ਜੇ ਵਾਰ-ਵਾਰ ਆਉਂਦੀਆਂ ਹਨ ਛਿੱਕਾਂ ਤਾਂ ਅਪਣਾਓ ਇਹ 5 ਘਰੇਲੂ ਨੁਸਖੇ


By Neha Diwan2023-01-03, 15:53 ISTpunjabijagran.com

ਜ਼ੁਕਾਮ ਅਤੇ ਫਲੂ

ਅਕਸਰ ਲੋਕ ਜ਼ੁਕਾਮ ਅਤੇ ਫਲੂ ਦੇ ਦੌਰਾਨ ਜ਼ਿਆਦਾ ਛਿੱਕ ਲੈਂਦੇ ਹਨ, ਜਦੋਂ ਕਿ ਕੁਝ ਲੋਕ ਆਮ ਦਿਨਾਂ ਵਿੱਚ ਵੀ ਛਿੱਕ ਲੈਂਦੇ ਹਨ। ਹਾਲਾਂਕਿ, ਵਾਰ-ਵਾਰ ਛਿੱਕਣਾ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।

ਇਸਦੇ ਕਾਰਨ

ਛਿੱਕਾਂ ਆਉਣ ਦੇ ਕਈ ਕਾਰਨ ਹੋ ਸਕਦੇ ਹਨ- ਧੂੜ-ਮਿੱਟੀ, ਮਸਾਲੇਦਾਰ ਭੋਜਨ, ਠੰਢ-ਜ਼ੁਕਾਮ, ਐਲਰਜੀ ਆਦਿ।

ਭੋਜਨ 'ਚ ਵਿਟਾਮਿਨ-ਸੀ ਨਾਲ ਭਰਪੂਰ ਡਾਈਟ

ਵਾਰ-ਵਾਰ ਛਿੱਕਾਂ ਆਉਣ ਦੀ ਸਮੱਸਿਆ ਤੋਂ ਬਚਣ ਲਈ ਤੁਸੀਂ ਭੋਜਨ 'ਚ ਵਿਟਾਮਿਨ-ਸੀ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ। ਸੰਤਰਾ, ਨਿੰਬੂ, ਆਂਵਲਾ, ਕੀਵੀ ਆਦਿ

ਤੁਲਸੀ ਦਾ ਕਾੜ੍ਹਾ ਪੀਓ

ਤੁਲਸੀ ਵਿੱਚ ਐਂਟੀਸੈਪਟਿਕ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਜੋ ਸਰੀਰ ਨੂੰ ਕਈ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਾਉਂਦੇ ਹਨ। ਤੁਲਸੀ ਦੇ ਪੱਤਿਆਂ ਨੂੰ ਪਾਣੀ 'ਚ ਉਬਾਲੋ, ਕੋਸਾ ਹੋ ਜਾਵੇ ਤਾਂ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ।

ਜ਼ਿੰਕ ਵਾਲੀਆਂ ਚੀਜ਼ਾਂ ਖਾਓ

ਛਿੱਕਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਡਾਈਟ 'ਚ ਜ਼ਿੰਕ ਨਾਲ ਭਰਪੂਰ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰੋ। ਇਸ ਦੇ ਲਈ ਤੁਸੀਂ ਆਪਣੀ ਰੋਜ਼ਾਨਾ ਖੁਰਾਕ 'ਚ ਸੁੱਕੇ ਮੇਵੇ, ਦਾਲਾਂ, ਫਲੀਆਂ ਆਦਿ ਨੂੰ ਸ਼ਾਮਲ ਕਰ ਸਕਦੇ ਹੋ।

ਸੌਂਫ ਵਾਲੀ ਚਾਹ ਪੀਓ

ਸੌਂਫ ਵਿੱਚ ਐਂਟੀਸੈਪਟਿਕ ਅਤੇ ਐਂਟੀਬਾਇਓਟਿਕ ਗੁਣ ਹੁੰਦੇ ਹਨ, ਜੋ ਛਿੱਕਾਂ ਦੀ ਸਮੱਸਿਆ ਨੂੰ ਰੋਕਣ ਵਿੱਚ ਮਦਦਗਾਰ ਹੁੰਦਾ ਹੈ। ਇਸ ਦੇ ਲਈ ਤੁਸੀਂ ਇਸਦੀ ਚਾਹ ਪੀ ਸਕਦੇ ਹੋ।

ਭਾਫ਼ ਲਓ

ਵਾਰ-ਵਾਰ ਛਿੱਕਾਂ ਆਉਣ ਦੀ ਸਮੱਸਿਆ ਨੂੰ ਵੀ ਭਾਫ਼ ਲੈਣ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।

ਕਿਡਨੀ ਮਰੀਜ਼ਾਂ ਨੂੰ ਨਹੀਂ ਖਾਣੀਆਂ ਚਾਹੀਦੀਆਂ ਇਹ ਦਾਲਾਂ