ਦਿਲ ਦੇ ਮਰੀਜ਼ਾਂ ਨੂੰ ਇੱਕ ਦਿਨ 'ਚ ਕਿੰਨਾ ਲੂਣ ਖਾਣਾ ਚਾਹੀਦੈ


By Neha diwan2025-03-03, 14:08 ISTpunjabijagran.com

ਲੂਣ

ਲੂਣ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਲੂਣ ਤੋਂ ਬਿਨਾਂ ਭੋਜਨ ਦੇ ਸੁਆਦ ਦੀ ਕਲਪਨਾ ਕਰਨਾ ਬਹੁਤ ਮੁਸ਼ਕਲ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਲੂਣ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੈ।

ਕਿੰਨਾ ਲੂਣ ਖਾਣਾ ਸਹੀ

ਨਮਕ ਵਿੱਚ ਸੋਡੀਅਮ ਪਾਇਆ ਜਾਂਦਾ ਹੈ, ਜੋ ਬਲੱਡ ਪ੍ਰੈਸ਼ਰ ਵਧਾ ਕੇ ਦਿਲ ਦੀਆਂ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਦਿਲ ਦੇ ਮਰੀਜ਼ਾਂ ਨੂੰ ਰੋਜ਼ਾਨਾ ਸਿਰਫ਼ 1000 ਮਿਲੀਗ੍ਰਾਮ ਲਗਪਗ 1.5 ਗ੍ਰਾਮ ਸੋਡੀਅਮ ਦਾ ਸੇਵਨ ਕਰਨਾ ਚਾਹੀਦਾ ਹੈ।

ਦਿਲ ਦੇ ਮਰੀਜ਼

ਦਿਲ ਦੇ ਮਰੀਜ਼ਾਂ ਨੂੰ ਰੋਜ਼ਾਨਾ ਇੱਕ ਚਮਚ ਤੋਂ ਘੱਟ ਨਮਕ ਦਾ ਸੇਵਨ ਕਰਨਾ ਚਾਹੀਦਾ ਹੈ। ਇੱਕ ਸਿਹਤਮੰਦ ਵਿਅਕਤੀ ਲਈ ਰੋਜ਼ਾਨਾ 2300 ਮਿਲੀਗ੍ਰਾਮ ਯਾਨੀ ਲਗਭਗ 2.3 ਗ੍ਰਾਮ ਨਮਕ ਦਾ ਸੇਵਨ ਕਰਨਾ ਕਾਫ਼ੀ ਮੰਨਿਆ ਜਾਂਦਾ ਹੈ।

ਜ਼ਿਆਦਾ ਨਮਕ ਨੁਕਸਾਨਦੇਹ

ਜੇਕਰ ਦਿਲ ਦੇ ਮਰੀਜ਼ ਹਰ ਰੋਜ਼ ਨਿਰਧਾਰਤ ਸੀਮਾ ਤੋਂ ਵੱਧ ਨਮਕ ਦਾ ਸੇਵਨ ਕਰਦੇ ਹਨ, ਤਾਂ ਇਹ ਬਲੱਡ ਪ੍ਰੈਸ਼ਰ ਨੂੰ ਵਧਾਉਂਦੈ । ਲੂਣ ਵਿੱਚ ਸੋਡੀਅਮ ਪਾਇਆ ਜਾਂਦਾ ਹੈ, ਜੋ ਬਲੱਡ ਪ੍ਰੈਸ਼ਰ ਵਧਾ ਕੇ ਦਿਲ 'ਤੇ ਵਾਧੂ ਦਬਾਅ ਪਾਉਂਦਾ ਹੈ।

ਧਮਨੀਆਂ ਨੂੰ ਸਖ਼ਤ ਕਰਦਾ ਹੈ

ਜ਼ਿਆਦਾ ਨਮਕ ਦਾ ਸੇਵਨ ਧਮਨੀਆਂ ਨੂੰ ਸਖ਼ਤ ਕਰਦਾ ਹੈ, ਜਿਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਨਾਲ ਸੋਜ ਅਤੇ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ।

ਕਿਵੇਂ ਕੰਟਰੋਲ ਕਰੀਏ?

ਦਿਲ ਦੇ ਮਰੀਜ਼ਾਂ ਨੂੰ ਸਿਰਫ਼ ਘਰ ਦਾ ਬਣਿਆ ਖਾਣਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹੇ ਲੋਕਾਂ ਨੂੰ ਤਾਜ਼ੇ ਫਲ, ਸਬਜ਼ੀਆਂ, ਦਾਲਾਂ ਅਤੇ ਬੀਨਜ਼ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਜੰਕ ਫੂਡ ਨਾ ਖਾਓ

ਦਿਲ ਦੀਆਂ ਬਿਮਾਰੀਆਂ ਤੇ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਬਾਜ਼ਾਰ ਵਿੱਚ ਮਿਲਣ ਵਾਲੇ ਪ੍ਰੋਸੈਸਡ ਅਤੇ ਜੰਕ ਫੂਡ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜੰਕ ਫੂਡ ਵਿੱਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਦਿਲ 'ਤੇ ਵਾਧੂ ਦਬਾਅ ਪਾਉਂਦੀ ਹੈ।

ਕੀ ਪੀਰੀਅਡਜ਼ ਦੌਰਾਨ ਸੈਕਸ ਕੀਤਾ ਜਾ ਸਕਦੈ, ਜਾਣੋ ਮਾਹਿਰਾਂ ਦੀ ਰਾਏ