ਪਾਲਕ ਪਨੀਰ ਦਾ ਨਾਂ ਸੁਣ ਕੇ ਮੂੰਹ 'ਚੋਂ ਪਾਣੀ ਆ ਜਾਂਦਾ ਹੈ। ਇਸ ਡਿਸ਼ ਨੂੰ ਲੰਚ ਜਾਂ ਡਿਨਰ 'ਚ ਵੀ ਖਾਂ ਸਕਦੇ ਹੋ।
ਪਾਲਕ 1 ਕਿਲੋ, ਪਨੀਰ 300 ਗ੍ਰਾਮਟ ,ਟਮਾਟਰ 2, ਲਸਣ ਦੀਆਂ ਕਲੀਆਂ 4-5, ਅਦਰਕ 1ਛੋਟਾ ਟੁਕੜਾ, ਹਰੀ ਮਿਰਚ 2-3, ਜੀਰਾ 1ਚਮਚ, ਹਲਦੀ ਪਾਊਡਰ ਅੱਧਾ ਚਮਚ, ਗਰਮ ਮਸਾਲਾ, ਲਾਲ ਮਿਰਚ, ਧਨੀਆਂ ਪਾਊਡਰ।
ਸਭ ਤੋਂ ਇਕ ਭਾਂਡੇ 'ਚ ਪਾਲਕ ਨੂੰ ਉਬਾਲ ਲਓ ਤੇ ਫਿਰ ਉਸ ਨੂੰ ਮਿਕਸਰ 'ਚ ਪਾ ਕੇ ਪੇਸਟ ਬਣਾ ਲਓ।
ਪਿਆਜ਼, ਹਰੀ ਮਿਰਚ, ਅਦਰਕ, ਲਸਣ ਨੂੰ ਮਿਕਸਰ 'ਚ ਪਾ ਕੇ ਪੇਸਟ ਬਣਾ ਲਓ ਤੇ ਟਮਾਟਰ ਦਾ ਪੇਸਟ ਵੀ ਬਣਾਓ ਪਰ ਅਲੱਗ ਤੋਂ।
ਪਨੀਰ ਨੂੰ ਟੁਕੜਿਆਂ 'ਚ ਕੱਟ ਲੈਣਾ ਹੈ, ਫਿਰ ਇਕ ਕੜਾਈ 'ਚ ਤੇਲ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਉਸ 'ਚ ਕੱਟੇ ਹੋਏ ਪਨੀਰ ਨੂੰ ਪਾਓ। ਉਸ ਨੂੰ ਥੋੜ੍ਹਾ ਟਾਈਮ ਭੁੰਨ ਲਓ।
ਫਿਰ ਕੜਾਈ 'ਚ ਜੀਰਾ, ਤੇਜ਼ ਪੱਤਾ ਪਾ ਕੇ ਤੜਕਾ ਲਾਓ ਤੇ ਫਿਰ ਉਸ 'ਚ ਪਿਆਜ਼ ਦਾ ਪੇਸਟ ਪਾ ਕੇ ਭੁੰਨ ਲਓ।
ਥੋੜੀ ਦੇਰ ਪਿਆਜ਼ ਦਾ ਪੇਸਟ ਪਕਾਉਣ ਤੋਂ ਬਾਅਦ ਉਸ 'ਚ ਟਮਾਟਰ ਦੀ ਪਿਊਰੀ ਪਾਓ ਤੇ ਨਾਲ ਹੀ ਨਮਕ, ਮਸਾਲੇ ਪਾ ਕੇ ਪਕਾਓ।
2-3 ਮਿੰਟ ਬਾਅਦ ਇਸ 'ਚ ਪਾਲਕ ਦਾ ਪੇਸਟ ਪਾ ਕੇ ਮਿਕਸ ਕਰੋ। ਜਦੋਂ ਉਬਾਲ ਆ ਜਾਂਦਾ ਹੈ ਤਾਂ ਉਸ 'ਚ ਪਨੀਰ ਪਾ ਕੇ ਮਿਕਸ ਕਰੋ।