ਰਾਤ ਦੇ ਬਚੇ ਚੌਲਾਂ ਤੋਂ ਬਣਾਓ ਨਾਸ਼ਤੇ 'ਚ ਇਡਲੀ, ਜਾਣੋ ਰੈਸਿਪੀ
By Neha diwan
2024-01-07, 16:46 IST
punjabijagran.com
ਇਡਲੀ
ਇਡਲੀ ਸੁਆਦੀ ਹੋਣ ਦੇ ਨਾਲ-ਨਾਲ ਸਿਹਤਮੰਦ ਵੀ ਹੈ। ਜੇਕਰ ਤੁਸੀਂ ਇਸ ਤਰੀਕੇ ਨਾਲ ਚੌਲਾਂ ਦਾ ਨਾਸ਼ਤਾ ਬਣਾਉਂਦੇ ਹੋ, ਤਾਂ ਤੁਹਾਨੂੰ ਯਕੀਨਨ ਇਡਲੀ ਖਾਣਾ ਪਸੰਦ ਆਵੇਗਾ।
ਸਮੱਗਰੀ
ਬਚੇ ਹੋਏ ਚੌਲ - 1.5 ਕੱਪ,ਸੂਜੀ - 1 ਕੱਪ ,ਦਹੀਂ - 1 ਕੱਪ, ਬੇਕਿੰਗ ਸੋਡਾ - 1/2 ਚਮਚ, ਲੂਣ - ਸੁਆਦ ਅਨੁਸਾਰ, ਪਾਣੀ - ਲੋੜ ਅਨੁਸਾਰ
ਵਿਧੀ
ਨਾਸ਼ਤੇ ਵਿਚ ਸਵਾਦਿਸ਼ਟ ਇਡਲੀ ਬਣਾਉਣ ਲਈ ਪਹਿਲਾਂ ਡੇਢ ਕੱਪ ਪਕੇ ਹੋਏ ਚੌਲਾਂ ਨੂੰ ਬਲੈਂਡਰ ਵਿਚ ਪਾਓ ਅਤੇ ਇਸ ਵਿਚ ਇਕ ਕੱਪ ਪਾਣੀ ਪਾਓ। ਹੁਣ ਚੌਲਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇੱਕ ਮੁਲਾਇਮ ਪੇਸਟ ਤਿਆਰ ਕਰੋ।
ਸਟੈਪ 2
ਹੁਣ ਇੱਕ ਵੱਡੇ ਕਟੋਰੇ ਵਿੱਚ ਤਿਆਰ ਚੌਲਾਂ ਦੇ ਘੋਲ ਨੂੰ ਕੱਢ ਲਓ ਅਤੇ ਇੱਕ ਪਾਸੇ ਰੱਖ ਦਿਓ। ਸੂਜੀ ਨੂੰ ਉਦੋਂ ਤੱਕ ਭੁੰਨ ਲਓ ਜਦੋਂ ਤੱਕ ਇਹ ਹਲਕਾ ਗੁਲਾਬੀ ਨਾ ਹੋ ਜਾਵੇ ਅਤੇ ਖੁਸ਼ਬੂਦਾਰ ਨਾ ਹੋ ਜਾਵੇ।
ਸਟੈਪ 3
ਹੁਣ ਸੂਜੀ ਨੂੰ ਇਕ ਬਰਤਨ 'ਚ ਕੱਢ ਕੇ ਠੰਢਾ ਹੋਣ ਦਿਓ। ਇਸ ਤੋਂ ਬਾਅਦ ਸੂਜੀ 'ਚ ਇਕ ਕੱਪ ਦਹੀਂ ਅਤੇ ਥੋੜ੍ਹਾ ਜਿਹਾ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਮਿਸ਼ਰਣ ਨੂੰ ਚੌਲਾਂ ਦੇ ਘੋਲ ਵਿਚ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।
ਸਟੈਪ 4
ਇਸ ਪੂਰੇ ਘੋਲ ਨੂੰ 3-4 ਮਿੰਟਾਂ ਲਈ ਚੰਗੀ ਤਰ੍ਹਾਂ ਫੈਂਟ ਲਓ ਇਸ ਤੋਂ ਬਾਅਦ ਭਾਂਡੇ ਨੂੰ ਢੱਕ ਦਿਓ ਤੇ ਘੋਲ ਨੂੰ 20 ਮਿੰਟ ਲਈ ਇਕ ਪਾਸੇ ਰੱਖ ਦਿਓ। ਇਸ ਸਮੇਂ ਵਿੱਚ ਆਟਾ ਥੋੜ੍ਹਾ ਫੁਲ ਜਾਵੇ।
ਸਟੈਪ 5
ਮਿਸ਼ਰਣ 'ਚ ਲੋੜ ਮੁਤਾਬਕ ਪਾਣੀ ਪਾਓ ਅਤੇ ਇਕ ਵਾਰ ਫਿਰ ਬੀਟ ਕਰੋ। ਇਸ ਤੋਂ ਬਾਅਦ ਥੋੜ੍ਹਾ ਜਿਹਾ ਬੇਕਿੰਗ ਪਾਊਡਰ ਪਾ ਕੇ ਮਿਕਸ ਕਰ ਲਓ।
ਸਟੈਪ 6
ਹੁਣ ਇਡਲੀ ਬਣਾਉਣ ਲਈ ਭਾਂਡੇ ਵਿਚ ਥੋੜ੍ਹਾ ਜਿਹਾ ਤੇਲ ਪਾਓ ਅਤੇ ਤਿਆਰ ਕੀਤਾ ਹੋਇਆ ਬੈਟਰ ਪਾਓ ਤੇ ਇਡਲੀ ਨੂੰ ਮੱਧਮ ਅੱਗ 'ਤੇ ਲਗਭਗ 15 ਮਿੰਟ ਤੱਕ ਪਕਾਓ।ਹੁਣ ਪਕਾਈ ਹੋਈ ਇਡਲੀ ਨੂੰ ਇਕ ਬਰਤਨ 'ਚ ਕੱਢ ਲਓ।
ਜੇ ਊਨੀ ਕੱਪੜਿਆਂ 'ਚ ਨਿਕਲ ਰਿਹੈ ਬੁਰ ਤਾਂ ਇਸ ਤਰ੍ਹਾਂ ਕਰੋ ਦੂਰ
Read More