ਜੇਕਰ ਮਿਲ ਰਹੇ ਹਨ ਇਹ ਸੰਕੇਤ, ਤਾਂ ਸ਼ਨੀਦੇਵ ਦੀ ਹੋਵੇਗੀ ਅਪਾਰ ਕਿਰਪਾ
By Ramandeep Kaur
2022-11-20, 14:41 IST
punjabijagran.com
ਜੋਤਿਸ਼ ਸ਼ਾਸਤਰ
ਜੋਤਿਸ਼ ਸ਼ਾਸਤਰ 'ਚ ਸ਼ਨੀਦੇਵ ਨੂੰ ਨਿਆਂ ਦਾ ਦੇਵਤਾ ਮੰਨਿਆ ਜਾਂਦਾ ਹੈ। ਸ਼ਨੀਦੇਵ ਲੋਕਾਂ ਨੂੰ ਕਰਮ ਦੇ ਹਿਸਾਬ ਨਾਲ ਫਲ ਜਾਂ ਦੰਡ ਦਿੰਦੇ ਹਨ।
ਸ਼ਨੀਦੇਵ ਪ੍ਰਸੰਨ ਜਾਂ ਨਾਰਾਜ਼
ਜੋਤਿਸ਼ 'ਚ ਕੁਝ ਸੰਕੇਤ ਦੱਸੇ ਗਏ ਹਨ ਜਿਨ੍ਹਾਂ ਰਾਹੀਂ ਤੁਸੀਂ ਇਹ ਜਾਣ ਸਕਦੇ ਹੋ ਕਿ ਸ਼ਨੀਦੇਵ ਤੁਹਾਡੇ 'ਤੇ ਪ੍ਰਸੰਨ ਹਨ ਜਾਂ ਨਹੀਂ। ਆਓ ਜਾਣਦੇ ਹਾਂ ਇਹ
ਸਫ਼ਾਈ ਕਰਮੀ ਦਾ ਦਿਸਣਾ
ਸ਼ਨੀਵਾਰ ਵਾਲੇ ਦਿਨ ਜੇ ਤੁਹਾਨੂੰ ਕੋਈ ਸਫ਼ਾਈ ਕਰਮੀ ਨਜ਼ਰ ਆਉਂਦਾ ਹੈ ਤਾਂ ਇਹ ਸ਼ੁੱਭ ਸੰਕੇਤ ਮੰਨਿਆ ਜਾਂਦਾ ਹੈ। ਸ਼ਨੀਵਾਰ ਵਾਲੇ ਦਿਨ ਸਫ਼ਾਈ ਕਰਮੀ ਨੂੰ ਦਾਨ ਕਰਨ ਨਾਲ ਧਨ ਲਾਭ ਹੁੰਦਾ ਹੈ।
ਕਾਲਾ ਕੁੱਤਾ
ਸ਼ਨੀਵਾਰ ਵਾਲੇ ਦਿਨ ਜੇ ਤੁਹਾਨੂੰ ਕੋਈ ਕਾਲਾ ਕੁੱਤਾ ਸ਼ਨੀ ਮੰਦਰ ਦੇ ਸਾਹਮਣੇ ਦਿਖਾਈ ਦਿੰਦਾ ਹੈ, ਤਾਂ ਇਹ ਤੁਹਾਡੇ ਲਈ ਕਾਫੀ ਸ਼ੁੱਭ ਸੰਕੇਤ ਹਨ। ਇਸ ਦਿਨ ਕਾਲੇ ਕੁੱਤੇ ਨੂੰ ਰੋਟੀ ਜ਼ਰੂਰ ਪਾਓ।
ਕਾਲੀ ਗਾਂ
ਇਸ ਦਿਨ ਜੇ ਤੁਸੀਂ ਕਿਸੇ ਜ਼ਰੂਰੀ ਕੰਮ ਲਈ ਜਾ ਰਹੇ ਹੋ ਤੇ ਤੁਹਾਨੂੰ ਕਾਲੀ ਗਾਂ ਦੇ ਦਰਸ਼ਨ ਹੋ ਜਾਣ, ਤਾਂ ਸਮਝ ਜਾਓ ਕਿ ਤੁਹਾਡਾ ਉਹ ਕੰਮ ਜ਼ਰੂਰ ਪੂਰਾ ਹੋਵੇਗਾ।
ਭਿਖਾਰੀ ਦੇ ਦਰਸ਼ਨ
ਇਸ ਦਿਨ ਸਵੇਰੇ-ਸਵੇਰੇ ਜੇ ਤੁਹਾਡੇ ਕੋਲੋਂ ਕੋਈ ਭਿਖਾਰੀ ਕੁਝ ਮੰਗ ਰਿਹਾ ਹੈ, ਤਾਂ ਇਹ ਸ਼ੁੱਭ ਸੰਕੇਤ ਹੈ। ਇਸ ਦਾ ਅਰਥ ਹੈ ਕਿ ਸ਼ਨੀਦੇਵ ਤੁਹਾਡੇ ਤੋਂ ਖੁਸ਼ ਹਨ, ਇਸ ਲਈ ਉਸ ਭਿਖਾਰੀ ਦੀ ਮਦਦ ਕਰੋ।
ਕਾਲਾ ਕਾਂ
ਸ਼ਨੀਵਾਰ ਦੇ ਦਿਨ ਜੇ ਕੋਈ ਕਾਲਾ ਕਾਂ ਤੁਹਾਡੇ ਘਰ ਦੇ ਵਿਹੜੇ 'ਚ ਆ ਕੇ ਪਾਣੀ ਪੀਂਦਾ ਹੈ, ਤਾਂ ਇਹ ਸ਼ੁੱਭ ਸੰਕੇਤ ਮੰਨਿਆ ਗਿਆ ਹੈ। ਇਸ ਦੇ ਨਾਲ ਹੀ ਜੇ ਕੋਈ ਕਾਂ ਤੁਹਾਡੇ ਸਿਰ 'ਤੇ ਚੁੰਝ ਮਾਰਦਾ ਹੈ, ਤਾਂ ਸ਼ਨੀਦੇਵ ਨਰਾਜ਼ ਹਨ।
ਜਾਣੋ ਸ਼ਨੀ ਦੇਵ ਨੂੰ ਕਿਉਂ ਚੜ੍ਹਾਇਆ ਜਾਂਦੈ ਸਰ੍ਹੋਂ ਦਾ ਤੇਲ?
Read More