ਹਿਮਾਂਸ਼ੀ ਖੁਰਾਣਾ ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ, ਮਾਡਲ ਅਤੇ ਗਾਇਕਾ ਹੈ। ਉਸਨੇ ਕਈ ਪੰਜਾਬੀ ਫਿਲਮਾਂ ਅਤੇ ਸੰਗੀਤ ਐਲਬਮਾਂ ਵਿੱਚ ਕੰਮ ਕੀਤਾ ਹੈ। ਉਸ ਨੂੰ 'ਪੰਜਾਬ ਦੀ ਐਸ਼ਵਰਿਆ ਰਾਏ' ਵੀ ਕਿਹਾ ਜਾਂਦਾ ਹੈ।
ਹਿਮਾਂਸ਼ੀ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ।
ਉਸਨੇ 16 ਸਾਲ ਦੀ ਉਮਰ ਵਿੱਚ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਉਸ ਦੇ ਪਿਤਾ ਚਾਹੁੰਦੇ ਸਨ ਕਿ ਉਹ ਡਾਕਟਰ ਬਣੇ ਪਰ ਮਾਡਲਿੰਗ ਅਤੇ ਐਕਟਿੰਗ ਵਿਚ ਦਿਲਚਸਪੀ ਹੋਣ ਕਾਰਨ ਉਸ ਨੇ ਮਾਡਲਿੰਗ ਨੂੰ ਚੁਣਿਆ।
ਹਿਮਾਂਸ਼ੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2010 'ਚ ਪੰਜਾਬੀ ਗੀਤ 'ਜੋੜੀ-ਬੜੇ ਦਿਨ ਕੀ ਪਾਰਟੀ' ਨਾਲ ਕੀਤੀ ਸੀ।
ਉਸਨੇ ਬੀਸੀਐਮ ਸਕੂਲ, ਲੁਧਿਆਣਾ ਤੋਂ 12ਵੀਂ ਜਮਾਤ ਤੱਕ ਮੈਡੀਕਲ ਸਾਇੰਸ ਦੀ ਪੜ੍ਹਾਈ ਕੀਤੀਹੁਣ ਉਹ ਇੱਕ ਅਭਿਨੇਤਰੀ ਵਜੋਂ ਕੰਮ ਕਰਦੀ ਹੈ।
ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮ 'ਸਾਡਾ ਹੱਕ' ਨਾਲ ਕੀਤੀ। ਹਿਮਾਂਸ਼ੀ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ 2018 'ਚ 'ਹਾਈ ਸਟੈਂਡਰਡ' ਗੀਤ ਨਾਲ ਕੀਤੀ ਸੀ।
ਹਿਮਾਂਸ਼ੀ ਨੇ 2019 'ਚ ਕਲਰਸ ਦੇ ਸ਼ੋਅ 'ਬਿੱਗ ਬੌਸ 13' 'ਚ ਹਿੱਸਾ ਲਿਆ ਸੀ, ਜਿਸ ਤੋਂ ਬਾਅਦ ਉਹ ਕਾਫੀ ਚਰਚਾ 'ਚ ਹੋ ਗਈ ਸੀ।
ਸ਼ੋਅ ਤੋਂ ਬਾਅਦ ਹਿਮਾਂਸ਼ੀ ਆਸਿਮ ਰਿਆਜ਼ ਨੂੰ ਡੇਟ ਕਰ ਰਹੀ ਸੀ। ਹਿਮਾਂਸ਼ੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਪ੍ਰਸ਼ੰਸਕ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ।
ਉਸਨੇ ਡਾਂਸ ਅਕੈਡਮੀ ਦੁਆਰਾ ਪੇਸ਼ ਕੀਤੇ ਧੀਏ ਪੰਜਾਬ ਦੀ ਤੇ ਮਿਸ ਲੁਧਿਆਣਾ ਵੀ ਜਿੱਤੇ। ਉਹ ਮਿਸ ਪੀਟੀਸੀ ਪੰਜਾਬੀ ਦੀ ਫਾਈਨਲਿਸਟ ਵੀ ਸੀ।