ਕਲੇਸ਼ ਤੋਂ ਹੋ ਪਰੇਸ਼ਾਨ ਤਾਂ ਗੁਲਾਬ ਨਾਲ ਸਬੰਧਤ ਇਹ ਵਾਸਤੂ ਉਪਾਅ ਜ਼ਰੂਰ ਅਜ਼ਮਾਓ
By Neha diwan
2023-05-03, 13:52 IST
punjabijagran.com
ਵਾਸਤੂ ਸ਼ਾਸਤਰ
ਵਾਸਤੂ ਸ਼ਾਸਤਰ ਇੱਕ ਪ੍ਰਾਚੀਨ ਭਾਰਤੀ ਵਿਗਿਆਨ ਹੈ, ਜੋ ਕਿ ਆਰਕੀਟੈਕਚਰ ਅਤੇ ਡਿਜ਼ਾਈਨ ਦੇ ਸਿਧਾਂਤਾਂ ਨਾਲ ਸੰਬੰਧਿਤ ਹੈ। ਹਰ ਵਸਤੂ ਤੇ ਸਥਾਨ ਦਾ ਇੱਕ ਊਰਜਾ ਖੇਤਰ ਹੁੰਦਾ ਹੈ ਤੇ ਇਹਨਾਂ ਊਰਜਾਵਾਂ ਨਾਲ ਖੁਸ਼ਹਾਲ ਵਾਤਾਵਰਣ ਬਣਾਇਆ ਜਾ ਸਕਦੈ।
ਪਰਿਵਾਰਕ ਤਣਾਅ
ਅਜਿਹੇ 'ਚ ਜੇਕਰ ਤੁਸੀਂ ਘਰੇਲੂ ਪਰੇਸ਼ਾਨੀ ਜਾਂ ਪਰਿਵਾਰਕ ਤਣਾਅ 'ਚੋਂ ਗੁਜ਼ਰ ਰਹੇ ਹੋ ਤਾਂ ਵਾਸਤੂ ਮੁਤਾਬਕ ਤੁਸੀਂ ਗੁਲਾਬ ਨਾਲ ਜੁੜੇ ਇਨ੍ਹਾਂ ਉਪਾਅ ਨੂੰ ਅਜ਼ਮਾ ਸਕਦੇ ਹੋ।
ਘਰ ਵਿੱਚ ਗੁਲਾਬ ਦੇ ਪੌਦੇ ਦੀ ਦਿਸ਼ਾ
ਪਰਿਵਾਰਕ ਸ਼ਾਂਤੀ ਲਈ ਘਰ 'ਚ ਗੁਲਾਬ ਦਾ ਪੌਦਾ ਪੂਰਬ ਜਾਂ ਉੱਤਰ ਦਿਸ਼ਾ ਵਿੱਚ ਲਗਾਉਣਾ ਚਾਹੀਦਾ ਹੈ। ਵਾਸਤੂ ਅਨੁਸਾਰ ਬਾਗ ਦੀ ਦੱਖਣ-ਪੱਛਮ ਦਿਸ਼ਾ ਵਿੱਚ ਲਾਲ ਜਾਂ ਗੁਲਾਬੀ ਗੁਲਾਬ ਦੇ ਫੁੱਲ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ।
ਗੁਲਾਬ ਦਾ ਫੁੱਲ ਪਿਆਰ ਦਾ ਪ੍ਰਤੀਕ ਹੈ
ਗੁਲਾਬ ਦੇ ਪੌਦੇ ਨੂੰ ਸਕਾਰਾਤਮਕ ਊਰਜਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਵਾਸਤੂ ਵਿੱਚ ਗੁਲਾਬ ਨੂੰ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਜੋਤਿਸ਼ ਵਿਚ ਇਸ ਦਾ ਸਬੰਧ ਦੇਵੀ ਲਕਸ਼ਮੀ ਨਾਲ ਵੀ ਦੱਸਿਆ ਗਿਆ ਹੈ।
ਦੇਵੀ ਲਕਸ਼ਮੀ ਨੂੰ ਗੁਲਾਬ ਚੜ੍ਹਾਓ
ਕਿਸੇ ਵਿਅਕਤੀ ਦੇ ਪਰਿਵਾਰਕ ਜੀਵਨ ਵਿੱਚ ਸਮੱਸਿਆਵਾਂ ਹਨ ਤਾਂ ਉਸ ਨੂੰ ਹਰ ਸ਼ੁੱਕਰਵਾਰ ਨੂੰ ਦੇਵੀ ਲਕਸ਼ਮੀ ਨੂੰ ਲਾਲ ਗੁਲਾਬ ਚੜ੍ਹਾਉਣਾ ਚਾਹੀਦਾ ਹੈ।ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ ਤੇ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਬਣਿਆ ਰਹਿੰਦੈ।
ਚੰਗੀ ਜ਼ਿੰਦਗੀ ਲਈ
ਲਵ ਲਾਈਫ 'ਚ ਸਮੱਸਿਆਵਾਂ ਹੌ ਤਾਂ ਆਪਣੇ ਬੈੱਡਰੂਮ 'ਚ ਕੱਚ ਦੇ ਭਾਂਡੇ 'ਚ ਗੁਲਾਬ ਦੀਆਂ ਕੁਝ ਪੱਤੀਆਂ ਪਾਣੀ ਨਾਲ ਭਰ ਕੇ ਰੱਖੋ। ਰੋਜ਼ ਪੱਤੀਆਂ ਅਤੇ ਪਾਣੀ ਬਦਲਣਾ ਨਾ ਭੁੱਲੋ। ਲਵ ਲਾਈਫ ਫਿਰ ਤੋਂ ਰੋਮਾਂਟਿਕ ਹੋ ਜਾਵੇਗੀ।
ਵਿੱਤੀ ਸਮੱਸਿਆਵਾਂ ਲਈ
ਆਰਥਿਕ ਤੰਗੀ ਨਾਲ ਜੂਝ ਰਹੇ ਹੋ ਤਾਂ ਸ਼ਾਮ ਦੀ ਆਰਤੀ ਦੇ ਸਮੇਂ ਮਾਂ ਲਕਸ਼ਮੀ ਦੇ ਚਰਨਾਂ 'ਤੇ ਗੁਲਾਬ ਦੇ ਫੁੱਲ ਚੜ੍ਹਾਓ। ਆਰਥਿਕ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਅਜਿਹੀ ਪਤਨੀ ਪਰਿਵਾਰ ਲਈ ਮੰਨੀ ਜਾਂਦੀ ਹੈ ਖੁਸ਼ਕਿਸਮਤ, ਜਾਣੋ ਗੁਣ
Read More