ਡੈਂਡਰਫ ਇਕ ਅਜਿਹੀ ਸਮੱਸਿਆ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕ ਕਾਲੇ ਕੱਪੜੇ ਪਾਉਣੇ ਵੀ ਛੱਡ ਦਿੰਦੇ ਹਨ, ਕੱਪੜਿਆਂ 'ਤੇ ਡੈਂਡਰਫ ਪੈ ਜਾਂਦਾ ਹੈ ਅਤੇ ਲੋਕਾਂ ਨੂੰ ਸ਼ਰਮਿੰਦਾ ਕਰਦਾ ਹੈ।
ਖਾਸ ਕਰਕੇ ਹੁਣ ਜਦੋਂ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਤਾਂ ਹਰ ਦੂਜਾ ਵਿਅਕਤੀ ਇਸ ਸਮੱਸਿਆ ਨਾਲ ਜੂਝ ਰਿਹਾ ਹੈ।
ਜੇਕਰ ਤੁਹਾਨੂੰ ਨਿੰਬੂ ਚੰਗਾ ਲੱਗਦਾ ਹੈ ਤਾਂ 2-3 ਚੱਮਚ ਨਾਰੀਅਲ ਤੇਲ 'ਚ ਅੱਧੇ ਨਿੰਬੂ ਦਾ ਰਸ ਮਿਲਾ ਲਓ। ਇਸ ਨੂੰ ਆਪਣੀ ਖੋਪੜੀ 'ਤੇ ਲਗਾਓ ਅਤੇ ਹੌਲੀ-ਹੌਲੀ ਮਾਲਿਸ਼ ਕਰੋ। 30 ਮਿੰਟ ਬਾਅਦ ਹਲਕੇ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ।
ਟੀ ਟ੍ਰੀ ਆਇਲ ਨੂੰ ਕਦੇ ਵੀ ਸਿੱਧੇ ਵਾਲਾਂ 'ਤੇ ਨਾ ਲਗਾਓ। ਵਰਤੋਂ ਲਈ ਇਸ ਦੀਆਂ 2-3 ਬੂੰਦਾਂ ਟੀ ਟ੍ਰੀ ਆਇਲ ਸ਼ੈਂਪੂ 'ਚ ਮਿਲਾ ਕੇ ਵਾਲਾਂ ਨੂੰ ਧੋ ਲਓ। ਐਂਟੀ-ਫੰਗਲ ਗੁਣ ਹੁੰਦੇ ਹਨ ਜੋ ਡੈਂਡਰਫ ਨੂੰ ਤੇਜ਼ੀ ਨਾਲ ਘਟਾਉਂਦੇ ਹਨ।
ਬਰਾਬਰ ਮਾਤਰਾ 'ਚ ਪਾਣੀ ਅਤੇ ਐਪਲ ਸਾਈਡਰ ਵਿਨੇਗਰ ਨੂੰ ਮਿਲਾ ਲਓ। ਇਸ ਮਿਸ਼ਰਣ ਨੂੰ ਖੋਪੜੀ 'ਤੇ ਸਪਰੇਅ ਕਰੋ ਅਤੇ 15-20 ਮਿੰਟ ਲਈ ਛੱਡ ਦਿਓ। ਫਿਰ ਆਪਣੇ ਵਾਲ ਧੋਵੋ।
ਇਸ ਦੀ ਵਰਤੋਂ ਕਰਨ ਲਈ 2 ਚੱਮਚ ਮੇਥੀ ਦੇ ਬੀਜਾਂ ਨੂੰ ਰਾਤ ਭਰ ਭਿਓ ਕੇ ਪੀਸ ਲਓ। ਇਸ 'ਚ 2 ਚੱਮਚ ਦਹੀਂ ਮਿਲਾ ਕੇ ਸਿਰ ਦੀ ਚਮੜੀ 'ਤੇ ਲਗਾਓ। ਇਹ ਡੈਂਡਰਫ ਦੀ ਪਰਤ ਨੂੰ ਹਟਾਉਣ ਵਿੱਚ ਵੀ ਮਦਦ ਕਰੇਗਾ।
ਜੇਕਰ ਤੁਹਾਡੇ ਘਰ 'ਚ ਐਲੋਵੇਰਾ ਦਾ ਪੌਦਾ ਹੈ ਤਾਂ ਇਸ ਤੋਂ ਵਧੀਆ ਹੋਰ ਕੋਈ ਨਹੀਂ ਹੋ ਸਕਦਾ। ਸਿਰ ਤੋਂ ਡੈਂਡਰਫ ਨੂੰ ਦੂਰ ਕਰਨ ਲਈ ਸਿਰ ਦੀ ਚਮੜੀ 'ਤੇ ਤਾਜ਼ਾ ਐਲੋਵੇਰਾ ਜੈੱਲ ਲਗਾਓ। 30 ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ
ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਆਮ ਜਾਣਕਾਰੀ 'ਤੇ ਅਧਾਰਤ ਹੈ। ਚਮੜੀ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲਈ ਹਮੇਸ਼ਾ ਕਿਸੇ ਮਾਹਰ ਜਾਂ ਆਪਣੇ ਡਾਕਟਰ ਨਾਲ ਸਲਾਹ ਕਰੋ।