ਹੁਣ ਚੱਲਦੀ ਟਰੇਨ 'ਚ ਆਨਲਾਈਨ ਆਰਡਰ ਕਰੋ ਖਾਣਾ, ਬੱਸ ਫਾਲੋ ਕਰੋ ਇਹ ਟਿਪਸ
By Neha diwan
2023-11-15, 12:30 IST
punjabijagran.com
ਟਰੇਨ 'ਚ ਸਫਰ
ਅਕਸਰ ਟਰੇਨ 'ਚ ਸਫਰ ਕਰਨ ਵਾਲੇ ਯਾਤਰੀਆਂ ਦੀ ਸਭ ਤੋਂ ਵੱਡੀ ਸਮੱਸਿਆ ਭੋਜਨ ਦੀ ਹੁੰਦੀ ਹੈ। ਜੇਕਰ ਤੁਸੀਂ ਲੰਬੀ ਦੂਰੀ ਲਈ ਰੇਲਗੱਡੀ ਰਾਹੀਂ ਸਫ਼ਰ ਕਰ ਰਹੇ ਹੋ, ਤਾਂ ਚੰਗੇ ਭੋਜਨ ਦੀ ਇੱਛਾ ਹੋਰ ਵੀ ਵੱਧ ਜਾਂਦੀ ਹੈ।
ਐਪ ਰਾਹੀਂ ਆਰਡਰ ਕਰੋ ਆਨਲਾਈਨ ਫੂਡ
ਆਨਲਾਈਨ ਫੂਡ ਐਪ ਜ਼ੂਪ ਨੇ ਯਾਤਰੀਆਂ ਲਈ ਰੇਲ ਗੱਡੀਆਂ ਵਿੱਚ ਭੋਜਨ ਡਲਿਵਰੀ ਦੀ ਸਹੂਲਤ ਪ੍ਰਦਾਨ ਕਰਨ ਲਈ ਆਈਆਰਸੀਟੀਸੀ ਨਾਲ ਸਹਿਯੋਗ ਕੀਤਾ ਹੈ।
ਕਿਹੜੀ ਐਪ ਰਾਹੀਂ ਕਰ ਸਕਦੇ ਹਾਂ ਆਰਡਰ
Zoop ਐਪ ਰਾਹੀਂ ਤੁਸੀਂ ਆਪਣੀ ਰੇਲਗੱਡੀ ਦੀ ਸੀਟ 'ਤੇ ਖਾਣਾ ਬੁੱਕ ਕਰ ਸਕੋਗੇ। ਇਸ ਦਾ ਮਤਲਬ ਹੈ ਕਿ ਤੁਹਾਨੂੰ ਤੁਹਾਡੀ ਸੀਟ 'ਤੇ ਭੋਜਨ ਦਿੱਤਾ ਜਾਵੇਗਾ।
ਈ ਕੇਟਰਿੰਗ
ਇਸ ਤੋਂ ਇਲਾਵਾ ਤੁਸੀਂ ਈ ਕੇਟਰਿੰਗ IRCTC, ਯਾਤਰਾ ਖਾਣਾ, ਯਾਤਰੀ ਭੋਜਨ, ਰੇਲਰੇਸਟ੍ਰੋ, ਰੇਲ ਰੈਸਿਪੀ, GoFoodieOnline ਅਤੇ RailMitra ਐਪ ਰਾਹੀਂ ਭੋਜਨ ਬੁੱਕ ਕਰ ਸਕਦੇ ਹੋ।
ਆਨਲਾਈਨ ਆਰਡਰ ਕਿਵੇਂ ਕਰਨਾ ਹੈ
Zoop ਦੀ ਵੈੱਬਸਾਈਟ 'ਤੇ ਆਪਣਾ PNR ਨੰਬਰ ਦਰਜ ਕਰੋ ਜਾਂ 7042062070 'ਤੇ WhatsApp ਮੈਸੇਜ ਭੇਜੋ ਸਟੇਸ਼ਨ ਨੰਬਰ ਚੁਣੋ, ਯਾਨੀ ਅੱਗਲਾ ਜੋ ਵੀ ਸਟੇਸ਼ਨ ਆਵੇਗਾ। ਹੁਣ ਰੈਸਟੋਰੈਂਟ ਚੁਣੋ। ਅੱਗੇ ਚੁਣੋ ਕਿਹੜਾ ਭੋਜਨ ਖਾਣਾ ਚਾਹੁੰਦੇ ਹੋ।
ਭੁਗਤਾਨ ਕਰਨ ਦਾ ਤਰੀਕਾ
ਬੁਕਿੰਗ ਪੂਰੀ ਹੋਣ ਤੋਂ ਬਾਅਦ ਭੁਗਤਾਨ ਕਰਨਾ ਪੈਂਦਾ ਹੈ, ਆਨਲਾਈਨ ਜਾਂ ਤੁਸੀਂ ਨਕਦ ਭੁਗਤਾਨ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਡਾ ਭੋਜਨ ਤੁਹਾਡੇ ਰੇਲ ਦੇ ਡੱਬੇ ਵਿੱਚ ਸਫਲਤਾਪੂਰਵਕ ਤੁਹਾਡੇ ਤੱਕ ਪਹੁੰਚਾਇਆ ਜਾਵੇਗਾ।
Birthday : ਕਿਸੇ ਖਿਡਾਰੀ ਨਹੀਂ ਸਗੋਂ ਇਕ ਜਜ਼ਬੇ ਤੇ ਜਨੂੰਨ ਦਾ ਨਾਂ ਹੈ ਯੁਵਰਾਜ ਸਿੰਘ
Read More