ਜਨਮ ਅਸ਼ਟਮੀ ਵਾਲੇ ਦਿਨ ਲੱਡੂ ਗੋਪਾਲ ਦਾ ਇਸ ਤਰ੍ਹਾਂ ਕਰੋ ਅਭਿਸ਼ੇਕ


By Neha diwan2024-08-20, 15:47 ISTpunjabijagran.com

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ

ਕਿਸੇ ਵੀ ਹੋਰ ਤਿਉਹਾਰ ਵਾਂਗ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਹਿੰਦੂ ਧਰਮ ਵਿੱਚ ਵਿਸ਼ੇਸ਼ ਮਹੱਤਵ ਹੈ। ਇਹ ਤਿਉਹਾਰ ਭਗਵਾਨ ਕ੍ਰਿਸ਼ਨ ਦੇ ਜਨਮ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ

ਕਦੋਂ ਹੈ ਜਨਮ ਅਸ਼ਟਮੀ

ਲੱਡੂ ਗੋਪਾਲ ਦੀ ਵਿਸ਼ੇਸ਼ ਤੌਰ 'ਤੇ ਜਨਮ ਅਸ਼ਟਮੀ ਵਾਲੇ ਦਿਨ ਪੂਜਾ ਕੀਤੀ ਜਾਂਦੀ ਹੈ। ਇਸ ਸਾਲ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਨ ਦਾ ਤਿਉਹਾਰ ਯਾਨੀ ਜਨਮ ਅਸ਼ਟਮੀ 26 ਅਗਸਤ, ਸੋਮਵਾਰ ਨੂੰ ਮਨਾਇਆ ਜਾਵੇਗਾ।

ਲੱਡੂ ਗੋਪਾਲ ਦੀ ਮੂਰਤੀ

ਜੇਕਰ ਤੁਹਾਡੇ ਘਰ 'ਚ ਲੱਡੂ ਗੋਪਾਲ ਦੀ ਮੂਰਤੀ ਨਹੀਂ ਹੈ ਤਾਂ ਜਨਮ ਅਸ਼ਟਮੀ ਦਾ ਦਿਨ ਲੱਡੂ ਗੋਪਾਲ ਨੂੰ ਘਰ ਲਿਆਉਣ ਦਾ ਸਭ ਤੋਂ ਸ਼ੁਭ ਦਿਨ ਹੈ।

ਗਾਂ ਦਾ ਦੁੱਧ

ਭਗਵਾਨ ਕ੍ਰਿਸ਼ਨ ਮੱਖਣ ਦੇ ਬਹੁਤ ਸ਼ੌਕੀਨ ਹਨ, ਇਸ ਲਈ ਉਨ੍ਹਾਂ ਦੀ ਪਵਿੱਤਰਤਾ ਲਈ ਤਾਜ਼ਾ ਤੇ ਸ਼ੁੱਧ ਗਾਂ ਦਾ ਦੁੱਧ ਰੱਖਣਾ ਬਹੁਤ ਜ਼ਰੂਰੀ ਹੈ। ਜਨਮ ਅਸ਼ਟਮੀ ਪੂਜਾ ਲਈ ਘਿਓ ਤੇ ਮੱਖਣ ਦੀ ਵਰਤੋਂ ਜ਼ਰੂਰੀ ਮੰਨੀ ਜਾਂਦੀ ਹੈ।

ਸ਼ਹਿਦ ਤੇ ਦਹੀ

ਲੱਡੂ ਗੋਪਾਲ ਦੇ ਅਭਿਸ਼ੇਕ ਲਈ ਕੁਦਰਤੀ ਤੇ ਸ਼ੁੱਧ ਸ਼ਹਿਦ ਦੀ ਵਰਤੋਂ ਕੀਤੀ ਜਾਂਦੀ ਹੈ। ਗਾਂ ਦੇ ਦੁੱਧ ਤੋਂ ਬਣਿਆ ਤਾਜਾ ਦਹੀ ਜੀਵਨ ਲਈ ਖੁਸ਼ਹਾਲੀ ਅਤੇ ਉਪਜਾਊ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਗੰਗਾਜਲ ਤੇ ਫੁੱਲ

ਗੰਗਾ ਨਦੀ ਦਾ ਪਵਿੱਤਰ ਜਲ ਜੋ ਕਿਸੇ ਵੀ ਚੀਜ਼ ਨੂੰ ਸ਼ੁੱਧ ਕਰਨ ਲਈ ਵਰਤਿਆ ਜਾਂਦਾ ਹੈ। ਤਾਜ਼ੇ ਫੁੱਲ ਜਿਵੇਂ ਗੁਲਾਬ, ਬੇਲਾ, ਚਮੇਲੀ ਆਦਿ ਦੀ ਵਰਤੋਂ ਲੱਡੂ ਗੋਪਾਲ ਦੇ ਅਭਿਸ਼ੇਕ ਤੇ ਆਲੇ-ਦੁਆਲੇ ਦੀ ਸਜਾਵਟ ਕਰੋ।

ਤੁਲਸੀ ਦੇ ਪੱਤੇ ਤੇ ਪੰਚਾਮ੍ਰਿਤ

ਪਵਿੱਤਰ ਤੁਲਸੀ ਦੇ ਪੱਤੇ, ਜਿਨ੍ਹਾਂ ਨੂੰ ਕ੍ਰਿਸ਼ਨ ਦੀ ਪੂਜਾ ਵਿਚ ਪਵਿੱਤਰ ਅਤੇ ਜ਼ਰੂਰੀ ਮੰਨਿਆ ਜਾਂਦਾ ਹੈ। ਦੁੱਧ, ਦਹੀਂ, ਘਿਓ, ਸ਼ਹਿਦ ਅਤੇ ਚੀਨੀ ਦਾ ਮਿਸ਼ਰਣ, ਨਹਾਉਣ ਦੀਆਂ ਰਸਮਾਂ ਵਿੱਚ ਵਰਤਿਆ ਜਾਂਦਾ ਹੈ।

ਨਵੇਂ ਕੱਪੜੇ ਅਤੇ ਗਹਿਣੇ

ਅਭਿਸ਼ੇਕ ਤੋਂ ਬਾਅਦ ਲੱਡੂ ਗੋਪਾਲ ਨੂੰ ਸਜਾਉਣ ਲਈ ਨਵੇਂ ਕੱਪੜੇ ਵਰਤੇ ਜਾਂਦੇ ਹਨ।

ਕੀ ਤੁਹਾਡੇ ਘਰ 'ਚ ਵੀ 'ਓਪਨ ਕਿਚਨ' ਤਾਂ ਜਾਣੋ ਵਾਸਤੂ ਟਿਪਸ