ਅਜਿਹੇ 'ਚ ਕਈ ਘਰੇਲੂ ਨੁਸਖੇ ਤੁਹਾਡੀ ਮਦਦ ਕਰ ਸਕਦੇ ਹਨ। ਜੇਕਰ ਤੁਹਾਨੂੰ ਅਕਸਰ ਪੇਟ ਦਰਦ ਹੁੰਦਾ ਹੈ, ਤਾਂ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ। ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ।
ਰਸੋਈ 'ਚ ਮੌਜੂਦ ਕਈ ਚੀਜ਼ਾਂ ਕਦੇ-ਕਦੇ ਬਦਹਜ਼ਮੀ ਜਾਂ ਪੇਟ ਦਰਦ ਤੋਂ ਰਾਹਤ ਦਿਵਾਉਣ 'ਚ ਫਾਇਦੇਮੰਦ ਹੋ ਸਕਦੀਆਂ ਹਨ। ਅਦਰਕ ਇਹਨਾਂ ਵਿੱਚੋਂ ਇੱਕ ਹੈ।
ਅਦਰਕ ਦੀ ਵਰਤੋਂ ਲਗਪਗ ਸਾਰੇ ਘਰਾਂ ਵਿੱਚ ਕੀਤੀ ਜਾਂਦੀ ਹੈ। ਭੋਜਨ ਅਤੇ ਚਾਹ ਦਾ ਸਵਾਦ ਵਧਾਉਣ ਦੇ ਨਾਲ-ਨਾਲ ਇਹ ਸਿਹਤ ਲਈ ਵੀ ਫਾਇਦੇਮੰਦ ਹੈ।
ਅਦਰਕ ਦੇ ਤੱਤ ਪੇਟ ਦਰਦ ਤੋਂ ਰਾਹਤ ਪ੍ਰਦਾਨ ਕਰ ਸਕਦੇ ਹਨ ਤੇ ਪਾਚਨ ਨੂੰ ਮਜ਼ਬੂਤ ਬਣਾਉਂਦੇ ਹਨ। ਅਦਰਕ ਵਿੱਚ ਐਂਟੀ-ਬੈਕਟੀਰੀਅਲ, ਐਂਟੀ-ਇੰਫਲੇਮੇਟਰੀ ਅਤੇ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ।
ਅਦਰਕ ਗੈਸ, ਐਸੀਡਿਟੀ ਅਤੇ ਬਲੋਟਿੰਗ ਨੂੰ ਘੱਟ ਕਰਨ ਵਿੱਚ ਕਾਰਗਰ ਹੈ। ਅਦਰਕ ਪੇਟ ਵਿਚ ਬਣੀ ਗੈਸ ਨੂੰ ਦੂਰ ਕਰਨ ਵਿਚ ਵੀ ਮਦਦ ਕਰਦਾ ਹੈ ਤੇ ਪੇਟ ਫੁੱਲਣ ਦੀ ਸਮੱਸਿਆ ਨੂੰ ਘੱਟ ਕਰਦਾ ਹੈ।
ਇਸ ਨਾਲ ਪੇਟ ਦੀਆਂ ਮਾਸਪੇਸ਼ੀਆਂ ਨੂੰ ਰਾਹਤ ਮਿਲਦੀ ਹੈ ਅਤੇ ਦਰਦ ਘੱਟ ਹੋ ਸਕਦਾ ਹੈ। ਜੇ ਤੁਹਾਨੂੰ ਉਲਟੀ ਜਾਂ ਮਤਲੀ ਮਹਿਸੂਸ ਹੋ ਰਹੀ ਹੈ, ਤਾਂ ਵੀ ਤੁਸੀਂ ਅਦਰਕ ਦੀ ਵਰਤੋਂ ਕਰ ਸਕਦੇ ਹੋ।
ਖਾਣਾ ਖਾਣ ਤੋਂ ਬਾਅਦ ਕੋਸੇ ਪਾਣੀ 'ਚ ਅੱਧਾ ਇੰਚ ਅਦਰਕ ਮਿਲਾ ਕੇ ਪੀਓ। ਇਸ ਕਾਰਨ ਭਾਰੀ ਭੋਜਨ ਵੀ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਬਲੋਟਿੰਗ ਵੀ ਨਹੀਂ ਹੁੰਦੀ।
ਅਦਰਕ ਦੇ ਟੁਕੜੇ ਨੂੰ ਕਾਲੇ ਨਮਕ ਦੇ ਨਾਲ ਚਬਾਉਣਾ ਵੀ ਫਾਇਦੇਮੰਦ ਹੋ ਸਕਦਾ ਹੈ। ਤੁਸੀਂ ਅਦਰਕ ਦਾ ਰਸ ਵੀ ਪੀ ਸਕਦੇ ਹੋ।
ਔਸ਼ਧੀ ਗੁਣਾਂ ਨਾਲ ਭਰਪੂਰ ਅਦਰਕ ਪੇਟ ਦਰਦ ਤੋਂ ਰਾਹਤ ਦੇਣ ਦੇ ਨਾਲ-ਨਾਲ ਕਈ ਹੋਰ ਸਮੱਸਿਆਵਾਂ ਤੋਂ ਵੀ ਰਾਹਤ ਦਿਵਾਉਂਦਾ ਹੈ। ਜੇਕਰ ਤੁਹਾਨੂੰ ਕੋਈ ਸਿਹਤ ਸੰਬੰਧੀ ਸਮੱਸਿਆ ਹੈ ਤਾਂ ਮਾਹਰਾਂ ਤੋ ਸਲਾਹ ਲਓ।