ਇੱਕ ਚੱਮਚ ਐਲੋਵੇਰਾ ਜੈੱਲ ਨਾਲ ਦੂਰ ਕਰੋ ਛਾਈਆਂ, ਜਾਣੋ ਕਿਵੇਂ


By Neha diwan2023-09-28, 10:50 ISTpunjabijagran.com

ਛਾਈਆਂ ਦੀ ਸਮੱਸਿਆ

ਚਿਹਰੇ 'ਤੇ ਕਾਲੇ ਧੱਬੇ ਤੇ ਝੁਰੜੀਆਂ ਦਿਖਾਈ ਦਿੰਦੀਆਂ ਹਨ। ਝੁਰੜੀਆਂ ਕਾਰਨ ਚਿਹਰਾ ਬਦਸੂਰਤ ਦਿਖਾਈ ਦਿੰਦਾ ਹੈ। ਛਾਈਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਐਲੋਵੇਰਾ ਜੈੱਲ ਦੀ ਵਰਤੋਂ ਕਰ ਸਕਦੇ ਹੋ।

ਐਲੋਵੇਰਾ ਜੈੱਲ

ਐਲੋਵੇਰਾ ਜੈੱਲ ਦੀ ਵਰਤੋਂ ਚਮੜੀ 'ਤੇ ਸਾਲਾਂ ਤੋਂ ਕੀਤੀ ਜਾ ਰਹੀ ਹੈ। ਇਹ ਜੈੱਲ ਹਰ ਚਮੜੀ ਦੀ ਕਿਸਮ ਲਈ ਸੂਟ ਕਰਦਾ ਹੈ। ਇਸ ਲਈ ਐਲੋਵੇਰਾ ਜੈੱਲ ਚਮੜੀ ਦੀ ਦੇਖਭਾਲ ਦੇ ਰੁਟੀਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

ਛਾਈਆਂ ਕਿਉਂ ਹੁੰਦੀਆਂ ਹਨ

ਹਾਰਮੋਨਲ ਬਦਲਾਅ ਦੇ ਕਾਰਨ, ਸਰੀਰ 'ਚ ਮੇਲੇਨਿਨ ਦੀ ਕਮੀ ਕਾਰਨ, ਜ਼ਿਆਦਾ ਧੁੱਪ 'ਚ ਰਹਿਣ ਨਾਲ, ਗਰਭ ਅਵਸਥਾ ਦੌਰਾਨ।

ਐਲੋਵੇਰਾ ਜੈੱਲ ਦੀ ਵਰਤੋਂ

3-4 ਚੱਮਚ ਐਲੋਵੇਰਾ ਜੈੱਲ ਲਓ। ਥੋੜ੍ਹਾ ਜਿਹਾ ਗੁਲਾਬ ਜਲ ਮਿਲਾਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾਓ ਤੇ ਕੁਝ ਦੇਰ ਤਕ ਮਸਾਜ ਕਰੋ। ਪੇਸਟ ਸੁੱਕ ਜਾਵੇ ਤਾਂ ਚਿਹਰੇ ਨੂੰ ਸਾਫ਼ ਕਰ ਲਓ।

ਛਾਈਆਂ ਨੂੰ ਘੱਟ ਕੀਤਾ ਜਾਵੇ

ਐਲੋਵੇਰਾ ਜੈੱਲ 'ਚ 2-3 ਚੱਮਚ ਵਿਟਾਮਿਨ-ਈ ਦਾ ਤੇਲ ਮਿਲਾਓ। ਅੱਧਾ ਨਿੰਬੂ ਦਾ ਰਸ ਨਿਚੋੜ ਲਓ। ਹੁਣ ਇਸ ਪੇਸਟ ਨੂੰ ਪੂਰੇ ਚਿਹਰੇ 'ਤੇ ਲਗਾਓ। ਅੱਧੇ ਘੰਟੇ ਬਾਅਦ ਚਿਹਰੇ ਨੂੰ ਕੋਸੇ ਪਾਣੀ ਨਾਲ ਧੋ ਲਓ। ਚਿਹਰੇ 'ਤੇ ਮਾਇਸਚਰਾਈਜ਼ਰ ਲਗਾਓ।

ਨੋਟ

ਜੇ ਤੁਹਾਡੀ ਚਮੜੀ ਸਾਫਟ ਹੈ, ਤਾਂ ਚਮੜੀ 'ਤੇ ਨਿੰਬੂ ਦੀ ਵਰਤੋਂ ਨਾ ਕਰੋ। ਨਿੰਬੂ ਚਮੜੀ 'ਤੇ ਜਲਣ ਜਾਂ ਲਾਲੀ ਦਾ ਕਾਰਨ ਬਣ ਸਕਦਾ ਹੈ। ਇਸ ਪੇਸਟ ਦੀ ਵਰਤੋਂ ਕਰਨ ਤੋਂ ਪਹਿਲਾਂ ਇੱਕ ਪੈਚ ਟੈਸਟ ਕਰੋ।

ਕਰਵਾ ਚੌਥ ਦੀ ਟ੍ਰਾਈ ਕਰੋ ਇਨ੍ਹਾਂ ਕੁੰਦਨ ਜਿਊਲਰੀ ਦੇ ਡਿਜ਼ਾਈਨਾਂ ਨੂੰ