ਜੇ ਤੁਸੀਂ ਵੀ ਡਾਇਬਟੀਜ਼ ਨਾਲ ਪੀੜਤ ਹੋ ਤਾਂ ਤੁਹਾਨੂੰ ਵੀ ਆਪਣੀਆਂ ਅੱਖਾਂ ਪ੍ਰਤੀ ਸੁਚੇਤ ਰਹਿਣਾ ਚਾਹੀਦੈ। ਹਾਈ ਬਲੱਡ ਸ਼ੂਗਰ ਦੀ ਸਥਿਤੀ 'ਚ ਇਸ ਦਾ ਸਿੱਧਾ ਅਸਰ ਅੱਖਾਂ ਦੀ ਰੋਸ਼ਨੀ 'ਤੇ ਵੀ ਪੈਂਦਾ ਹੈ।
ਸਿਹਤ ਮਾਹਿਰਾਂ ਮੰਨਦੇ ਹਨ ਸਰੀਰ 'ਚ ਗਲੂਕੋਜ਼ ਦਾ ਹਾਈ ਲੈਵਲ ਡਾਇਬੀਟਿਕ ਰੈਟੀਨੋਪੈਥੀ ਦਾ ਕਾਰਨ ਬਣਦੈ ਜਿਸ 'ਚ ਧੁੰਦਲੀ ਨਜ਼ਰ, ਮੋਤੀਆਬਿੰਦ, ਗਲਾਕੋਮਾ ਤੇ ਰੈਟੀਨੋਪੈਥੀ ਵਰਗੀਆਂ ਸਮੱਸਿਆਵਾਂ ਸ਼ਾਮਲ ਹਨ।
ਸਭ ਤੋਂ ਪਹਿਲਾਂ, ਤੁਹਾਡੇ ਸਰੀਰ ਵਿੱਚ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਜੇਕਰ ਖੂਨ 'ਚ ਸ਼ੂਗਰ ਦਾ ਪੱਧਰ ਜ਼ਿਆਦਾ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਜੇਕਰ ਅੱਖਾਂ ਦੀ ਰੌਸ਼ਨੀ ਘੱਟ ਰਹੀ ਹੈ ਤਾਂ ਅੱਖਾਂ ਦੇ ਮਾਹਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਜਦੋਂ ਬਲੱਡ ਸ਼ੂਗਰ ਦਾ ਪੱਧਰ ਵਧਦਾ ਹੈ ਤਾਂ ਹਾਈ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਵੀ ਵਧ ਸਕਦਾ ਹੈ। ਅਜਿਹੀ ਸਥਿਤੀ ਵਿੱਚ ਡਾਇਬੀਟਿਕ ਰੈਟੀਨੋਪੈਥੀ ਵੀ ਹੋ ਸਕਦੀ ਹੈ।
ਮਰੀਜ਼ ਨੂੰ ਨਿਯਮਤ ਕਸਰਤ ਕਰਨੀ ਚਾਹੀਦੀ ਹੈ। ਸੰਤੁਲਿਤ ਖੁਰਾਕ ਲੈਣੀ ਚਾਹੀਦੀ ਹੈ ਤੇ ਐਂਟੀਆਕਸੀਡੈਂਟਸ ਜ਼ਿਆਦਾ ਲੈਣੇ ਚਾਹੀਦੇ ਹਨ।
ਭੋਜਨ ਵਿੱਚ ਬਹੁਤ ਜ਼ਿਆਦਾ ਚਰਬੀ ਵਾਲੇ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਰੋਜ਼ਾਨਾ ਘੱਟੋ-ਘੱਟ 40 ਮਿੰਟ ਕਾਰਡੀਓ ਕਸਰਤ ਵੀ ਕਰਨੀ ਚਾਹੀਦੀ ਹੈ।
ਅੱਖਾਂ ਨੂੰ ਤੇਜ਼ ਰੌਸ਼ਨੀ ਤੋਂ ਬਚਾਉਣਾ ਚਾਹੀਦਾ ਹੈ। ਅਲਟਰਾਵਾਇਲਟ ਕਿਰਨਾਂ ਤੋਂ ਬਚਣ ਲਈ ਸਨਗਲਾਸ ਪਹਿਨਣੀ ਚਾਹੀਦੀ ਹੈ।