ਜਾਣੋ ਸਰਦੀਆਂ 'ਚ ਕਿੰਨੇ ਘੰਟੇ ਸੌਣਾ ਚਾਹੀਦਾ ਹੈ?


By Neha diwan18, Nov 2024 03:47 PMpunjabijagran.com

ਠੰਢ ਦਾ ਮੌਸਮ

ਠੰਢ ਦਾ ਮੌਸਮ ਚੱਲ ਰਿਹਾ ਹੈ, ਇਸ ਲਈ ਲੋਕ ਬਹੁਤ ਠੰਢ ਮਹਿਸੂਸ ਕਰਦੇ ਹਨ ਤੇ ਇਸ ਮੌਸਮ ਵਿੱਚ ਜ਼ਿਆਦਾਤਰ ਲੋਕ ਆਪਣੀ ਰਜਾਈ ਵਿੱਚ ਰਹਿਣਾ ਪਸੰਦ ਕਰਦੇ ਹਨ।

ਸਰਦੀ 'ਚ ਨੀਂਦ ਲੈਣਾ

ਲੋਕ ਸੋਚਦੇ ਹਨ ਕਿ ਜੇਕਰ ਉਹ ਠੰਢ ਦੇ ਦਿਨਾਂ ਵਿਚ ਜ਼ਿਆਦਾ ਦੇਰ ਤੱਕ ਸੌਂਦੇ ਹਨ ਅਤੇ ਰਜਾਈ 'ਚ ਹੀ ਸੌਂਦੇ ਹਨ ਤਾਂ ਉਹ ਬਿਮਾਰੀਆਂ ਤੋਂ ਬਚੇ ਰਹਿੰਦੇ ਹਨ।

ਇਕ ਅਧਿਐਨ ਮੁਤਾਬਕ

ਸਿਰਫ 6 ਤੋਂ 8 ਘੰਟੇ ਦੀ ਨੀਂਦ ਹੀ ਸਭ ਤੋਂ ਵਧੀਆ ਮੰਨੀ ਜਾਂਦੀ ਹੈ। ਇਸ ਤੋਂ ਜ਼ਿਆਦਾ ਦੇਰ ਤੱਕ ਸੌਣ ਨਾਲ ਤੁਹਾਨੂੰ ਨਾ ਸਿਰਫ ਦਿਲ ਦੇ ਰੋਗ ਹੋਣ ਦਾ ਖ਼ਤਰਾ ਰਹਿੰਦਾ ਹੈ, ਸਗੋਂ ਜਲਦੀ ਮਰਨ ਦਾ ਵੀ ਖ਼ਤਰਾ ਰਹਿੰਦਾ ਹੈ।

ਇਸ ਸਬੰਧ 'ਚ ਕਈ ਦੇਸ਼ਾਂ 'ਚ ਮਤਭੇਦ

ਕਿਸੇ ਵੀ ਵਿਅਕਤੀ ਨੂੰ ਲੋੜੀਂਦੀ ਨੀਂਦ ਲੈਣੀ ਚਾਹੀਦੀ ਹੈ ਪਰ ਜੇਕਰ ਤੁਸੀਂ ਆਪਣੇ ਸਰੀਰ ਦੀ ਜ਼ਰੂਰਤ ਤੋਂ ਜ਼ਿਆਦਾ ਸੌਂਦੇ ਹੋ ਤਾਂ ਤੁਹਾਡੀ ਉਮਰ ਵੀ ਘਟਣ ਲੱਗਦੀ ਹੈ। ਨੀਂਦ ਲੋਕਾਂ ਦੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ।

ਕਿੰਨੀ ਨੀਂਦ ਦੀ ਲੋੜ ਹੁੰਦੀ ਹੈ?

ਹਰ ਵਿਅਕਤੀ ਦੀ ਨੀਂਦ ਪੈਟਰਨ ਵੱਖਰਾ ਹੁੰਦੈ। ਭਾਵ ਇਹ ਸਭ ਤੁਹਾਡੇ ਡੀਐਨਏ ਨਾਲ ਸਬੰਧਤ ਹੈ। ਤੁਸੀਂ ਛੇ ਘੰਟੇ ਦੀ ਨੀਂਦ ਤੋਂ ਬਾਅਦ ਵੀ ਆਰਾਮ ਮਹਿਸੂਸ ਕਰ ਸਕਦੇ ਹੋ ਜਾਂ ਨੌਂ ਘੰਟੇ ਦੀ ਨੀਂਦ ਤੋਂ ਬਾਅਦ ਵੀ ਤੁਹਾਨੂੰ ਆਰਾਮ ਦੀ ਲੋੜ ਹੋ ਸਕਦੀ ਹੈ

ਤਣਾਅ ਤੋਂ ਛੁਟਕਾਰਾ

ਸਰਦੀ ਦੇ ਮੌਸਮ 'ਚ ਜ਼ਿਆਦਾ ਨੀਂਦ ਲੈਣ ਨਾਲ ਤਣਾਅ ਤੋਂ ਛੁਟਕਾਰਾ ਮਿਲਦੈ। ਇਸ ਦੇ ਨਾਲ ਹੀ ਮਾਨਸਿਕ ਹੈਲਥ ਨਾਲ ਜੁੜੀਆਂ ਪਰੇਸ਼ਾਨੀਆਂ ਘੱਟ ਹੁੰਦੀਆਂ ਹਨ।

ਇਲਾਇਚੀ ਨਾਲ ਜੁੜੇ ਇਹ ਉਪਾਅ ਤੁਹਾਨੂੰ ਦੇਣਗੇ ਆਰਥਿਕ ਤੰਗੀ ਤੋਂ ਰਾਹਤ