ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਹਰ ਕੋਈ ਸਰਵਾਈਕਲ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ। ਇਹ ਸਮੱਸਿਆ ਉਨ੍ਹਾਂ ਲੋਕਾਂ ਲਈ ਜ਼ਿਆਦਾ ਹੁੰਦੀ ਹੈ ਜੋ ਲਗਾਤਾਰ 9 ਘੰਟੇ ਦੀ ਸ਼ਿਫਟ 'ਚ ਕੰਮ ਕਰਦੇ ਹਨ।
ਸਰਵਾਈਕਲ ਕਾਰਨ ਗਰਦਨ ਦੇ ਹੇਠਲੇ ਹਿੱਸੇ ਵਿੱਚ ਦਰਦ ਹੁੰਦਾ ਹੈ ਅਤੇ ਕਮਰ ਤੱਕ ਫੈਲਦਾ ਹੈ। ਕਈ ਵਾਰ ਦਰਦ ਇੰਨਾ ਵੱਧ ਜਾਂਦਾ ਹੈ ਕਿ ਗਰਦਨ ਨੂੰ ਹਿਲਾਉਣਾ ਵੀ ਔਖਾ ਹੋ ਜਾਂਦਾ ਹੈ।
ਜਦੋਂ ਵੀ ਸਰਵਾਈਕਲ ਦਰਦ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਫ਼ੋਨ ਤੋਂ ਦੂਰੀ ਬਣਾ ਕੇ ਰੱਖੋ ਤੇ ਗਰਦਨ ਨੂੰ ਹੀਟਿੰਗ ਪੈਡ ਨਾਲ ਘੱਟੋ-ਘੱਟ 10 ਮਿੰਟ ਤਕ ਗਰਮ ਕਰੋ। ਇਸ ਨਾਲ ਅਕੜਾਅ ਅਤੇ ਦਰਦ ਦੂਰ ਹੋਵੇਗਾ।
ਤੁਹਾਨੂੰ ਦਰਦ ਵਾਲੀ ਥਾਂ 'ਤੇ ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰਨੀ ਚਾਹੀਦੀ ਹੈ, ਅਜਿਹਾ ਕਰਨ ਨਾਲ ਦਰਦ ਤੋਂ ਕਾਫੀ ਰਾਹਤ ਮਿਲ ਸਕਦੀ ਹੈ। ਇਸ ਤੋਂ ਇਲਾਵਾ ਉਂਗਲਾਂ ਦੀ ਮਦਦ ਨਾਲ ਪ੍ਰਭਾਵਿਤ ਥਾਂ ਨੂੰ ਦਬਾਓ।
ਸਰਵਾਈਕਲ ਦਰਦ ਲਈ ਯੋਗਾ ਕਰਨ ਦੀ ਸਲਾਹ ਦਿੰਦੇ ਹਨ। ਜੋ ਲੋਕ ਡੈਸਕ ਦੀ ਨੌਕਰੀ ਹੈ, ਉਨ੍ਹਾਂ ਨੂੰ ਕੁਝ ਯੋਗਾਸਨਾਂ 'ਤੇ ਧਿਆਨ ਦੇਣਾ ਚਾਹੀਦਾ ਹੈ। ਸੇਤੁਬੰਧ ਆਸਨ, ਭੁਜੰਗਾਸਨ, ਮਾਰਜਾਰੀਆਸਨ, ਧਨੁਰਾਸਨ, ਮੱਤਿਆਸਨ।
ਯੋਗ ਦਾ ਅਭਿਆਸ ਕਰਨ ਤੋਂ ਬਾਅਦ, ਤੁਹਾਨੂੰ ਆਪਣੇ ਖੱਬੇ ਪਾਸੇ ਲੇਟਣਾ ਚਾਹੀਦਾ ਹੈ ਅਤੇ ਸਿਰਹਾਣੇ ਦੀ ਵਰਤੋਂ ਕੀਤੇ ਬਿਨਾਂ ਕੁਝ ਦੇਰ ਆਰਾਮ ਕਰਨਾ ਚਾਹੀਦਾ ਹੈ, ਇਸ ਨਾਲ ਤੁਹਾਨੂੰ ਦਰਦ ਤੋਂ ਬਹੁਤ ਰਾਹਤ ਮਿਲ ਸਕਦੀ ਹੈ।