ਟਮਾਟਰਾਂ ਤੋਂ ਬਿਨਾਂ ਬਣਾਓ ਇਹ 'ਹੈਦਰਾਬਾਦੀ ਖੱਟੀ ਦਾਲ',ਸਾਵਦ ਹੈ ਲਾਜਵਾਬ
By Neha diwan
2024-07-16, 13:18 IST
punjabijagran.com
ਹੈਦਰਾਬਾਦੀ ਖੱਟੀ ਦਾਲ
ਸਮੱਗਰੀ- 1 ਕੱਪ ਅਰਹਰ ਦੀ ਦਾਲ, 2 1/2 ਕੱਪ ਪਾਣੀ ਦਾਲ ਨੂੰ ਉਬਾਲਣ ਲਈ, 1 ਇੰਚ ਅਦਰਕ, 2 ਲਸਣ ਦੀਆਂ ਕਲੀਆਂ, 1/4 ਚੱਮਚ ਹਲਦੀ ਪਾਊਡਰ।
ਹੋਰ ਸਮੱਗਰੀ
1 ਚਮਚ ਇਮਲੀ 1/2 ਕੱਪ ਗਰਮ ਪਾਣੀ 'ਚ ਭਿੱਜੀ ਹੋਈ, 2-3 ਹਰੀਆਂ ਮਿਰਚਾਂ ਬਾਰੀਕ ਕੱਟੀਆਂ ਹੋਈਆਂ, 1 ਚਮਚ ਧਨੀਆ ਪਾਊਡਰ, 1 ਚਮਚ ਸਾਰਾ ਜੀਰਾ, 1/2 ਚਮਚ ਲਾਲ ਮਿਰਚ ਪਾਊਡਰ, ਨਮਕ ਸਵਾਦ ਮੁਤਾਬਕ।
ਤੜਕੇ ਦੀ ਸਮੱਗਰੀ
2 ਚਮਚ ਦੇਸੀ ਘਿਓ, 2 ਸੁੱਕੀਆਂ ਲਾਲ ਮਿਰਚਾਂ, 6 ਤੋਂ 8 ਲਸਣ ਦੀਆਂ ਕਲੀਆਂ, 10 ਤੋਂ 12 ਕੜ੍ਹੀ ਪੱਤੇ, ਇੱਕ ਚੁਟਕੀ ਹਿੰਗ।
ਸਟੈਪ 1
ਦਾਲ ਨੂੰ ਦੋ ਤੋਂ ਤਿੰਨ ਵਾਰ ਪਾਣੀ ਨਾਲ ਧੋ ਲਓ। ਹਲਦੀ, ਨਮਕ, ਲਸਣ, ਅਦਰਕ ਅਤੇ ਪਾਣੀ ਪਾ ਕੇ ਉਬਾਲ ਲਓ। ਤਿੰਨ ਤੋਂ ਚਾਰ ਸੀਟੀਆਂ ਤੱਕ ਪਕਾਓ। ਕੁੱਕਰ ਦਾ ਪ੍ਰੈਸ਼ਰ ਆਪਣੇ ਆਪ ਛੱਡਣ ਦਿਓ।
ਸਟੈਪ 2
ਫਿਰ ਦਾਲ ਵਿਚ ਇਮਲੀ ਦਾ ਗੁੱਦਾ ਪਾਓ ਤੇ ਮਿਲਾਓ। ਇਸ 'ਚ ਲਾਲ ਮਿਰਚ, ਬਾਰੀਕ ਕੱਟੀ ਹੋਈ ਹਰੀ ਮਿਰਚ, ਧਨੀਆ ਪਾਊਡਰ ਅਤੇ ਸਵਾਦ ਮੁਤਾਬਕ ਨਮਕ ਪਾਓ।
ਸਟੈਪ 3
ਕੂਕਰ ਨੂੰ ਢੱਕਣ ਤੋਂ ਬਿਨਾਂ ਢੱਕ ਦਿਓ ਅਤੇ ਘੱਟ ਅੱਗ 'ਤੇ 5 ਤੋਂ 7 ਮਿੰਟ ਹੋਰ ਪਕਾਓ। ਇੱਕ ਤੜਕਾ ਪੈਨ ਲਓ ਘਿਓ ਜਾਂ ਤੇਲ ਪਾਓ। ਜੀਰਾ ਅਤੇ ਇਕ ਚੁਟਕੀ ਹਿੰਗ ਪਾਓ ਲਸਣ ਪਾ ਕੇ ਹਲਕਾ ਭੂਰਾ ਹੋਣ ਤੱਕ ਭੁੰਨ ਲਓ।
ਸਟੈਪ 4
ਇਸ ਤੋਂ ਬਾਅਦ ਸਾਬਤ ਲਾਲ ਮਿਰਚ ਪਾਓ ਅਤੇ ਇਸ ਦਾ ਰੰਗ ਬਦਲਣ ਤੱਕ ਪਕਾਓ। ਫਿਰ ਕੜ੍ਹੀ ਪੱਤਾ ਅਤੇ ਲਾਲ ਮਿਰਚ ਪਾਊਡਰ ਪਾਓ। ਦਾਲ ਤਿਆਰ ਹੈ।
ਘਰ ਦੇ ਆਲੇ-ਦੁਆਲੇ ਲਗਾਓ ਇਹ ਪੌਦੇ, ਨਹੀਂ ਆਉਣਗੇ ਸੱਪ
Read More