ਦੇਸ਼ 'ਚ ਕਈ ਨਾਂ ਨਾਲ ਜਾਣਿਆ ਜਾਂਦੈ ਹੋਲੀ ਦਾ ਤਿਉਹਾਰ
By Neha Diwan
2023-02-26, 11:02 IST
punjabijagran.com
ਹੋਲੀ
ਰੰਗਾਂ ਦਾ ਤਿਉਹਾਰ ਹੋਲੀ ਕੁਝ ਹੀ ਦਿਨਾਂ 'ਚ ਆਉਣ ਵਾਲੀ ਹੈ। ਅਜਿਹੇ 'ਚ ਹਰ ਕੋਈ ਇਸ ਤਿਉਹਾਰ ਦੀਆਂ ਤਿਆਰੀਆਂ 'ਚ ਰੁੱਝਿਆ ਹੋਇਆ ਹੈ। ਇਹ ਦੇਸ਼ ਭਰ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਤਿਉਹਾਰ ਦੀ ਧੂਮ ਦੇਸ਼ ਦੇ ਹਰ ਹਿੱਸੇ ਵਿੱਚ ਦੇਖਣ ਨੂੰ ਮਿਲਦੀ ਹੈ
ਬੜੇ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਇਹ ਤਿਉਹਾਰ ਹਰ ਸਾਲ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਹੋਲੀ ਦਾ ਤਿਉਹਾਰ 8 ਮਾਰਚ ਨੂੰ ਦੇਸ਼ ਭਰ 'ਚ ਮਨਾਇਆ ਜਾਵੇਗਾ।
ਲਠਮਾਰ ਹੋਲੀ, ਬਰਸਾਨਾ, ਉੱਤਰ ਪ੍ਰਦੇਸ਼
ਉੱਤਰ ਪ੍ਰਦੇਸ਼ ਦੇ ਬਰਸਾਨਾ ਵਿੱਚ ਹਰ ਸਾਲ ਹੋਣ ਵਾਲੀ ਲਠਮਾਰ ਹੋਲੀ ਦੇਸ਼ ਅਤੇ ਦੁਨੀਆ ਵਿੱਚ ਬਹੁਤ ਮਸ਼ਹੂਰ ਹੈ। ਇਹ ਹੋਲੀ ਬਰਸਾਨਾ ਦੇ ਨਾਲ-ਨਾਲ ਵ੍ਰਿੰਦਾਵਨ, ਮਥੁਰਾ ਤੇ ਨੰਦਗਾਓਂ ਵਿੱਚ ਵੀ ਖੇਡੀ ਜਾਂਦੀ ਹੈ।
ਫੁੱਲਾਂ ਦੀ ਹੋਲੀ, ਵ੍ਰਿੰਦਾਵਨ
ਵ੍ਰਿੰਦਾਵਨ ਵਿੱਚ ਖੇਡੀ ਜਾਣ ਵਾਲੀ ਫੁੱਲਾਂ ਦੀ ਹੋਲੀ ਇੱਕ ਸ਼ਾਨਦਾਰ ਤਿਉਹਾਰ ਹੈ ਵ੍ਰਿੰਦਾਵਨਦੇ ਬਾਂਕੇ ਬਿਹਾਰੀ ਮੰਦਰ ਦੇ ਪੁਜਾਰੀ ਮੰਦਰ ਦੇ ਦਰਵਾਜ਼ੇ ਖੁੱਲ੍ਹਦੇ ਹੀ ਸ਼ਰਧਾਲੂਆਂ 'ਤੇ ਫੁੱਲ ਸੁੱਟਦੇ ਹਨ, ਫਿਰ ਲੋਕ ਫੁੱਲਾਂ ਦੀ ਹੋਲੀ ਦਾ ਆਨੰਦ ਲੈਂਦ
ਖੜ੍ਹੀ ਹੋਲੀ, ਕੁਮਾਉਂ, ਉੱਤਰਾਖੰਡ
ਖੜ੍ਹੀ ਹੋਲੀ ਖਾਸ ਕਰਕੇ ਉੱਤਰਾਖੰਡ ਦੇ ਕੁਮਾਉਂ ਖੇਤਰ ਵਿੱਚ ਖੇਡੀ ਜਾਂਦੀ ਹੈ, ਭਾਰਤ ਵਿੱਚ ਪ੍ਰਚਲਿਤ ਹੋਲੀ ਦਾ ਇੱਕ ਰੂਪ ਵੀ ਹੈ।
ਹੋਲਾ ਮੁਹੱਲਾ, ਪੰਜਾਬ
ਪੰਜਾਬ ਵਿੱਚ ਹੋਲੀ ਦਾ ਤਿਉਹਾਰ ਹੋਲਾ ਮੁਹੱਲਾ ਵਜੋਂ ਮਨਾਇਆ ਜਾਂਦਾ ਹੈ। ਇਹ ਇੱਕ ਤਰ੍ਹਾਂ ਦੀ ਯੋਧਾ ਹੋਲੀ ਹੈ, ਜੋ ਨਿਹੰਗ ਸਿੱਖਾਂ ਵੱਲੋਂ ਮਨਾਈ ਜਾਂਦੀ ਹੈ। ਆਮ ਤੌਰ 'ਤੇ ਇਹ ਤਿਉਹਾਰ ਹੋਲੀ ਤੋਂ ਇਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ।
ਯੋਸ਼ਾਂਗ, ਮਨੀਪੁਰ
ਮਨੀਪੁਰ ਵਿੱਚ ਯੋਸ਼ਾਂਗ ਦੇ ਨਾਮ ਨਾਲ ਹੋਲੀ ਮਨਾਈ ਜਾਂਦੀ ਹੈ। ਰੰਗਾਂ ਦੇ ਨਾਲ, ਇਹ ਤਿਉਹਾਰ ਗਾਉਣ, ਨੱਚਣ ਅਤੇ ਹੋਰ ਬਹੁਤ ਸਾਰੇ ਰਵਾਇਤੀ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ
ਡੋਲ ਜਾਤਰਾ, ਪੱਛਮੀ ਬੰਗਾਲ
ਪੱਛਮੀ ਬੰਗਾਲ ਵਿੱਚ, ਹੋਲੀ ਦੇ ਤਿਉਹਾਰ ਨੂੰ 'ਡੋਲ ਜਾਤਰਾ' ਵਜੋਂ ਜਾਣਿਆ ਜਾਂਦਾ ਹੈ। ਇਸ ਦਿਨ ਇੱਥੇ ਲੋਕ ਕ੍ਰਿਸ਼ਨ ਅਤੇ ਰਾਧਾ ਦੀਆਂ ਮੂਰਤੀਆਂ ਪਾਲਕੀ 'ਤੇ ਰੱਖ ਕੇ ਗੁਲਾਲ ਖੇਡਦੇ ਹਨ।
ਸਾਂਗਲਾ ਹੋਲੀ, ਹਿਮਾਚਲ ਪ੍ਰਦੇਸ਼
ਕਿਨੌਰ, ਹਿਮਾਚਲ ਪ੍ਰਦੇਸ਼ ਦੀ ਸਾਂਗਲਾ ਘਾਟੀ ਆਪਣੇ ਵਿਲੱਖਣ ਹੋਲੀ ਦੇ ਜਸ਼ਨਾਂ ਲਈ ਵੀ ਜਾਣੀ ਜਾਂਦੀ ਹੈ। ਬਾਸਪਾ ਨਦੀ ਦੇ ਕੰਢੇ ਸਥਿਤ ਇਸ ਘਾਟੀ ਨੂੰ ਬਾਸਪਾ ਵੈਲੀ ਵੀ ਕਿਹਾ ਜਾਂਦਾ ਹੈ।
ਫਕੂਵਾ, ਅਸਾਮ
ਅਸਾਮ ਵਿੱਚ ਹੋਲੀ ਦਾ ਤਿਉਹਾਰ ਫਕੂਵਾ ਵਜੋਂ ਮਨਾਇਆ ਜਾਂਦਾ ਹੈ। ਇਹ ਬੰਗਾਲ ਵਿੱਚ ਮਨਾਈ ਜਾਣ ਵਾਲੀ ‘ਡੋਲ ਜਾਤਰਾ’ ਵਰਗਾ ਹੀ ਹੈ। ਹਾਲਾਂਕਿ ਇੱਥੇ ਇਹ ਤਿਉਹਾਰ ਦੋ ਦਿਨ ਮਨਾਇਆ ਜਾਂਦਾ ਹੈ
ਫਗੁਆ, ਬਿਹਾਰ
ਬਿਹਾਰ ਵਿੱਚ ਵੀ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹਾਲਾਂਕਿ ਇੱਥੇ ਹੋਲੀ ਖੇਡਣ ਤੋਂ ਪਹਿਲਾਂ ਹੋਲੀਕਾ ਨੂੰ ਜਲਾਉਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ।
ਵ੍ਰਿੰਦਾਵਨ ਦੇ ਇਨ੍ਹਾਂ ਮੰਦਰਾਂ 'ਚ ਦਿਖਾਈ ਦਿੰਦੇ ਹਨ ਹੈ ਹੋਲੀ ਦੇ ਖਾਸ ਨਜ਼ਾਰੇ, ਜਾਣ ਦਾ ਬਣਾਓ ਪਲਾਨ
Read More