ਕਰੇਲਾ ਇੱਕ ਅਜਿਹੀ ਸਬਜ਼ੀ ਹੈ ਜੋ ਸਿਹਤ ਲਈ ਕਈ ਫਾਇਦੇ ਦਿੰਦੀ ਹੈ। ਪਰ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜੋ ਕਰੇਲਾ ਖਾਣਾ ਪਸੰਦ ਕਰੇਗਾ।
ਇਸ ਕੁੜੱਤਣ ਕਾਰਨ ਬਹੁਤ ਸਾਰੇ ਲੋਕ ਇਸ ਦਾ ਲਾਭ ਨਹੀਂ ਲੈ ਪਾਉਂਦੇ ਹਨ। ਕਰੇਲਾ ਸ਼ੂਗਰ ਅਤੇ ਬੀਪੀ ਸਮੇਤ ਕਈ ਬਿਮਾਰੀਆਂ ਦਾ ਇਲਾਜ ਹੈ। ਇਹ ਇਕ ਕਿਸਮ ਦਾ ਕੁਦਰਤੀ ਖੂਨ ਸ਼ੁੱਧ ਕਰਨ ਵਾਲਾ ਵੀ ਹੈ।
ਕਰੇਲੇ ਨੂੰ ਕੱਟ ਕੇ ਸਾਫ਼ ਭਾਂਡੇ ਵਿਚ ਰੱਖ ਲਓ। ਤੇ ਲੂਣ ਛਿੜਕ ਦਿਓ ਤੇ ਪਾਣੀ ਛੱਡਣ ਦਾ ਇੰਤਜ਼ਾਰ ਕਰੋ। 15 ਤੋਂ 20 ਮਿੰਟ ਬਾਅਦ ਕਰੇਲੇ 'ਚੋਂ ਨਿਕਲਣ ਵਾਲੇ ਪਾਣੀ ਨੂੰ ਕੱਢ ਦਿਓ ਤੇ ਸੁੱਟ ਦਿਓ।
ਕਰੇਲੇ ਦੀ ਕੁੜੱਤਣ ਨੂੰ ਦੂਰ ਕਰਨ ਲਈ ਕਰੇਲੇ ਨੂੰ ਸ਼ਹਿਦ ਜਾਂ ਚੀਨੀ ਵਾਲੇ ਪਾਣੀ ਵਿੱਚ ਡੁਬੋ ਕੇ ਛੱਡ ਦਿਓ। ਅਜਿਹਾ ਕਰਨ ਨਾਲ ਕਰੇਲੇ ਦੀ ਕੁੜੱਤਣ ਨੂੰ ਘੱਟ ਕੀਤਾ ਜਾ ਸਕਦਾ ਹੈ।
ਕਰੇਲੇ ਤੋਂ ਕੁੜੱਤਣ ਦੂਰ ਕਰਨ ਦਾ ਇੱਕ ਹੋਰ ਤਰੀਕਾ ਹੈ ਇਸਨੂੰ ਪਕਾਉਣ ਤੋਂ ਪਹਿਲਾਂ ਦਹੀਂ ਵਿੱਚ ਡੁਬੋਣਾ। ਕੁਝ ਦੇਰ ਬਾਅਦ ਕਰੇਲੇ ਨੂੰ ਕੱਢ ਕੇ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਓ ਅਤੇ ਫਿਰ ਸਬਜ਼ੀ ਤਿਆਰ ਕਰ ਲਓ।
ਭਾਂਡੇ 'ਚ ਚੀਨੀ ਤੇ ਸਿਰਕੇ ਦਾ ਮਿਸ਼ਰਣ ਬਣਾ ਲਓ ਤੇ ਇਸ ਨੂੰ ਕਰੇਲੇ 'ਚ ਮਿਲਾ ਲਓ। ਇਸ ਤਰ੍ਹਾਂ 20 ਮਿੰਟ ਲਈ ਛੱਡ ਦਿਓ। ਪਕਾਉਣ ਤੋਂ ਪਹਿਲਾਂ ਇਸ ਨੂੰ ਪਾਣੀ ਨਾਲ ਸਾਫ਼ ਕਰੋ