ਇੱਕ ਬਿਲਕੁਲ ਨਵੇਂ ਤਰੀਕੇ ਨਾਲ ਬਣਾਓ ਆਂਡੇ ਦੇ ਪਕੌੜੇ
By Neha diwan
2024-03-28, 15:47 IST
punjabijagran.com
ਆਂਡੇ
ਆਂਡੇ ਨੂੰ ਸਿਹਤ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਇਸ ਲਈ ਲੋਕ ਆਂਡੇ ਨੂੰ ਨਾ ਸਿਰਫ ਨਾਸ਼ਤੇ ਵਿਚ ਹੀ ਬਣਾਉਂਦੇ ਹਨ ਸਗੋਂ ਦੁਪਹਿਰ ਦੇ ਖਾਣੇ ਜਾਂ ਰਾਤ ਦੇ ਖਾਣੇ ਦਾ ਵੀ ਹਿੱਸਾ ਬਣਾਉਂਦੇ ਹਨ।
ਆਂਡੇ ਦੇ ਪਕੌੜੇ
ਅਜਿਹੇ 'ਚ ਜੇਕਰ ਤੁਸੀਂ ਕੁਝ ਵੱਖਰਾ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਇਸ ਵਾਰ ਆਂਡੇ ਦੇ ਪਕੌੜੇ ਟ੍ਰਾਈ ਕਰੋ। ਆਂਡੇ ਦੇ ਪਕੌੜੇ ਚਾਹ ਦਾ ਮਜ਼ਾ ਦੁੱਗਣਾ ਕਰ ਦਿੰਦੇ ਹਨ।
ਸਮੱਗਰੀ
ਆਡੇ 4 (ਉਬਾਲੇ ਹੋਏ), ਵੇਸਨ 2 ਕੱਪ, ਸੂਜੀ 2 ਚੱਮਚ, ਲਾਲ ਮਿਰਚ ਪਾਊਡਰ 1 ਚਮਚ, ਲੂਣ ,ਹਲਦੀ ਪਾਊਡਰ 1 ਚਮਚ, ਅਜਵੈਣ ਅੱਧਾ ਚਮਚਾ, ਧਨੀਆ ਪੱਤੇ 2 ਚਮਚੇ ,ਗਰਮ ਮਸਾਲਾ- ਅੱਧਾ ਚਮਚ, ਤੇਲ ਤਲ਼ਣ ਲਈ
ਵਿਧੀ ਸਟੈਪ 1
ਸਭ ਤੋਂ ਪਹਿਲਾਂ ਉੱਪਰ ਦੱਸੀ ਸਮੱਗਰੀ ਤਿਆਰ ਕਰੋ। ਫਿਰ ਇੱਕ ਕਟੋਰੇ ਵਿੱਚ ਵੇਸਨ ਦਾ ਬੈਟਰ ਬਣਾ ਲਓ ਤੇ ਲਗਪਗ 10 ਮਿੰਟ ਲਈ ਇੱਕ ਪਾਸੇ ਰੱਖ ਦਿਓ।
ਸਟੈਪ 2
ਆਂਡੇ ਨੂੰ ਉਬਾਲਣ ਲਈ ਰੱਖੋ। ਫਿਰ ਇਸ ਨੂੰ ਠੰਡੇ ਪਾਣੀ ਵਿਚ ਪਾ ਦਿਓ ਅਤੇ ਛਿਲਕੇ ਉਤਾਰ ਕੇ ਇਕ ਪਾਸੇ ਰੱਖ ਦਿਓ। ਹੁਣ ਆਂਡੇ ਨੂੰ ਦੋ ਹਿੱਸਿਆਂ ਵਿਚ ਕੱਟੋ, ਨਮਕ ਤੇ ਮਿਰਚ ਛਿੜਕ ਕੇ ਇਕ ਪਾਸੇ ਰੱਖੋ।
ਸਟੈਪ 3
ਹੁਣ ਤੇਲ ਨੂੰ ਘੱਟ ਅੱਗ 'ਤੇ ਗਰਮ ਕਰਨ ਲਈ ਰੱਖੋ। ਤੇਲ ਗਰਮ ਹੋਣ 'ਤੇ ਵੇਸਨ ਨੂੰ ਆਂਡੇ 'ਚ ਚੰਗੀ ਤਰ੍ਹਾਂ ਲਪੇਟੋ ਤੇ ਸੁਨਹਿਰੀ ਹੋਣ ਤੱਕ ਭੁੰਨ ਲਓ।
ਸਟੈਪ 4
ਜਦੋਂ ਦੋਵੇਂ ਪਾਸੇ ਤਲੇ ਜਾਣ ਤਾਂ ਇਨ੍ਹਾਂ ਨੂੰ ਪਲੇਟ 'ਚ ਕੱਢ ਲਓ। ਤੁਹਾਡੇ ਆਂਡੇ ਦੇ ਪਕੌੜੇ ਤਿਆਰ ਹਨ, ਚਟਨੀ ਨਾਲ ਸਰਵ ਕਰੋ।
ਪੀਲੇ ਹੋਏ ਨਹੁੰਆਂ ਨੂੰ ਕਿਸ ਤਰ੍ਹਾਂ ਕਰ ਸਕਦੇ ਹੋ ਸਾਫ, ਜਾਣੋ ਕਿਵੇਂ?
Read More