ਸੂਜੀ 1 ਕੱਪ, ਦਹੀ ਅੱਧਾ ਕੱਪ ,ਹਰੀ ਮਿਰਚ 3 ਬਾਰੀਕ ਕੱਟੀ, ਅਦਰਕ 1 ਚਮਚ, ਜੀਰਾ ਅੱਧਾ ਚਮਚ, ਕੜ੍ਹੀ ਪੱਤੇ, ਸਰ੍ਹੋਂ ਦੇ ਬੀਜ 1 ਚਮਚ, ਲੂਣ ਸੁਆਦ ਅਨੁਸਾਰ ,ਲਾਲ ਮਿਰਚ ਪਾਊਡਰ 1 ਚਮਚ ,ਤੇਲ 1 ਚਮਚ,ਬੇਕਿੰਗ ਸੋਡਾ 1 ਚੁਟਕੀ, ਪਾਣੀ।
ਇਕ ਭਾਂਡੇ ਵਿੱਚ ਸੂਜੀ ਤੇ ਦਹੀਂ ਪਾ ਕੇ ਚੰਗੀ ਤਰ੍ਹਾਂ ਮਿਲਾਓ। ਥੋੜ੍ਹਾ-ਥੋੜ੍ਹਾ ਪਾਣੀ ਪਾ ਕੇ ਘੋਲ ਬਣਾ ਲਓ। ਧਿਆਨ ਰਹੇ ਕਿ ਘੋਲ ਜ਼ਿਆਦਾ ਪਤਲਾ ਨਹੀਂ ਹੋਣਾ ਚਾਹੀਦਾ।ਥੋੜ੍ਹਾ ਮੋਟਾ ਹੋਣਾ ਚਾਹੀਦਾ ਹੈ। ਇਸ ਨੂੰ 15-20 ਮਿੰਟ ਲਈ ਢੱਕ ਕੇ ਰੱਖੋ।
20 ਮਿੰਟ ਬਾਅਦ ਘੋਲ ਨੇ ਦੇਖੋ। ਜੇ ਘੋਲ ਬਹੁਤ ਮੋਟਾ ਹੋ ਜਾਂਦਾ ਹੈ ਤਾਂ ਇਸ ਨੂੰ ਸਹੀ ਇਕਸਾਰਤਾ ਵਿੱਚ ਲਿਆਉਣ ਲਈ ਥੋੜ੍ਹਾ ਜਿਹਾ ਪਾਣੀ ਪਾਓ।
ਹੁਣ ਇਸ ਵਿਚ ਹਰੀ ਮਿਰਚ, ਅਦਰਕ, ਲਾਲ ਮਿਰਚ ਪਾਊਡਰ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ। ਜੇਕਰ ਤੁਸੀਂ ਬੇਕਿੰਗ ਸੋਡਾ ਦੀ ਵਰਤੋਂ ਕਰ ਰਹੇ ਹੋ ਤਾਂ ਇਸ ਸਮੇਂ ਇਸ ਨੂੰ ਵੀ ਪਾਓ।
ਇੱਕ ਛੋਟੇ ਪੈਨ ਵਿੱਚ 2 ਚਮਚ ਤੇਲ ਗਰਮ ਕਰੋ। ਇਸ ਵਿਚ ਸਰ੍ਹੋਂ ਅਤੇ ਜੀਰਾ ਪਾਓ। ਜਦੋਂ ਸਰ੍ਹੋਂ ਦੇ ਦਾਣੇ ਤਿੜਕਣ ਲੱਗ ਜਾਣ ਤਾਂ ਕੜ੍ਹੀ ਪੱਤਾ ਪਾਓ ਤੇ ਕੁਝ ਸਕਿੰਟਾਂ ਲਈ ਭੁੰਨ ਲਓ। ਇਸ ਤੜਕੇ ਨੂੰ ਸੂਜੀ ਦੇ ਘੋਲ ਵਿਚ ਪਾਓ
ਹੁਣ ਇੱਕ ਪੈਨ ਵਿੱਚ ਤੇਲ ਗਰਮ ਕਰੋ। ਤੇਲ ਨੂੰ ਘੱਟ ਅੱਗ 'ਤੇ ਗਰਮ ਕਰਨਾ ਚਾਹੀਦਾ ਹੈ। ਤਿਆਰ ਕੀਤੇ ਹੋਏ ਬੈਟਰ ਤੋਂ ਛੋਟੀਆਂ-ਛੋਟੀਆਂ ਗੇਂਦਾਂ ਬਣਾ ਲਓ ਤੇ ਕਿਸੀ ਸ਼ੇਪ 'ਚ ਕੱਟ ਕੇ ਇਨ੍ਹਾਂ ਨੂੰ ਗਰਮ ਤੇਲ 'ਚ ਪਾਓ ਤੇ ਘੱਟ ਅੱਗ ਤੇ ਫ੍ਰਾਈ ਕਰੋ।
ਇੱਕ ਵਾਰ ਵਿੱਚ ਬਹੁਤ ਜ਼ਿਆਦਾ ਨਮਕਪਾਰੇ ਨਾ ਪਾਓ ਤਾਂ ਜੋ ਉਹ ਚੰਗੀ ਤਰ੍ਹਾਂ ਫ੍ਰਾਈ ਹੋਣ। ਫਿਰ ਕੱਢ ਲਓ ਅਤੇ ਗਰਮਾ-ਗਰਮ ਚਟਨੀ ਨਾਲ ਸਰਵ ਕਰੋ। ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਸਟੋਰ ਵੀ ਕਰ ਸਕਦੇ ਹੋ।