ਘਰ 'ਚ ਹੀ ਬਣਾਓ ਆਸਾਨੀ ਨਾਲ ਅਰਬੀ ਚਾਟ, ਜਾਣੋ ਰੈਸਿਪੀ
By Neha diwan
2024-04-30, 16:23 IST
punjabijagran.com
ਅਰਬੀ
ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗਾ ਕਿ ਅਰਬੀ 'ਚ ਫਾਈਬਰ ਤੇ ਕਾਰਬੋਹਾਈਡ੍ਰੇਟਸ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਸ 'ਚ ਵਿਟਾਮਿਨ-ਏ, ਵਿਟਾਮਿਨ-ਸੀ, ਵਿਟਾਮਿਨ-ਈ, ਪੋਟਾਸ਼ੀਅਮ ਵਰਗੇ ਕਈ ਤੱਤ ਪਾਏ ਜਾਂਦੇ ਹਨ।
ਅਰਬੀ ਦੀ ਸਬਜ਼ੀ
ਇਸ ਮੌਸਮ 'ਚ ਅਰਬੀ ਤੋਂ ਬਣੀਆਂ ਸਬਜ਼ੀਆਂ ਜ਼ਿਆਦਾ ਖਾਧੀਆਂ ਜਾਂਦੀਆਂ ਹਨ। ਹਾਲਾਂਕਿ, ਬਹੁਤ ਸਾਰੇ ਲੋਕ ਸੁੱਕੀ ਅਰਬੀ ਬਣਾਉਣਾ ਪਸੰਦ ਕਰਦੇ ਹਨ ਜਦੋਂ ਕਿ ਦੂਸਰੇ ਤਰੀ ਵਾਲੀ ਅਰਬੀ ਬਣਾਉਣਾ ਪਸੰਦ ਕਰਦੇ ਹਨ।
ਸਮੱਗਰੀ
ਅਰਬੀ - 200 ਗ੍ਰਾਮ, ਇਮਲੀ - 50 ਗ੍ਰਾਮ, ਲੂਣ - ਸੁਆਦ ਅਨੁਸਾਰ, ਲਾਲ ਮਿਰਚ ਪਾਊਡਰ - 1 ਚਮਚ, ਇਮਲੀ ਦਾ ਪਾਣੀ - 2 ਚਮਚੇ, ਪਾਣੀ - ਲੋੜ ਅਨੁਸਾਰ, ਜੀਰਾ ਪਾਊਡਰ - 1 ਚਮਚ, ਚਾਟ ਮਸਾਲਾ - 1 ਚਮਚ
ਸਟੈਪ 1
ਅਰਬੀ ਚਾਟ ਬਣਾਉਣ ਲਈ ਪਹਿਲਾਂ ਉੱਪਰ ਦੱਸੀ ਸਮੱਗਰੀ ਤਿਆਰ ਕਰੋ। ਫਿਰ ਅਰਬੀ ਨੂੰ ਛਿੱਲ ਕੇ ਚੰਗੀ ਤਰ੍ਹਾਂ ਧੋ ਲਓ। ਅਰਬੀ ਨੂੰ ਸੁੱਕਣ ਤੋਂ ਬਾਅਦ ਇਸ ਨੂੰ ਥੋੜ੍ਹਾ ਜਿਹਾ ਤਲ ਲਓ।
ਸਟੈਪ 2
ਤਲਣ ਤੋਂ ਬਾਅਦ ਇਸ ਨੂੰ ਪਲੇਟ 'ਚ ਕੱਢ ਲਓ। ਹੁਣ ਇਮਲੀ ਦੇ ਗੁੱਦੇ ਨੂੰ ਇਕ ਬਰਤਨ 'ਚ ਕੱਢ ਲਓ ਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਪੇਸਟ ਤਿਆਰ ਕਰ ਲਓ।
ਸਟੈਪ 3
ਫਿਰ ਇਸ ਵਿਚ ਅਰਬੀ ਦੇ ਤਲੇ ਹੋਏ ਟੁਕੜੇ ਪਾਓ। ਇਸ 'ਚ ਸਵਾਦ ਮੁਤਾਬਕ ਨਮਕ, ਲਾਲ ਮਿਰਚ ਅਤੇ ਜੀਰਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
ਸਟੈਪ 4
ਹੁਣ ਅਰਬੀ ਪਾਓ ਚੰਗੀ ਤਰ੍ਹਾਂ ਮਿਲਾਓ ਤੇ ਅਰਬੀ ਨੂੰ ਕੁਝ ਦੇਰ ਲਈ ਠੰਢਾ ਹੋਣ ਲਈ ਰੱਖੋ। ਜਦੋਂ ਇਹ ਠੰਢੀ ਹੋ ਜਾਵੇ ਤਾਂ ਉੱਪਰ ਤੋਂ ਨਿੰਬੂ ਦਾ ਰਸ ਪਾ ਕੇ ਸਰਵ ਕਰੋ।
ਇਨ੍ਹਾਂ ਕਲੀਨਿੰਗ ਹੈਕਸ ਦੀ ਮਦਦ ਨਾਲ ਮਿੰਟਾਂ 'ਚ ਸਾਫ ਕਰੋ ਫਰਿੱਜ ਦੀ ਟ੍ਰੇ
Read More