ਅਸੀਂ ਆਮ ਤੌਰ 'ਤੇ ਆਲੂ ਦੇ ਛਿਲਕਿਆਂ ਨੂੰ ਡਸਟਬਿਨ 'ਚ ਹੀ ਸੁੱਟਦੇ ਹਾਂ, ਪਰ ਆਲੂ ਦੇ ਛਿਲਕਿਆਂ 'ਚ ਕਈਬਿਮਾਰੀਆਂ ਨਾਲ ਲੜਨ ਦੀ ਤਾਕਤ ਹੁੰਦੀ ਹੈ। ਆਓ ਜਾਣਦੇ ਹਾਂ ਕਿ ਕਿਉਂ ਨਾ ਸੁੱਟੇ ਜਾਣ ਆਲੂ ਦੇ ਛਿਲਕੇ...
ਆਲੂ ਦੇ ਛਿਲਕਿਆਂ 'ਚ ਮੌਜੂਦ ਵਿਟਾਮਿਨ-ਸੀ, ਕੈਲਸ਼ੀਅਮ ਤੇ ਬੀ-ਕੰਪਲੈਕਸ ਵਿਟਾਮਿਨ ਹੁੰਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ।
ਆਲੂ ਦੇ ਛਿਲਕੇ ਫਾਈਟੋਕੈਮੀਕਲਜ਼ ਭਰਪੂਰ ਹੁੰਦੇ ਹਨ, ਜੋ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਦੇ ਵਜੋਂ ਕੰਮ ਕਰਦੇ ਹਨ। ਇਨ੍ਹਾਂ 'ਚ ਕਲੋਰੋਜੇਨਿਕ ਐਸਿਡ ਵੀ ਹੁੰਦਾ ਹੈ, ਜੋ ਸਰੀਰ ਨੂੰ ਕੈਂਸਰ ਤੋਂ ਬਚਾਉਂਦਾ ਹੈ।
ਇਹ ਫਾਈਬਰ ਤੇ ਐਂਟੀਆਕਸੀਡੈਂਟਸ, ਪੌਲੀਫੇਨੋਲ ਤੇ ਗਲਾਈਕੋਆਕਲਾਇਡਸ ਨਾਲ ਭਰਪੂਰ ਹੁੰਦੇ ਹਨ, ਜੋ ਬਲੱਡ ਕੋਲੇਸਟ੍ਰੋਲ ਨੂੰ ਕੰਟਰੋਲ 'ਚ ਰੱਖਦੇ ਹਨ।
ਇਨ੍ਹਾਂ 'ਚ ਪੋਟਾਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖ਼ਤਰਾ ਘਟਾਉਂਦੇ ਹਨ।
ਆਲੂ ਦੇ ਛਿਲਕਿਆਂ 'ਚ ਐਂਟੀਬੈਕਟੀਰੀਅਲ, ਫੀਨੋਲਿਕ ਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਸਕਿਨ ਦਾ ਕਾਲਾਪਨ ਦੂਰ ਕਰਦੇ ਹਨ।
ਆਲੂ ਦੇ ਛਿਲਕਿਆਂ 'ਚ ਆਇਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਕੈਲਸ਼ੀਅਮ, ਕਾਪਰ ਤੇ ਜ਼ਿੰਕ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਬਣਾਈ ਰੱਖਦੇ ਹਨ।
ਮਾਹਰਾਂ ਅਨੁਸਾਰ ਆਲੂ ਦੇ ਛਿਲਕਿਆਂ ਨਾਲ ਸਿਰ ਦੀ ਮਾਲਿਸ਼ ਕਰਨ ਨਾਲ ਵਾਲਾਂ 'ਚ ਚਮਕ ਆਉਂਦੀ ਹੈ। ਨਾਲ ਹੀ ਵਾਲ ਤੇਜ਼ੀ ਨਾਲ ਵਧਦੇ ਹਨ।