ਜੁੱਤੀਆਂ-ਜੁਰਾਬਾਂ 'ਚ ਵੀ ਬਰਫ ਵਾਂਗ ਰਹਿੰਦੇ ਹਨ ਪੈਰ ਤਾਂ ਹੋ ਜਾਓ ਅਲਰਟ


By Tejinder Thind27, Jan 2023 11:14 AMpunjabijagran.com

ਠੰਢੇ ਪੈਰ

ਗਰਮ ਕੱਪੜੇ ਪਹਿਨਣ ਤੋਂ ਬਾਅਦ ਵੀ ਜੇ ਤੁਹਾਡੇ ਪੈਰ ਬਰਫ਼ ਵਾਂਗ ਠੰਢੇ ਰਹਿੰਦੇ ਹਨ ਤਾਂ ਇਹ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।

ਸ਼ੂਗਰ

ਜੇ ਤੁਹਾਡੇ ਪੈਰ ਲਗਾਤਾਰ ਗਰਮ ਕਰਨ ਦੇ ਬਾਵਜੂਦ ਸਰਦੀਆਂ ਵਿੱਚ ਠੰਢੇ ਰਹਿੰਦੇ ਹਨ, ਤਾਂ ਇਹ ਸ਼ੂਗਰ ਦੀ ਨਿਸ਼ਾਨੀ ਹੋ ਸਕਦੀ ਹੈ। ਪੈਰ ਠੰਢੇ ਹੋਣ ਦੀ ਸਮੱਸਿਆ ਉਦੋਂ ਬਣੀ ਰਹਿੰਦੀ ਹੈ ਜਦੋਂ ਸਰੀਰ ਵਿਚ ਬਲੱਡ ਸ਼ੂਗਰ ਦਾ ਪੱਧਰ ਬੇਕਾਬੂ ਹੁੰਦਾ ਹੈ।

ਅਨੀਮੀਆ

ਸਰੀਰ ਵਿੱਚ ਲਾਲ ਰਕਤਾਣੂਆਂ ਦੀ ਕਮੀ ਹੈ ਤਾਂ ਵੀ ਤੁਹਾਡੇ ਪੈਰ ਅਕਸਰ ਠੰਢੇ ਰਹਿੰਦੇ ਹਨ। ਇਸ ਤੋਂ ਇਲਾਵਾ ਸਰੀਰ 'ਚ ਆਇਰਨ, ਵਿਟਾਮਿਨ ਬੀ12, ਫੋਲੇਟ ਦੀ ਕਮੀ, ਕਿਡਨੀ ਦੀ ਗੰਭੀਰ ਬੀਮਾਰੀ ਦੀ ਸਮੱਸਿਆ ਹੋਣ 'ਤੇ ਵੀ ਵਿਅਕਤੀ ਦੇ ਪੈਰ ਠੰਢੇ ਰਹਿੰਦੇ ਹਨ।

ਹਾਈ ਕੋਲੇਸਟ੍ਰੋਲ

ਪੈਰਾਂ ਦਾ ਲਗਾਤਾਰ ਠੰਢਾ ਹੋਣਾ ਵੀ ਉੱਚ ਕੋਲੇਸਟ੍ਰੋਲ ਦਾ ਸੰਕੇਤ ਹੋ ਸਕਦਾ ਹੈ। ਕੋਲੈਸਟ੍ਰਾਲ ਦੀ ਸਮੱਸਿਆ ਵਧਣ ਲੱਗਦੀ ਹੈ ਤਾਂ ਇਹ ਖੂਨ ਦੀਆਂ ਧਮਨੀਆਂ ਨੂੰ ਬਲਾਕ ਕਰਨਾ ਸ਼ੁਰੂ ਕਰ ਦਿੰਦੀ ਹੈ, ਜਿਸ ਕਾਰਨ ਸਰੀਰ 'ਚ ਖੂਨ ਦਾ ਸੰਚਾਰ ਠੀਕ ਤਰ੍ਹਾਂ ਨਾਲ

ਹਾਈਪੋਥਾਇਰਾਇਡ

ਜੇਕਰ ਤੁਸੀਂ ਥਾਇਰਾਇਡ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਵੀ ਤੁਹਾਡੇ ਹੱਥ-ਪੈਰ ਠੰਢੇ ਰਹਿੰਦੇ ਹਨ। ਥਾਇਰਾਇਡ ਦੀ ਬਿਮਾਰੀ ਹਾਈਪੋਥਾਇਰਾਇਡ ਦੀ ਇੱਕ ਕਿਸਮ ਹੈ, ਜਿਸ ਕਾਰਨ ਪੀੜਤ ਵਿਅਕਤੀ ਦੇ ਹੱਥ-ਪੈਰ ਠੰਢੇ ਰਹਿੰਦੇ ਹਨ।

ਬਹੁਤ ਜ਼ਿਆਦਾ ਤਣਾਅ

ਦਰਅਸਲ ਜ਼ਿਆਦਾ ਤਣਾਅ ਅਤੇ ਚਿੰਤਾ ਦੇ ਕਾਰਨ ਪੈਰ ਠੰਢੇ ਹੋਣ ਲੱਗਦੇ ਹਨ। ਜੇਕਰ ਤੁਸੀਂ ਕਿਸੇ ਦੀ ਗੱਲ ਨੂੰ ਲੈ ਕੇ ਜ਼ਿਆਦਾ ਤਣਾਅ ਲੈ ਰਹੇ ਹੋ ਤਾਂ ਤੁਹਾਡੇ ਪੈਰ ਠੰਢੇ ਹੋਣ ਲੱਗਦੇ ਹਨ।

ਦੁੱਧ ਰੋਟੀ 'ਚ ਛੁਪਿਆ ਹੈ ਸਿਹਤ ਦਾ ਖ਼ਜ਼ਾਨਾ, ਜਾਣੋ ਇਸ ਨਾਲ ਹੋਣ ਵਾਲੇ ਹੈਰਾਨੀਜਨਕ ਫਾਇਦੇ