭ ਤੋਂ ਪਹਿਲਾਂ ਲੌਕੀ ਨੂੰ ਛਿੱਲ ਕੇ ਉਸ ਦੇ ਟੁਕੜੇ ਕਰ ਲਓ। ਇਸ ਤੋਂ ਬਾਅਦ ਪੈਨ 'ਚ 1 ਚੱਮਚ ਦੇਸੀ ਘਿਓ ਪਾ ਕੇ ਗਰਮ ਕਰੋ। ਹੁਣ ਇਸ 'ਚ ਜੀਰਾ ਪਾ ਕੇ ਭੁੰਨੋ।
ਇਸ ਵਿਚ ਕੱਟਿਆ ਹੋਇਆ ਲੌਕੀ ਪਾਓ ਅਤੇ ਇਸ ਨੂੰ ਘੱਟ ਅੱਗ 'ਤੇ ਭੁੰਨ ਲਓ। ਹੁਣ ਲੋੜ ਅਨੁਸਾਰ ਪਾਣੀ ਅਤੇ ਸਵਾਦ ਅਨੁਸਾਰ ਨਮਕ ਪਾਓ।
ਫਿਰ ਬਾਰੀਕ ਕੱਟਿਆ ਹੋਇਆ ਅਦਰਕ, ਲਾਲ ਮਿਰਚ ਪਾਊਡਰ ਤੇ ਕਾਲੀ ਮਿਰਚ ਪਾਊਡਰ ਪਾ ਕੇ ਮਿਕਸ ਕਰੋ। ਘੱਟੋ-ਘੱਟ 20 ਮਿੰਟ ਤੱਕ ਪਕਾਓ ਅਤੇ ਫਿਰ ਗੈਸ ਬੰਦ ਕਰ ਦਿਓ।