ਜਿਵੇਂ-ਜਿਵੇਂ ਸਰਦੀ ਦਾ ਮੌਸਮ ਨੇੜੇ ਆਉਂਦਾ ਹੈ, ਲੋਕ ਆਪਣੇ ਆਪ ਨੂੰ ਗਰਮ ਰੱਖਣ ਤੇ ਠੰਢ ਵਿੱਚ ਬਿਮਾਰ ਹੋਣ ਤੋਂ ਬਚਣ ਲਈ ਕਈ ਉਪਾਅ ਕਰਦੇ ਹਨ। ਸਰਦੀ ਆਉਂਦੇ ਹੀ ਲੋਕ ਗਰਮ ਪਾਣੀ ਨਾਲ ਨਹਾਉਣਾ ਸ਼ੁਰੂ ਕਰ ਦਿੰਦੇ ਹਨ।
ਇਸ ਲਈ ਸਰਦੀਆਂ ਸ਼ੁਰੂ ਹੁੰਦੇ ਹੀ ਘਰ 'ਚ ਰੂਮ ਹੀਟਰ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ। ਪਿਛਲੇ ਕੁਝ ਸਮੇਂ ਤੋਂ ਵਧਦੀ ਠੰਢ ਕਾਰਨ ਰੂਮ ਹੀਟਰਾਂ ਦਾ ਰੁਝਾਨ ਕਾਫੀ ਵਧ ਗਿਆ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਠੰਢ ਤੋਂ ਬਚਣ ਲਈ ਵਰਤਿਆ ਜਾਣ ਵਾਲਾ ਇਹ ਹੀਟਰ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਅੱਖਾਂ ਨੂੰ ਸਿਹਤਮੰਦ ਰੱਖਣ ਲਈ ਇਨ੍ਹਾਂ ਦਾ ਗਿੱਲਾ ਰਹਿਣਾ ਜ਼ਰੂਰੀ ਹੈ, ਹੀਟਰ ਕਾਰਨ ਹਵਾ 'ਚ ਮੌਜੂਦ ਨਮੀ ਸੁੱਕ ਜਾਂਦੀ ਹੈ, ਤੇ ਅੱਖਾਂ ਵੀ ਸੁੱਕਣ ਲੱਗਦੀਆਂ ਹਨ। ਅੱਖਾਂ 'ਚ ਇਨਫੈਕਸ਼ਨ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ
ਹੀਟਰ ਨੂੰ ਜ਼ਿਆਦਾ ਦੇਰ ਤਕ ਚਲਾਉਣ ਨਾਲ ਸਾਡੇ ਆਲੇ-ਦੁਆਲੇ ਦੀ ਹਵਾ ਵਿਚਲੀ ਨਮੀ ਖਤਮ ਹੋ ਜਾਂਦੀ ਹੈ। ਹਵਾ 'ਚ ਖੁਸ਼ਕ ਹੋਣ ਕਾਰਨ ਇਸ ਦਾ ਚਮੜੀ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।
ਹੀਟਰ ਦੇ ਲੰਬੇ ਸਮੇਂ ਤਕ ਚਲਣ ਕਾਰਨ ਇਸ ਦੀ ਬਾਹਰੀ ਸਤ੍ਹਾ ਗਰਮ ਹੋ ਜਾਂਦੀ ਹੈ, ਜਿਸ ਕਾਰਨ ਇਸਦੇ ਸੜਨ ਦਾ ਖ਼ਤਰਾ ਰਹਿੰਦਾ ਹੈ।
ਜੇਕਰ ਤੁਸੀਂ ਅਸਥਮਾ ਜਾਂ ਸਾਹ ਦੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੋਂ ਪੀੜਤ ਹੋ ਤਾਂ ਤੁਹਾਨੂੰ ਹੀਟਰ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਸੀਂ ਚਾਹੋ ਤਾਂ ਆਮ ਹੀਟਰ ਦੀ ਬਜਾਏ ਆਇਲ ਹੀਟਰ ਦੀ ਵਰਤੋਂ ਕਰ ਸਕਦੇ ਹੋ।
ਜਦੋਂ ਵੀ ਤੁਸੀਂ ਹੀਟਰ ਚਲਾਉਂਦੇ ਹੋ ਤਾਂ ਇਸ ਦੇ ਆਲੇ-ਦੁਆਲੇ ਪਾਣੀ ਨਾਲ ਭਰਿਆ ਭਾਂਡਾ ਜਾਂ ਕਟੋਰਾ ਰੱਖੋ। ਇਸ ਕਾਰਨ ਹਵਾ ਵਿੱਚ ਨਮੀ ਬਣੀ ਰਹੇਗੀ ਅਤੇ ਇਹ ਖੁਸ਼ਕੀ ਤੋਂ ਬਚ ਸਕੇਗੀ।