ਹਿੰਦੂ ਧਰਮ ਵਿਚ ਹੋਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਹੋਲੀ 8 ਮਾਰਚ ਬੁੱਧਵਾਰ ਨੂੰ ਮਨਾਈ ਜਾਵੇਗੀ। ਹੋਲੀ ਤੋਂ ਪਹਿਲਾਂ ਕੁਝ ਚੀਜ਼ਾਂ ਆਪਣੇ ਘਰ ਲਿਆਉਣਾ ਤੁਹਾਡੇ ਲਈ ਸ਼ੁਭ ਹੋ ਸਕਦਾ ਹੈ।
ਇਸ ਲਈ ਹੋਲੀ ਤੋਂ ਪਹਿਲਾਂ ਆਪਣੇ ਘਰ ਕੋਈ ਸੁੰਦਰ ਬਾਂਦਰਵਾਰ ਜਾਂ ਤੋਰਨ ਲਿਆਓ ਅਤੇ ਇਸ ਨੂੰ ਘਰ ਦੇ ਮੁੱਖ ਦਰਵਾਜ਼ੇ 'ਤੇ ਟੰਗ ਦਿਓ। ਇਸ ਨਾਲ ਵਾਸਤੂ ਦੋਸ਼ ਦੂਰ ਹੋ ਜਾਂਦੇ ਹਨ।
ਆਪਣੇ ਘਰ 'ਚ ਧਨ ਦਾ ਪ੍ਰਵਾਹ ਵਧਾਉਣ ਲਈ ਘਰ ਦੀ ਉੱਤਰ-ਪੂਰਬ ਦਿਸ਼ਾ 'ਚ aquarium ਰੱਖੋ। ਇਸ ਦਿਸ਼ਾ ਨੂੰ ਕੁਬੇਰ ਦਾ ਸਥਾਨ ਕਿਹਾ ਜਾਂਦਾ ਹੈ ਅਤੇ ਇੱਥੇ aquarium ਰੱਖਣ ਨਾਲ ਖੁਸ਼ਹਾਲੀ ਵਧਦੀ ਹੈ।
ਘਰ ਵਿੱਚ ਬਾਂਸ ਦਾ ਬੂਟਾ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਨਾਲ ਘਰ ਦੀ ਨਕਾਰਾਤਮਕ ਊਰਜਾ ਦੂਰ ਹੋ ਜਾਂਦੀ ਹੈ।ਇਸ ਕਾਰਨ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਵੀ ਚੰਗੀ ਰਹੇਗੀ ਤੇ ਚੰਗੀ ਕਿਸਮਤ ਵੀ ਵਧੇਗੀ।
ਹੋਲੀ ਤੋਂ ਪਹਿਲਾਂ ਆਪਣੇ ਘਰ ਕ੍ਰਿਸਟਲ ਦਾ ਕੱਛੂਆਂ ਲਿਆਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਘਰ 'ਚ ਸਕਾਰਾਤਮਕ ਊਰਜਾ ਆਉਂਦੀ ਹੈ ਅਤੇ ਆਰਥਿਕ ਤਰੱਕੀ ਤੇ ਬੇਮਿਸਾਲ ਧਨ-ਦੌਲਤ ਦੀ ਪ੍ਰਾਪਤੀ ਹੁੰਦੀ ਹੈ।
ਘਰ ਵਿੱਚ ਡਰੈਗਨ ਦੀ ਮੂਰਤੀ ਜਾਂ ਤਸਵੀਰ ਰੱਖਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਨੂੰ ਲਗਾਉਣ ਨਾਲ ਘਰ ਦੇ ਮੈਂਬਰਾਂ ਦੀ ਬੁਰੀ ਨਜ਼ਰ ਨਹੀਂ ਰਹਿੰਦੀ ਤੇ ਘਰ 'ਚ ਮਾਂ ਲਕਸ਼ਮੀ ਦਾ ਵਾਸ ਹੁੰਦਾ ਹੈ।