ਪਿੱਠ ਦੇ ਕਾਲੇਪਨ ਨੂੰ ਦੂਰ ਕਰਨ ਲਈ ਅਜ਼ਮਾਓ ਇਹ ਆਸਾਨ ਘਰੇਲੂ ਉਪਚਾਰ
By Neha Diwan
2023-03-15, 11:28 IST
punjabijagran.com
ਪਿੱਠ 'ਤੇ ਕਾਲੇਪਨ
ਗਰਮੀਆਂ ਦੇ ਮੌਸਮ 'ਚ ਪਿੱਠ 'ਤੇ ਕਾਲੇਪਨ ਅਤੇ ਮੁਹਾਸੇ ਹੋਣ ਦੀ ਸਮੱਸਿਆ ਆਮ ਗੱਲ ਹੈ ਪਰ ਜਦੋਂ ਤੁਸੀਂ ਸਾੜ੍ਹੀ ਜਾਂ ਕੋਈ ਹੋਰ ਸਟਾਈਲਿਸ਼ ਡਰੈੱਸ ਪਹਿਨਦੇ ਹੋ ਤਾਂ ਪਿੱਠ ਦਾ ਕਾਲਾਪਨ ਤੁਹਾਡੀ ਖੂਬਸੂਰਤੀ ਨੂੰ ਘਟਾ ਸਕਦੈ।
ਨਿੰਬੂ ਤੇ ਚਨੇ ਦਾ ਆਟਾ
ਇਸ ਦੇ ਲਈ ਇਕ ਕਟੋਰੀ 'ਚ ਤਿੰਨ ਚੱਮਚ ਵੇਸਨ ਲਓ, ਉਸ 'ਚ ਨਿੰਬੂ ਦਾ ਰਸ ਮਿਲਾ ਲਓ। ਹੁਣ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਪੀਸ ਲਓ। ਇਸ ਪੇਸਟ ਨਾਲ ਚਮੜੀ ਦੀ ਮਾਲਿਸ਼ ਕਰੋ। ਕੁਝ ਦੇਰ ਬਾਅਦ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ।
ਗਲੀਸਰੀਨ ਤੇ ਦੁੱਧ
ਦੁੱਧ ਤੇ ਗਲਿਸਰੀਨ ਨੂੰ ਮਿਲਾ ਕੇ ਨਹਾਉਣ ਤੋਂ ਪਹਿਲਾਂ ਪਿੱਠ 'ਤੇ ਲਗਾਓ। ਲਗਭਗ 15-20 ਮਿੰਟ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਸਾਫ਼ ਕਰ ਲਓ।
ਐਲੋਵੇਰਾ ਜੈੱਲ ਤੇ ਨਿੰਬੂ
ਇਸ ਦੇ ਲਈ ਇਕ ਛੋਟੇ ਕਟੋਰੇ 'ਚ 4-5 ਚੱਮਚ ਐਲੋਵੇਰਾ ਜੈੱਲ ਲਓ, ਉਸ 'ਚ ਨਿੰਬੂ ਦਾ ਰਸ ਮਿਲਾਓ। ਹੁਣ ਹਲਕੇ ਹੱਥਾਂ ਨਾਲ ਇਸ ਦੀ ਪਿੱਠ 'ਤੇ ਮਾਲਿਸ਼ ਕਰੋ। ਕੁਝ ਦੇਰ ਬਾਅਦ ਇਸ ਨੂੰ ਸਾਫ਼ ਪਾਣੀ ਨਾਲ ਧੋ ਲਓ।
ਪਪੀਤਾ ਤੇ ਓਟਸ ਪਾਊਡਰ
ਪਪੀਤੇ ਨੂੰ ਮੈਸ਼ ਕਰੋ, ਓਟਸ ਪਾਊਡਰ ਤੇ ਦਹੀਂ ਪਾਓ। ਇਸ ਪੇਸਟ ਨੂੰ ਪਿੱਠ 'ਤੇ ਲਗਾਓ। 15 ਮਿੰਟ ਬਾਅਦ ਇਸ ਨੂੰ ਸਾਫ਼ ਕਰੋ, ਪਿੱਠ ਦਾ ਕਾਲਾਪਨ ਘੱਟ ਹੋ ਸਕਦੈ ਤੇ ਮੁਹਾਂਸਿਆਂ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾਇਆ ਜਾ ਸਕਦੈ।
ਨਾਸ਼ਤੇ 'ਚ ਬਣਾਓ ਪਨੀਰ ਸੈਂਡਵਿਚ, ਇਹ ਹੈ ਰੈਸਿਪੀ
Read More