ਅੱਖਾਂ ਹੇਠਾਂ ਪਏ ਕਾਲੇ ਘੇਰੇ ਚਿਹਰੇ ਦੀ ਸੁੰਦਰਤਾ ਨੂੰ ਗ੍ਰਹਿਣ ਲਾ ਦਿੰਦੇ ਹਨ। ਇਹ ਕਾਲੇ ਘੇਰੇ ਖ਼ੂਬਸੂਰਤੀ ਦੇ ਨਾਲ ਸਿਹਤ ਦਾ ਵੀ ਹਾਲ ਬਿਆਨ ਕਰਦੇ ਹਨ।
ਕੰਪਿਊਟਰ 'ਤੇ ਜ਼ਿਆਦਾ ਕੰਮ ਕਰਨਾ, ਹੀਮੋਗਲੋਬਿਨ ਦੀ ਕਮੀ, ਬੇਤਰਤੀਬੀ ਜੀਵਨਸ਼ੈਲੀ, ਗ਼ਲਤ ਖਾਣ-ਪੀਣ, ਤਣਾਅ ਹੋਣਾ ਆਦਿ ਇਨ੍ਹਾਂ ਕਾਲੇ ਘੇਰਿਆਂ ਦਾ ਮੁੱਖ ਕਾਰਨ ਹਨ। ਆਓ ਜਾਣਦੇ ਹਾਂ ਇਸਦੇ ਕੁਝ ਘਰੇਲੂ ਨੁਸਖ਼ੇ...
ਅੱਖਾਂ ਨੂੰ ਠੰਢੇ ਪਾਣੀ ਨਾਲ ਧੋਣ ਨਾਲ ਅੱਖਾਂ ਦੀ ਥਕਾਨ ਦੂਰ ਹੁੰਦੀ ਹੈ ਤੇ ਝੱਟ ਅਰਾਮ ਮਿਲਦਾ ਹੈ।
ਗਿੱਲੇ ਰੂੰ ਦੇ ਨਾਲ ਕਲੀਂਜ਼ਿੰਗ ਜੈੱਲ ਦੀ ਵਰਤੋਂ ਕਰਦੇ ਹੋਏ ਸੌਣ ਤੋਂ ਪਹਿਲਾਂ ਸਾਰਾ ਮੇਕਅੱਪ ਹਟਾਓ। ਫਿਰ ਕ੍ਰੀਮ ਲਾਓ ਤੇ ਇਸ ਨੂੰ ਗਿੱਲੇ ਰੂੰ ਨਾਲ ਦਸ ਮਿੰਟ ਤੱਕ ਸਾਫ਼ ਕਰ ਲਓ।
ਘਰ ਤੋਂ ਨਿਕਲਣ ਤੋਂ ਪਹਿਲਾਂ ਅੱਖਾਂ ਹੇਠਾਂ ਸਨਸਕ੍ਰੀਨ ਲੋਸ਼ਨ ਦੀ ਵਰਤੋਂ ਜ਼ਰੂਰ ਕਰੋ। ਲੋਸ਼ਨ ਨੂੰ ਹਲਕਾ ਕਰਨ ਲਈ ਇਸ ’ਚ ਪਾਣੀ ਦੀਆਂ ਕੁਝ ਬੂੰਦਾਂ ਵੀ ਮਿਲਾ ਸਕਦੇ ਹੋ।
ਹਰ ਰੋਜ਼ ਅੱਖਾਂ ਦੇ ਚਾਰੇ ਪਾਸੇ ਬਦਾਮਾਂ ਦੇ ਤੇਲ ਦੀ ਮਾਲਿਸ਼ ਕਰੋ। 15 ਮਿੰਟ ਬਾਅਦ ਗਿੱਲੇ ਰੂੰ ਨਾਲ ਧੋ ਦਿਓ।
ਖੀਰੇ ਦਾ ਜੂਸ ਅੱਖਾਂ ਦੇ ਚਾਰੇ ਪਾਸੇ ਲਗਾ ਕੇ 15 ਮਿੰਟਾਂ ਬਾਅਦ ਪਾਣੀ ਨਾਲ ਧੋਵੋ।
ਆਪਣੀ ਰੋਜ਼ਾਨਾ ਰੂਟੀਨ 'ਚ 8 ਘੰਟੇ ਦੀ ਨੀਂਦ ਜ਼ਰੂਰ ਲਓ।
ਠੰਢਾ ਦੁੱਧ ਜਾਂ ਠੰਢਾ ਪਾਣੀ 15 ਮਿੰਟ ਤੱਕ ਅੱਖਾਂ ਹੇਠਾਂ ਲਾਉਣ ਨਾਲ ਵੀ ਕਾਲੇ ਧੱਬਿਆਂ ਤੋਂ ਰਾਹਤ ਮਿਲਦੀ ਹੈ।