ਘਰ 'ਚ ਲਗਾਓਗੇ ਇਹ ਪੌਦਾ, ਤਾਂ ਚੁੰਬਕ ਦੀ ਤਰ੍ਹਾਂ ਖਿੱਚਦਾ ਆਵੇਗਾ ਧਨ
By Ramandeep Kaur
2022-11-13, 13:20 IST
punjabijagran.com
ਅਮੀਰੀ ਦਾ ਸੁਪਨਾ
ਹਰ ਆਦਮੀ ਵੱਡਾ ਤੇ ਅਮੀਰ ਬਣਨ ਦਾ ਸੁਪਨਾ ਦੇਖਦਾ ਹੈ। ਕਿਸਮਤ ਅਤੇ ਮਿਹਨਤ ਦੇ ਨਾਲ-ਨਾਲ ਬੁੱਧੀ ਵੀ ਅਮੀਰ ਬਣਨ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਵਾਸਤੂ ਸ਼ਾਸਤਰ
ਵੈਦਿਕ ਜੋਤਿਸ਼ ਤੇ ਵਾਸਤੂ ਸ਼ਾਸਤਰ 'ਚ ਕਈ ਅਜਿਹੇ ਪੌਦਿਆਂ ਦਾ ਜ਼ਿਕਰ ਹੈ, ਜਿਨ੍ਹਾਂ ਨੂੰ ਲਗਾਉਣ ਨਾਲ ਘਰ 'ਚ ਚੰਗੀ ਕਿਸਮਤ ਦਾ ਵਾਸ ਹੁੰਦਾ ਹੈ।
ਮੋਰਪੰਖੀ ਪੌਦਾ
ਪੈਸਾ ਆਕਰਸ਼ਿਤ ਕਰਨ ਵਾਲੇ ਇਸ ਪੌਦੇ ਨੂੰ ਜੇਕਰ ਕਿਸੇ ਖਾਸ ਦਿਸ਼ਾ 'ਚ ਲਗਾਇਆ ਜਾਵੇ, ਤਾਂ ਵਿਅਕਤੀ ਨੂੰ ਸਕਾਰਾਤਮਕ ਨਤੀਜਾ ਮਿਲ ਸਕਦਾ ਹੈ। ਆਓ ਜਾਣਦੇ ਹਾਂ ਇਸ ਪੌਦੇ ਬਾਰੇ...
ਆਰਥਿਕ ਤੰਗੀ ਤੋਂ ਛੁਟਕਾਰਾ
ਜੋਤਿਸ਼ ਸ਼ਾਸਤਰ ਅਨੁਸਾਰ ਮਾਂ ਸਰਸਵਤੀ ਤੋਂ ਬਿਨਾਂ ਦੇਵੀ ਲਕਸ਼ਮੀ ਦਾ ਆਗਮਨ ਸੰਭਵ ਨਹੀਂ ਹੈ। ਬੁੱਧੀ ਨਾਲ ਲੋਕ ਅਮੀਰ ਹੋਣਗੇ। ਇਸ ਪੌਦੇ ਦਾ ਨਾਂ ਮੋਰਪੰਖੀ ਹੈ, ਜਿਸ ਨੂੰ ਗਿਆਨ ਦਾ ਰੁੱਖ ਵੀ ਕਿਹਾ ਜਾਂਦਾ ਹੈ।
ਮਾਨਤਾ
ਕਈ ਲੋਕ ਇਸ ਪੌਦੇ ਦੇ ਪੱਤਿਆਂ ਨੂੰ ਆਪਣੀਆਂ ਕਿਤਾਬਾਂ 'ਚ ਰੱਖਦੇ ਹਨ, ਮੰਨਿਆ ਜਾਂਦਾ ਹੈ ਕਿ ਇਸਦੇ ਪੱਤਿਆਂ ਨੂੰ ਕਿਤਾਬਾਂ 'ਚ ਰੱਖਣ ਨਾਲ ਬੁੱਧੀ 'ਚ ਵਾਧਾ ਹੋਵੇ।
ਕਿਸ ਦਿਸ਼ਾ 'ਚ ਲਗਾਓ
ਮੋਰਪੰਖੀ ਪੌਦੇ ਨੂੰ ਗਮਲੇ 'ਚ ਲਗਾ ਕੇ ਉੱਤਰ ਦਿਸ਼ਾ ਵਿੱਚ ਲਗਾਓ। ਇਸ ਨਾਲ ਤੁਹਾਡੇ ਘਰ ਚੰਗੇ ਦਿਨ ਆਉਣ ਲੱਗਣਗੇ।
ਘਰ 'ਚ ਘੰਟੀ ਦੀ ਵਰਤੋਂ ਨਾਲ ਦੂਰ ਹੁੰਦੀ ਹੈ ਨਕਾਰਾਤਮਕਤਾ
Read More