ਐਲੋਵੇਰਾ ਲਗਾਉਣ ਤੋਂ ਬਾਅਦ ਸਾਬਣ ਨਾਲ ਚਿਹਰਾ ਧੋਣਾ ਗ਼ਲਤ ਜਾਂ ਸਹੀ ?
By Neha Diwan
2023-01-03, 12:27 IST
punjabijagran.com
ਐਲੋਵੇਰਾ
ਸਕਿੱਨ ਨੂੰ ਹੈਲਦੀ ਰੱਖਣ, ਵਧਦੀ ਉਮਰ ਦੇ ਅਸਰ ਨੂੰ ਰੋਕਣ, ਕਿੱਲ-ਮੁਹਾਸਿਆਂ ਦੀ ਸਮੱਸਿਆ ਦੂਰ ਕਰਨ ਤੇ ਸਕਿੰਨ ਨੂੰ ਹਾਈਡ੍ਰੇਟ ਰੱਖਣ ਲਈ ਐਲੋਵੇਰਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਚਮੜੀ ਲਈ ਫਾਇਦੇਮੰਦ
ਦਰਅਸਲ ਐਲੋਵੇਰਾ ਐਂਟੀ-ਬੈਕਟੀਰੀਅਲ, ਐਂਟੀਸੈਪਟਿਕ, ਐਂਟੀਆਕਸੀਡੈਂਟ ਤੇ ਐਂਟੀ-ਇੰਫਲੇਮੇਟਰੀ ਗੁਣਾਂ ਦਾ ਖਜ਼ਾਨਾ ਹੈ। ਜੋ ਚਮੜੀ ਨੂੰ ਕਈ ਸਮੱਸਿਆਵਾਂ ਤੋਂ ਬਚਾਉਂਦਾ ਹੈ।
ਨਹੀਂ ਕਰਨੀ ਚਾਹੀਦੀ ਐਲੋਵੇਰਾ ਲਗਾਉਣ ਤੋਂ ਬਾਅਦ ਸਾਬਣ ਦੀ ਵਰਤੋਂ
ਐਲੋਵੇਰਾ ਲਗਾਉਣ ਤੋਂ ਬਾਅਦ ਚਿਹਰੇ 'ਤੇ ਸਾਬਣ ਜਾਂ ਫੇਸਵਾਸ਼ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਕਾਰਨ ਚਿਹਰੇ ਦਾ pH ਪੱਧਰ ਵਿਗੜ ਜਾਂਦਾ ਹੈ। ਨਾਲ ਹੀ ਐਲੋਵੇਰਾ ਦੇ ਫਾਇਦੇ ਵੀ ਪ੍ਰਭਾਵਿਤ ਹੋ ਸਕਦੇ ਹਨ।
ਸਾਧਾਰਨ ਪਾਣੀ ਨਾਲ ਚਿਹਰਾ ਧੋਵੋ
ਚਿਹਰਾ ਧੋਣ ਤੋਂ ਬਾਅਦ ਮੁਆਇਸਚਰਾਈਜ਼ਰ ਦੀ ਵਰਤੋਂ ਜ਼ਰੂਰ ਕਰੋ। ਜੇਕਰ ਕਰੀਮ ਉਪਲਬਧ ਨਹੀਂ ਹੈ ਤਾਂ ਇਸ ਦੀ ਬਜਾਏ ਨਾਰੀਅਲ ਤੇਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਚਿਹਰੇ 'ਤੇ ਐਲੋਵੇਰਾ ਜੈੱਲ ਲਗਾਉਣ ਦਾ ਸਹੀ ਤਰੀਕਾ
ਪਹਿਲਾਂ ਚਿਹਰੇ ਨੂੰ ਧੋਵੋ। ਤਾਜ਼ਾ ਐਲੋਵੇਰਾ ਜੈੱਲ ਕੱਢ ਕੇ ਚਿਹਰੇ 'ਤੇ ਲਗਾਓ। ਸਰਕੂਲੇਸ਼ਨ ਮੋਸ਼ਨ 'ਚ ਜੈੱਲ ਨਾਲ ਚਿਹਰੇ ਦੀ ਮਾਲਿਸ਼ ਕਰੋ। ਚਿਹਰੇ 'ਤੇ 20-25 ਮਿੰਟ ਲਈ ਲੱਗਾ ਰਹਿਣ ਦਿਓ।
ਸੋਨੇ ਦੇ ਕਮਰਬੰਦ ਨੂੰ ਕਰੋ ਸਟਾਈਲ, ਦੇਖੋ ਨਵੇਂ ਡਿਜ਼ਾਈਨ
Read More