ਰੋਜ਼ਾਨਾ ਨਾਸ਼ਤੇ 'ਚ ਕਰਦੇ ਹੋ ਵ੍ਹਾਈਟ ਬ੍ਰੈੱਡ ਦਾ ਸੇਵਨ, ਤਾਂ ਸਿਹਤ ਹੋ ਸਕਦੀ ਹੈ ਖਰਾਬ


By Ramandeep Kaur2022-10-30, 13:12 ISTpunjabijagran.com

ਲਗਾਤਾਰ ਸੇਵਨ

ਵ੍ਹਾਈਟ ਬ੍ਰੈੱਡ ਦੇ ਲਗਾਤਾਰ ਸੇਵਨ ਨਾਲ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ।

ਮੈਦਾ

ਵ੍ਹਾਈਟ ਬ੍ਰੈੱਡ ਬਣਾਉਣ ਲਈ ਮੁੱਖ ਤੌਰ 'ਤੇ ਮੈਦਾ ਵਰਤਿਆ ਜਾਂਦਾ ਹੈ। ਜਿਸ ਨੂੰ ਜ਼ਿਆਦਾ ਖਾਣ ਨਾਲ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ। ਆਓ ਜਾਣਦੇ ਹਾਂ ਵ੍ਹਾਈਟ ਬ੍ਰੈੱਡ ਖਾਣ ਦੇ ਕੀ ਨੁਕਸਾਨ ਹਨ...

ਮੋਟਾਪਾ

ਵ੍ਹਾਈਟ ਬ੍ਰੈੱਡ 'ਚ ਰਿਫਾਇੰਡ ਕਾਰਬੋਹਾਈਡ੍ਰੇਟਸ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਸਰੀਰ 'ਚ ਚਰਬੀ ਦੇ ਰੂਪ ਵਿਚ ਜਮ੍ਹਾ ਹੋ ਜਾਂਦੀ ਹੈ। ਇਹ ਮੋਟਾਪੇ ਦਾ ਕਾਰਨ ਬਣ ਸਕਦਾ ਹੈ।

ਹਾਈ ਬਲੱਡ ਸ਼ੂਗਰ

ਜੇਕਰ ਤੁਸੀਂ ਵ੍ਹਾਈਟ ਬ੍ਰੈੱਡ ਜ਼ਿਆਦਾ ਖਾਂਦੇ ਹੋ ਤਾਂ ਸਰੀਰ 'ਚ ਬਲੱਡ ਸ਼ੂਗਰ ਵਧਣ ਦੀ ਸੰਭਾਵਨਾ ਰਹਿੰਦੀ ਹੈ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਵ੍ਹਾਈਟ ਬ੍ਰੈੱਡ ਦੀ ਬਜਾਏ ਬ੍ਰਾਊਨ ਬ੍ਰੈੱਡ ਖਾ ਸਕਦੇ ਹੋ।

ਕਬਜ਼ ਦੀ ਸਮੱਸਿਆ

ਵ੍ਹਾਈਟ ਬ੍ਰੈੱਡ 'ਚ ਗਲੂਟਨ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ, ਜਿਸ ਨਾਲ ਲੀਵਰ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ। ਜ਼ਿਆਦਾ ਮਾਤਰਾ 'ਚ ਖਾਣ ਨਾਲ ਤੁਹਾਨੂੰ ਪੇਟ ਦਰਦ, ਦਸਤ ਆਦਿ ਸਮੱਸਿਆਵਾਂ ਹੋ ਸਕਦੀਆਂ ਹਨ।

ਮਾਨਸਿਕ ਸਿਹਤ

ਡਿਪ੍ਰੈਸ਼ਨ ਵਰਗੀਆਂ ਸਮੱਸਿਆਵਾਂ ਉਨ੍ਹਾਂ ਲੋਕਾਂ 'ਚ ਜ਼ਿਆਦਾ ਪਾਈਆਂ ਜਾਂਦੀਆਂ ਹਨ ਜੋ ਰਿਫਾਇੰਡ ਕਾਰਬੋਹਾਈਡਰੇਟ ਵਾਲੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਦੇ ਹਨ। ਅਜਿਹੇ 'ਚ ਤੁਹਾਨੂੰ ਵ੍ਹਾਈਟ ਬ੍ਰੈੱਡ ਖਾਣ ਤੋਂ ਬਚਣਾ ਚਾਹੀਦਾ ਹੈ।

ਦਿਲ ਦੀ ਬਿਮਾਰੀ

ਜੇਕਰ ਤੁਸੀਂ ਰੋਜ਼ਾਨਾ ਵ੍ਹਾਈਟ ਬ੍ਰੈੱਡ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਦਿਲ ਦੀ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ।

ਜੇ ਤੁਹਾਨੂੰ ਵੀ ਪਰੇਸ਼ਾਨ ਕਰ ਰਹੇ ਹਨ ਵ੍ਹਾਈਟਹੈੱਡਸ ਤਾਂ ਇਨ੍ਹਾਂ ਘਰੇਲੂ ਨੁਸਖਿਆਂ ਨੂੰ ਅਪਣਾਓ