ਸਰਦੀਆਂ ਦੇ ਮੌਸਮ 'ਚ ਬਲੈਕਹੈੱਡਸ ਨੂੰ ਦੂਰ ਕਰਨ ਲਈ ਕਰੋ ਇਹ ਕੰਮ
By Neha diwan
2024-01-05, 10:45 IST
punjabijagran.com
ਪੋਰਸ
ਪੋਰਸ ਨੂੰ ਡੂੰਘਾਈ ਨਾਲ ਸਾਫ ਕਰਨ ਲਈ ਤੁਹਾਨੂੰ ਬਾਜ਼ਾਰ 'ਚ ਕਈ ਉਤਪਾਦ ਮਿਲ ਜਾਣਗੇ ਪਰ ਚਮੜੀ ਦੀ ਸਹੀ ਦੇਖਭਾਲ ਕਰਨ 'ਚ ਘਰੇਲੂ ਚੀਜ਼ਾਂ ਜ਼ਿਆਦਾ ਕਾਰਗਰ ਸਾਬਤ ਹੁੰਦੀਆਂ ਹਨ।
ਖੀਰੇ ਦੇ ਫਾਇਦਾ ?
ਚਿਹਰੇ ਦੇ ਪੋਰਸ ਨੂੰ ਸਾਫ਼ ਕਰਨ ਵਿੱਚ ਮਦਦਗਾਰ ਹੈ। ਖੀਰੇ ਵਿੱਚ ਮੌਜੂਦ ਐਂਟੀ-ਆਕਸੀਡੈਂਟ ਚਮੜੀ ਨੂੰ ਨਮੀ ਪ੍ਰਦਾਨ ਕਰਨ ਵਿੱਚ ਮਦਦ ਕਰਦੇ ਹਨ।
ਚਿਹਰੇ 'ਤੇ ਦਹੀਂ ਲਗਾਉਣ ਦੇ ਕੀ ਫਾਇਦੇ ਹਨ?
ਚਮੜੀ ਨੂੰ ਨਮੀ ਦੇਣ ਵਿੱਚ ਮਦਦ ਕਰਦਾ ਹੈ। ਚਮੜੀ ਨੂੰ ਨਿਖਾਰਨ ਲਈ ਵੀ ਦਹੀਂ ਬਹੁਤ ਫਾਇਦੇਮੰਦ ਹੁੰਦਾ ਹੈ।
ਬਲੈਕਹੈੱਡਸ ਨੂੰ ਦੂਰ ਕਰਨ ਦਾ ਘਰੇਲੂ ਨੁਸਖਾ
1 ਖੀਰੇ ਨੂੰ ਪੀਸ ਲਓ। ਇਸ 'ਚ 1 ਤੋਂ 2 ਚੱਮਚ ਦਹੀਂ ਪਾਓ। ਦੋਹਾਂ ਨੂੰ ਚੰਗੀ ਤਰ੍ਹਾਂ ਮਿਲਾਓ। ਉਂਗਲਾਂ ਦੀ ਮਦਦ ਨਾਲ ਬਲੈਕਹੈੱਡਸ 'ਤੇ ਲਗਾਓ ਤੇ ਹਲਕੇ ਹੱਥਾਂ ਦੇ ਦਬਾਅ ਨਾਲ ਮਾਲਿਸ਼ ਕਰੋ।
ਇਹ ਤਰੀਕਾ ਅਪਣਾਓ
ਕਰੀਬ 5 ਤੋਂ 10 ਮਿੰਟ ਤੱਕ ਮਾਲਿਸ਼ ਕਰਨ ਤੋਂ ਬਾਅਦ ਕਾਟਨ ਦੀ ਮਦਦ ਨਾਲ ਫੇਸ ਸਕਰਬ ਨੂੰ ਸਾਫ਼ ਕਰੋ। ਇਸ ਤਰ੍ਹਾਂ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਹਫ਼ਤੇ ਵਿੱਚ 3 ਤੋਂ 4 ਵਾਰ ਆਪਣੀ ਚਮੜੀ ਦੀ ਰੱਖਿਆ ਕਰ ਸਕਦੇ ਹੋ
ਨੋਟ
ਕੋਈ ਵੀ ਉਪਾਅ ਅਜ਼ਮਾਉਣ ਤੋਂ ਪਹਿਲਾਂ, ਤੁਹਾਨੂੰ ਮਾਹਰ ਦੀ ਸਲਾਹ ਲੈਣੀ ਚਾਹੀਦੀ ਹੈ। ਇੱਕ ਵਾਰ ਪੈਚ ਟੈਸਟ ਵੀ ਕਰੋ।
ਸਰਦੀਆਂ 'ਚ ਬਣਾਓ ਘਰੇਲੂ ਬਾਡੀ ਲੋਸ਼ਨ, ਵਰਤੋਂ ਗਾਂ ਦਾ ਦੁੱਧ
Read More