ਜੇ ਚਾਹੁੰਦੇ ਹੋ ਲਵ ਮੈਰਿਜ ਕਰਨਾ ਤਾਂ ਇਕ ਵਾਰ ਜ਼ਰੂਰ ਜਾਓ ਇਨ੍ਹਾਂ ਮੰਦਰਾਂ 'ਚ


By Neha diwan2023-05-18, 14:34 ISTpunjabijagran.com

ਵਿਆਹ

ਹਿੰਦੂ ਧਰਮ ਗ੍ਰੰਥਾਂ ਵਿੱਚ ਵਿਆਹ ਦੀਆਂ ਕਈ ਕਿਸਮਾਂ ਦਾ ਜ਼ਿਕਰ ਹੈ। ਸ਼ਾਸਤਰਾਂ ਅਨੁਸਾਰ ਪੁਰਾਤਨ ਸਮੇਂ ਵਿੱਚ ਅੱਠ ਤਰ੍ਹਾਂ ਦੇ ਵਿਆਹ ਪ੍ਰਚੱਲਤ ਸਨ।

ਇਸ ਤਰ੍ਹਾਂ ਦੇ ਵਿਆਹ ਹਨ

ਬ੍ਰਹਮਾ ਵਿਆਹ, ਦੇਵ ਵਿਆਹ, ਆਰੀਆ ਵਿਆਹ, ਪ੍ਰਜਾਪਤਿਯ ਵਿਆਹ, ਅਸੁਰ, ਗੰਧਰਵ ਵਿਆਹ, ਰਾਕਸ਼ਸ ਵਿਆਹ ਅਤੇ ਪਿਸ਼ਾਚ ਵਿਆਹ। ਨਾਰਦ ਪੁਰਾਣ ਅਨੁਸਾਰ ਸਭ ਤੋਂ ਉੱਤਮ ਵਿਆਹ ਬ੍ਰਹਮਾ ਵਿਆਹ ਮੰਨਿਆ ਗਿਆ ਹੈ।

ਲਵ ਮੈਰਿਜ

ਦੂਜੇ ਪਾਸੇ ਜੇਕਰ ਅਜੋਕੇ ਦੌਰ 'ਚ ਦੇਖਿਆ ਜਾਵੇ ਤਾਂ ਅੱਜਕੱਲ੍ਹ ਲਵ ਮੈਰਿਜ ਦਾ ਰੁਝਾਨ ਕਾਫੀ ਵਧ ਗਿਆ ਹੈ ਅਤੇ ਹਰ ਨੌਜਵਾਨ-ਮੁਟਿਆਰ ਆਪਣੇ ਮਨਪਸੰਦ ਜੀਵਨ ਸਾਥੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ।

ਸ਼੍ਰੀ ਸਿਸ਼ਟ ਗੁਰੂ ਨਥੇਸ਼ਵਰ ਮੰਦਿਰ

ਇਹ ਮੰਦਰ ਭਗਵਾਨ ਸ਼ਿਵ ਨੂੰ ਸਮਰਪਿਤ ਹੈ। ਇਹ ਤਾਮਿਲਨਾਡੂ ਦੇ ਕੁੱਡਲੋਰ ਜ਼ਿਲ੍ਹੇ ਵਿੱਚ ਤਿਰੂਥੁਰੈਯੂਰ 'ਚ ਹੈ। ਜੇ ਵਿਆਹ ਵਿੱਚ ਕੋਈ ਰੁਕਾਵਟ ਆਉਂਦੀ ਹੈ ਜਾਂ ਵਿਆਹ ਵਿੱਚ ਦੇਰੀ ਹੁੰਦੀ ਹੈ ਤਾਂ ਇਸ ਮੰਦਰ ਵਿੱਚ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ

ਸ਼੍ਰੀ ਵੇਦਪੁਰੇਸ਼ਵਰ ਮੰਦਿਰ

ਮੰਨਿਆ ਜਾਂਦਾ ਹੈ ਕਿ ਇੱਥੇ ਸ਼ਿਵਲਿੰਗ ਖੁਦ ਪ੍ਰਗਟ ਹੋਇਆ ਸੀ। ਇਸ ਮੰਦਿਰ ਦੀ ਵਿਸ਼ੇਸ਼ਤਾ ਇਹ ਹੈ ਕਿ ਸੂਰਜ ਦੀਆਂ ਕਿਰਨਾਂ ਹਰ ਸਾਲ ਮਾਰਚ ਅਤੇ ਅਪ੍ਰੈਲ ਦੇ ਮਹੀਨਿਆਂ ਵਿੱਚ ਹੀ ਮੰਦਰ ਦੇ ਪਾਵਨ ਅਸਥਾਨ ਵਿੱਚ ਦਾਖਲ ਹੁੰਦੀਆਂ ਹਨ।

ਸ਼੍ਰੀ ਮੰਗਲੇਸ਼ਵਰ ਮੰਦਿਰ

ਇਹ ਪ੍ਰਸਿੱਧ ਮੰਦਰ ਤਿਰੂਚਿਰਾਪੱਲੀ ਜ਼ਿਲ੍ਹੇ ਤੋਂ 22 ਕਿਲੋਮੀਟਰ ਦੂਰ ਲਾਲਗੁੜੀ ਪਿੰਡ ਦੇ ਨੇੜੇ ਹੈ। ਪ੍ਰੇਮ ਵਿਆਹ ਦੀ ਇੱਛਾ ਰੱਖਣ ਵਾਲੇ ਹਜ਼ਾਰਾਂ ਜੋੜੇ ਹਰ ਸਾਲ ਇੱਥੇ ਮੰਦਰ ਦੇ ਦਰਸ਼ਨਾਂ ਲਈ ਪਹੁੰਚਦੇ ਹਨ।

ਸ਼੍ਰੀ ਕਲਿਆਣ ਸੁੰਦਰੇਸ਼ਵਰ ਮੰਦਿਰ

ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਨੇ ਇਸ ਸਥਾਨ 'ਤੇ ਦੇਵੀ ਪਾਰਵਤੀ ਨਾਲ ਵਿਆਹ ਕੀਤਾ ਸੀ। ਇਸ ਮੰਦਰ 'ਚ ਜਾ ਕੇ ਵੀ ਲਵ ਮੈਰਿਜ ਜਲਦੀ ਹੋ ਜਾਂਦੀ ਹੈ।

ਰੋਟੀ ਬਣਾਉਂਦੇ ਸਮੇਂ ਨਾ ਕਰੋ ਇਹ ਗਲਤੀਆਂ ਨਹੀਂ ਤਾਂ ਸੂਰਜਦੇਵ ਦੇਣਗੇ ਅਸ਼ੁਭ ਨਤੀਜੇ