ਭਾਰ ਘਟਾਉਣਾ ਚਾਹੁੰਦੇ ਹੋ ਤਾਂ ਪੀਓ ਰਾਗੀ ਦਾ ਸੂਪ


By Neha diwan2024-04-19, 15:34 ISTpunjabijagran.com

ਭਾਰ ਘਟਾਉਣਾ

ਭਾਰ ਘਟਾਉਣ ਲਈ ਅਸੀਂ ਕਈ ਤਰ੍ਹਾਂ ਦੀਆਂ ਡਾਈਟ ਦੀ ਪਾਲਣਾ ਕਰਦੇ ਹਾਂ। ਪਰ ਕਈ ਵਾਰ ਡਾਈਟਿੰਗ ਕਾਰਨ ਵੀ ਕਮਜ਼ੋਰੀ ਆ ਜਾਂਦੀ ਹੈ।

ਰਾਗੀ ਸੂਪ ਲਈ ਸਮੱਗਰੀ

1 ਕੱਪ ਰਾਗੀ ਦਾ ਆਟਾ, 1 ਪਿਆਜ਼ ਬਾਰੀਕ ਕੱਟਿਆ ਹੋਇਆ, ½ ਕੱਪ ਗਾਜਰ ਬਾਰੀਕ ਕੱਟਿਆ ਹੋਇਆ ,½ ਕੱਪ ਪਾਲਕ ਕੱਟਿਆ ਹੋਇਆ ,½ ਕੱਪ ਬੀਨਜ਼ ਬਾਰੀਕ ਕੱਟਿਆ ਹੋਇਆ ,½ ਕੱਪ ਮਟਰ, ½ ਗਰੇਟ ਕੀਤੀ ਗੋਭੀ ।

ਸਮੱਗਰੀ ਲਿਸਟ 2

½ ਕੱਪ ਮਿੱਠੀ ਮੱਕੀ ,1 ਇੰਚ ਅਦਰਕ ਪੀਸਿਆ ਹੋਇਆ, 2 ਲੌਂਗ ਲਸਣ ਬਾਰੀਕ ਕੱਟਿਆ ਹੋਇਆ ,4 ਕੱਪ ਪਾਣੀ, 2 ਚਮਚ ਨਿੰਬੂ ਦਾ ਰਸ, ਤੇਲ/ਘਿਓ, ਲੂਣ (ਸਵਾਦ ਅਨੁਸਾਰ) ,ਕਾਲੀ ਮਿਰਚ (ਸਵਾਦ ਅਨੁਸਾਰ) ,ਧਨੀਆ ਕੱਟਿਆ ਹੋਇਆ।

ਸਟੈਪ 1

ਇੱਕ ਵੱਡਾ ਭਾਂਡਾ ਲਓ ਅਤੇ ਉਸ ਵਿੱਚ ਥੋੜ੍ਹਾ ਜਿਹਾ ਤੇਲ/ਘਿਓ ਗਰਮ ਕਰੋ। ਹੁਣ ਇਸ ਵਿੱਚ ਪੀਸਿਆ ਹੋਇਆ ਅਦਰਕ ਤੇ ਕੱਟਿਆ ਹੋਇਆ ਲਸਣ ਪਾਓ ਤੇ ਉਦੋਂ ਤੱਕ ਹਿਲਾਓ ਜਦੋਂ ਤੱਕ ਉਨ੍ਹਾਂ ਦਾ ਕੱਚਾਪਨ ਦੂਰ ਨਾ ਹੋ ਜਾਵੇ।

ਸਟੈਪ 2

ਹੁਣ ਕੜਾਹੀ 'ਚ ਕੱਟੀਆਂ ਹੋਈਆਂ ਸਬਜ਼ੀਆਂ - ਪਿਆਜ਼, ਮਟਰ, ਗਾਜਰ, ਪਾਲਕ, ਬੀਨਜ਼, ਗੋਭੀ ਅਤੇ ਸਵੀਟ ਕੋਰਨ ਪਾਓ ਅਤੇ 5 ਮਿੰਟ ਤੱਕ ਹਿਲਾ ਕੇ ਫਰਾਈ ਕਰੋ। ਇਹ ਯਕੀਨੀ ਬਣਾਓ ਕਿ ਉਹਨਾਂ ਨੂੰ ਜ਼ਿਆਦਾ ਨਾ ਪਕਾਇਆ ਜਾਵੇ।

ਸਟੈਪ 3

ਸਬਜ਼ੀਆਂ ਨੂੰ ਭੁੰਨਣ ਤੋਂ ਬਾਅਦ ਭਾਂਡੇ 'ਚ 4 ਕੱਪ ਪਾਣੀ ਪਾਓ। ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਵਿਚ ਨਮਕ ਅਤੇ ਮਿਰਚ ਪਾਓ।

ਸਟੈਪ 4

ਇਸ ਦੌਰਾਨ ਇਕ ਛੋਟੇ ਕਟੋਰੇ 'ਚ ਰਾਗੀ ਦਾ ਆਟਾ ਲਓ ਤੇ ਉਸ 'ਚ ਪਾਣੀ ਮਿਲਾਓ। ਰਾਗੀ ਦੇ ਆਟੇ ਦਾ ਬੈਟਰ ਬਣਾ ਲਓ, ਪਾਣੀ ਦੀ ਮਾਤਰਾ ਦਾ ਧਿਆਨ ਰੱਖੋ।

ਸਟੈਪ 5

ਰਾਗੀ ਘੋਲ ਨੂੰ ਮਿਲਾਓ ਤੇ ਉਬਾਲ ਦਿਵਾਓ ਸਾਰੀ ਸਮੱਗਰੀ ਚੰਗੀ ਤਰ੍ਹਾਂ ਮਿਲ ਜਾਵੇ। ਸਾਰੀ ਸਮੱਗਰੀ ਨੂੰ 4-5 ਮਿੰਟ ਤੱਕ ਉਬਾਲੋ ਜਦੋਂ ਤੱਕ ਰਾਗੀ ਪੱਕ ਨਾ ਜਾਵੇ।

ਸਟੈਪ 6

ਅੱਗ ਨੂੰ ਬੰਦ ਕਰੋ ਅਤੇ ਸੂਪ 'ਚ ਨਿੰਬੂ ਦਾ ਰਸ ਮਿਲਾਓ। ਕੱਟੇ ਹੋਏ ਧਨੀਏ ਨਾਲ ਗਾਰਨਿਸ਼ ਕਰੋ। ਤੁਹਾਡਾ ਭਾਰ ਘਟਾਉਣ ਵਾਲਾ ਰਾਗੀ ਸੂਪ ਪੀਣ ਲਈ ਤਿਆਰ ਹੈ।

ਝੜਦੇ ਹਨ ਵਾਲ ਤਾਂ ਕੰਮ ਆਉਣਗੇ ਇਹ ਘਰੇਲੂ ਨੁਸਖੇ