ਨਾਨ-ਸਟਿਕ ਤੋਂ ਲੈ ਕੇ ਲੋਹੇ ਤੱਕ ਤਵੇ ਦੀ ਵਰਤੋਂ ਰੋਜ਼ਾਨਾ ਘਰਾਂ ਵਿੱਚ ਰੋਟੀ, ਪਰਾਠਾ, ਚੀਲਾ, ਡੋਸਾ ਅਤੇ ਥੇਪਲਾ ਸਮੇਤ ਕਈ ਤਰ੍ਹਾਂ ਦੇ ਪਕਵਾਨ ਬਣਾਉਣ ਲਈ ਕੀਤੀ ਜਾਂਦੀ ਹੈ।
ਤਵੇ ਨੂੰ ਰੋਜ਼ਾਨਾ ਸਾਫ਼ ਕਰਨ ਤੋਂ ਬਾਅਦ ਵੀ ਇਹ ਸੜ ਜਾਂਦਾ ਹੈ ਤੁਸੀਂ ਇਸ ਨੂੰ ਜਿੰਨੀ ਮਰਜ਼ੀ ਸਾਫ਼ ਕਰੋ, ਇਹ ਆਸਾਨੀ ਨਾਲ ਸਾਫ਼ ਨਹੀਂ ਹੁੰਦਾ।
ਨਿੰਬੂ, ਲੂਣ, ਸ਼ੈਂਪੂ, ਪਾਣੀ
ਤਵੇ ਨੂੰ ਗੈਸ 'ਤੇ ਮੱਧਮ ਅੱਗ ਤੇ ਰੱਖੋ। ਇੱਕ ਚੱਮਚ ਜਾਂ ਸ਼ੈਂਪੂ ਪਾਓ। ਇਕ ਚੱਮਚ ਨਮਕ ਪਾ ਕੇ ਸ਼ੈਂਪੂ ਨਾਲ ਚੰਗੀ ਤਰ੍ਹਾਂ ਮਿਲਾਓ। ਇੱਕ ਨਿੰਬੂ ਨੂੰ ਨਿਚੋੜੋ ਤੇ ਮਿਕਸ ਕਰੋ।
ਥੋੜ੍ਹਾ ਜਿਹਾ ਪਾਣੀ ਮਿਲਾਓ ਤੇ ਨਿੰਬੂ ਦੇ ਛਿਲਕੇ ਨਾਲ ਤਵਾ ਰਗੜਨਾ ਸ਼ੁਰੂ ਕਰ ਦਿਓ। ਇਸ ਨਾਲ ਤਵੇ ਦੀ ਗੰਦਗੀ ਸਾਫ਼ ਹੋ ਜਾਵੇਗੀ।
ਹੁਣ ਇਸ ਨੂੰ ਬੰਦ ਕਰੋ ਤੇ ਤਵੇ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਲਈ, ਡਿਸ਼ ਵਾਸ਼ ਜੈੱਲ ਨਾਲ ਸਕਰਬ ਕਰੋ ਕੁਝ ਸਮੇਂ ਵਿੱਚ ਗੰਦਗੀ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗੀ।
ਰੇਤ ਦੇ 2 ਚਮਚੇ, ਡਿਟਰਜੈਂਟ ਪਾਊਡਰ, ਨਿੰਬੂ ਤੇ ਲੂਣ।
ਸਾਰੀਆਂ ਸਮੱਗਰੀਆਂ ਨੂੰ ਤਵੇ 'ਤੇ ਰੱਖੋ ਤੇ ਹਰ ਚੀਜ਼ ਨੂੰ ਮਿਲਾਓ। ਜਦੋਂ ਸਭ ਕੁਝ ਮਿਲ ਜਾਵੇ ਤਾਂ ਸਕਰਬਰ ਦੀ ਮਦਦ ਨਾਲ ਰਗੜਨਾ ਸ਼ੁਰੂ ਕਰ ਦਿਓ। ਨਿੰਬੂ ਨਮਕ ਦੀ ਮਦਦ ਨਾਲ ਸਾਫ਼ ਕੀਤਾ ਜਾਵੇਗਾ