ਜੇ ਤੁਸੀਂ ਵੀ ਹੋ ਮਾਈਗ੍ਰੇਨ ਤੋਂ ਪਰੇਸ਼ਾਨ ਤਾਂ ਇਨ੍ਹਾਂ 5 ਘਰੇਲੂ ਨੁਸਖਿਆਂ ਨਾਲ ਪਾਓ ਰਾਹਤ


By Neha Diwan2023-01-05, 15:24 ISTpunjabijagran.com

ਸਿਰ ਦਰਦ

ਸਿਰ ਦਰਦ ਵੀ ਇਨ੍ਹਾਂ ਸਮੱਸਿਆਵਾਂ ਵਿੱਚੋਂ ਇੱਕ ਹੈ। ਅਕਸਰ ਕਈ ਕਾਰਨਾਂ ਕਰਕੇ ਸਿਰ ਦਰਦ ਦੀ ਸ਼ਿਕਾਇਤ ਹੁੰਦੀ ਹੈ ਪਰ ਜੇ ਤੁਹਾਨੂੰ ਲਗਾਤਾਰ ਸਿਰ ਦਰਦ ਰਹਿੰਦਾ ਹੈ ਤਾਂ ਇਹ ਬਹੁਤ ਗੰਭੀਰ ਹੋ ਸਕਦਾ ਹੈ।

ਮਾਈਗ੍ਰੇਨ

ਲਗਾਤਾਰ ਸਿਰ ਦਰਦ ਮਾਈਗ੍ਰੇਨ ਨੂੰ ਦਰਸਾਉਂਦਾ ਹੈ। ਅਜਿਹੇ 'ਚ ਬਿਹਤਰ ਹੋਵੇਗਾ ਕਿ ਲਗਾਤਾਰ ਸਿਰ ਦਰਦ ਨੂੰ ਬਿਲਕੁਲ ਨਜ਼ਰਅੰਦਾਜ਼ ਨਾ ਕਰੋ ਅਤੇ ਜਿੰਨੀ ਜਲਦੀ ਹੋ ਸਕੇ ਡਾਕਟਰ ਦੀ ਸਲਾਹ ਲਓ।

ਮਾਈਗ੍ਰੇਨ ਹੋਣ ਦੇ ਕਾਰਨ

ਮਾਈਗ੍ਰੇਨ ਦਾ ਦਰਦ ਕਾਫੀ ਅਸਹਿ ਹੁੰਦਾ ਹੈ, ਜੋ ਅਕਸਰ ਖਰਾਬ ਜੀਵਨ ਸ਼ੈਲੀ, ਗਲਤ ਖਾਣ-ਪੀਣ, ਮੋਬਾਈਲ-ਲੈਪਟਾਪ ਦੀ ਜ਼ਿਆਦਾ ਵਰਤੋਂ ਆਦਿ ਕਾਰਨ ਹੋ ਸਕਦਾ ਹੈ।

ਦਾਲਚੀਨੀ

ਇਸ ਦੇ ਲਈ ਦੋ ਚੱਮਚ ਦਾਲਚੀਨੀ ਪਾਊਡਰ ਨੂੰ ਪਾਣੀ 'ਚ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ 20-25 ਮਿੰਟ ਲਈ ਮੱਥੇ 'ਤੇ ਲਗਾ ਕੇ ਰੱਖੋ। ਤੁਹਾਨੂੰ ਮਾਈਗ੍ਰੇਨ ਦੇ ਦਰਦ ਤੋਂ ਤੁਰੰਤ ਰਾਹਤ ਮਿਲੇਗੀ।

ਨਿੰਬੂ ਦਾ ਛਿਲਕਾ

ਨਿੰਬੂ ਦੇ ਛਿਲਕਿਆਂ ਨੂੰ ਪੀਸ ਕੇ ਇਸ ਦਾ ਪੇਸਟ ਮੱਥੇ 'ਤੇ ਲਗਾਓ। ਇਸ ਉਪਾਅ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ।

ਕਪੂਰ

ਮਾਈਗ੍ਰੇਨ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਕਪੂਰ ਨੂੰ ਪੀਸ ਕੇ ਇਸ 'ਚ ਦੇਸੀ ਘਿਓ ਮਿਲਾਓ ਹੁਣ ਇਸ ਪੇਸਟ ਨੂੰ ਮੱਥੇ 'ਤੇ ਲਗਾਓ ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਮਿਲੇਗੀ।

ਕਾਲੀ ਮਿਰਚ, ਬਦਾਮ ਤੇ ਦੁੱਧ

5-6 ਭਿੱਜੇ ਹੋਏ ਬਦਾਮ ਨੂੰ ਛਿੱਲ ਕੇ 3 ਤੋਂ 4 ਕਾਲੀ ਮਿਰਚਾਂ ਨਾਲ ਪੀਸਕੇ ਇਸ ਨੂੰ ਇਕ ਕੱਪ ਦੁੱਧ 'ਚ ਮਿਲਾ ਕੇ ਚੰਗੀ ਤਰ੍ਹਾਂ ਉਬਾਲ ਲਓ। ਇਕ ਚੱਮਚ ਘਿਓ ਅਤੇ ਇਕ ਚੱਮਚ ਚੀਨੀ ਪਾ ਕੇ ਠੰਡਾ ਕਰ ਲਓ। ਤੇ ਪੀਓ।

ਗਾਂ ਦਾ ਘਿਓ

ਜੇਕਰ ਤੁਸੀਂ ਮਾਈਗ੍ਰੇਨ ਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਗਾਂ ਦੇ ਘਿਓ ਨੂੰ ਰੋਟੀ, ਚੌਲ ਜਾਂ ਸਬਜ਼ੀ 'ਚ ਮਿਲਾ ਕੇ ਖਾ ਸਕਦੇ ਹੋ। ਇਸ ਤੋਂ ਇਲਾਵਾ ਗਾਂ ਦੇ ਘਿਓ ਦੀਆਂ ਦੋ ਬੂੰਦਾਂ ਨੱਕ 'ਚ ਪਾਉਣ ਨਾਲ ਵੀ ਦਰਦ 'ਚ ਤੁਰੰਤ ਆਰਾਮ ਮਿਲਦਾ ਹੈ।

ਡਾਰਕ ਚਾਕਲੇਟ ਖਾਣ ਨਾਲ ਵਧਦੀ ਹੈ ਐਨਰਜੀ, ਘੱਟ ਹੁੰਦੈ ਤਣਾਅ