ਬਹੁਤ ਜ਼ਿਆਦਾ ਲਿਪਸਟਿਕ ਦੀ ਵਰਤੋਂ ਕਰਨ ਅਤੇ ਸਹੀ ਪੋਸ਼ਣ ਨਾ ਮਿਲਣ ਕਾਰਨ ਬੁੱਲ੍ਹ ਕਾਲੇ ਹੋਣ ਲੱਗਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸਾਡੇ ਬੁੱਲ੍ਹਾਂ ਦੀ ਚਮੜੀ ਸਾਡੇ ਚਿਹਰੇ ਦੀ ਚਮੜੀ ਨਾਲੋਂ ਜ਼ਿਆਦਾ ਨਾਜ਼ੁਕ ਹੁੰਦੀ ਹੈ।
ਕੱਚਾ ਦੁੱਧ ,ਸ਼ਹਿਦ
ਪਿਗਮੈਂਟੇਸ਼ਨ ਨੂੰ ਘੱਟ ਕਰਨ 'ਚ ਮਦਦਗਾਰ ਸਾਬਤ ਹੁੰਦੈ। ਕਾਲੇ ਧੱਬਿਆਂ ਨੂੰ ਦੂਰ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ। ਬੁੱਲ੍ਹਾਂ ਦੀ ਚਮੜੀ ਨੂੰ ਗੁਲਾਬੀ ਕਰਨ ਵਿੱਚ ਮਦਦ ਕਰਦਾ ਹੈ।
ਇਸ 'ਚ ਵਿਟਾਮਿਨ ਏ ਭਰਪੂਰ ਮਾਤਰਾ 'ਚ ਪਾਇਆ ਜਾਂਦੈ, ਜੋ ਕਾਲੇ ਧੱਬਿਆਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਹ ਬੁੱਲ੍ਹਾਂ ਨੂੰ ਪੋਸ਼ਣ ਦੇਣ ਅਤੇ ਉਨ੍ਹਾਂ ਨੂੰ ਹਾਈਡ੍ਰੇਟਿਡ ਬਣਾਉਣ 'ਚ ਮਦਦਗਾਰ ਸਾਬਤ ਹੁੰਦਾ ਹੈ।
ਸਭ ਤੋਂ ਪਹਿਲਾਂ ਇੱਕ ਕਟੋਰੀ ਵਿੱਚ 1 ਚਮਚ ਸ਼ਹਿਦ ਅਤੇ 1 ਚਮਚ ਕੱਚਾ ਦੁੱਧ ਮਿਲਾਓ। ਇਨ੍ਹਾਂ ਦੋਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲੈਣ ਤੋਂ ਬਾਅਦ ਇਸ ਨੂੰ ਬੁੱਲ੍ਹਾਂ 'ਤੇ ਲਗਾਓ।
ਇਸ ਨੂੰ 15 ਤੋਂ 20 ਮਿੰਟ ਤੱਕ ਬੁੱਲ੍ਹਾਂ 'ਤੇ ਲੱਗਾ ਰਹਿਣ ਦਿਓ। ਤੁਸੀਂ ਚਾਹੋ ਤਾਂ ਹਲਕੇ ਹੱਥਾਂ ਦੇ ਦਬਾਅ ਨਾਲ ਮਾਲਿਸ਼ ਕਰੋ। ਇਸ ਤੋਂ ਬਾਅਦ ਪਾਣੀ ਅਤੇ ਕੌਟਨ ਦੀ ਮਦਦ ਨਾਲ ਬੁੱਲ੍ਹਾਂ ਨੂੰ ਸਾਫ਼ ਕਰੋ।
ਇਸ ਤੋਂ ਬਾਅਦ ਤੁਸੀਂ ਨਾਰਮਲ ਲਿਪ ਕੇਅਰ ਰੂਟੀਨ ਕਰ ਸਕਦੇ ਹੋ ਯਾਨੀ ਬੁੱਲ੍ਹਾਂ 'ਤੇ ਲਿਪ ਬਾਮ ਲਗਾ ਸਕਦੇ ਹੋ। ਤੁਸੀਂ ਇਸ ਘਰੇਲੂ ਉਪਾਅ ਨੂੰ ਹਫ਼ਤੇ ਵਿੱਚ 3 ਤੋਂ 4 ਵਾਰ ਅਜ਼ਮਾ ਸਕਦੇ ਹੋ।