ਦਿਲ ਨੂੰ ਸਿਹਤਮੰਦ ਰੱਖਣ ਲਈ ਆਪਣੀ ਖੁਰਾਕ 'ਚ 6 ਲਾਲ ਫਲ


By Neha diwan26, Dec 2024 11:04 AMpunjabijagran.com

ਲਾਲ ਫਲ

ਲਾਲ ਫਲ ਪੋਸ਼ਣ ਅਤੇ ਐਂਟੀਆਕਸੀਡੈਂਟਸ ਦਾ ਖਜ਼ਾਨਾ ਹਨ। ਦਿਲ ਨੂੰ ਸਿਹਤਮੰਦ ਰੱਖਣ ਲਈ ਇਹ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਫਲ ਨਾ ਸਿਰਫ਼ ਸਵਾਦਿਸ਼ਟ ਹੁੰਦੇ ਹਨ ਸਗੋਂ ਦਿਲ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦੇ ਹਨ।

ਚੈਰੀ

ਇਸ 'ਚ ਮੌਜੂਦ ਐਂਟੀਆਕਸੀਡੈਂਟ ਖੂਨ ਸੰਚਾਰ ਨੂੰ ਬਿਹਤਰ ਬਣਾਉਂਦੇ ਹਨ ਅਤੇ ਸੋਜ ਨੂੰ ਘੱਟ ਕਰਦੇ ਹਨ। ਚੈਰੀ ਹਾਰਟ ਅਟੈਕ ਅਤੇ ਸਟ੍ਰੋਕ ਦੇ ਖਤਰੇ ਨੂੰ ਵੀ ਘਟਾਉਂਦੀ ਹੈ।

ਰਸਭਰੀ

ਰਸਬੇਰੀ ਫਾਈਬਰ ਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦੀ ਹੈ, ਜੋ ਖਰਾਬ ਕੋਲੇਸਟ੍ਰੋਲ (LDL) ਨੂੰ ਘਟਾਉਂਦੀ ਹੈ ਅਤੇ ਸਿਹਤਮੰਦ ਬਲੱਡ ਪ੍ਰੈਸ਼ਰ ਬਣਾਈ ਰੱਖਦੀ ਹੈ।

ਸਟ੍ਰਾਬੈਰੀ

ਸਟ੍ਰਾਬੇਰੀ ਪੋਟਾਸ਼ੀਅਮ, ਫਲੇਵੋਨੋਇਡ ਅਤੇ ਪੌਲੀਫੇਨੌਲ ਦਾ ਇੱਕ ਵਧੀਆ ਸਰੋਤ ਹੈ। ਇਹ ਕੋਲੈਸਟ੍ਰੋਲ ਦੇ ਪੱਧਰ ਨੂੰ ਸੰਤੁਲਿਤ ਰੱਖਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।

ਅਨਾਰ

ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਦਾ ਹੈ ਅਤੇ ਦਿਲ ਦੀਆਂ ਧਮਨੀਆਂ ਨੂੰ ਸਾਫ਼ ਰੱਖਦਾ ਹੈ। ਅਨਾਰ ਖੂਨ ਸੰਚਾਰ ਨੂੰ ਬਿਹਤਰ ਬਣਾ ਕੇ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਘੱਟ ਕਰਦਾ ਹੈ।

ਐਪਲ

ਲਾਲ ਸੇਬ ਵਿੱਚ ਫਾਈਬਰ (ਪੈਕਟਿਨ) ਅਤੇ ਫਲੇਵੋਨੋਇਡ ਹੁੰਦੇ ਹਨ, ਜੋ ਕੋਲੈਸਟ੍ਰੋਲ ਨੂੰ ਕੰਟਰੋਲ ਕਰਦੇ ਹਨ ਅਤੇ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਂਦੇ ਹਨ। ਇਸ ਨੂੰ ਕੱਚਾ ਖਾਓ।

ਟਮਾਟਰ

ਇਹ ਖਰਾਬ ਕੋਲੇਸਟ੍ਰੋਲ ਨੂੰ ਘਟਾਉਂਦਾ ਹੈ ਅਤੇ ਖੂਨ ਦੀਆਂ ਨਾੜੀਆਂ ਦੀ ਕੰਮ ਕਰਨ ਦੀ ਸਮਰੱਥਾ ਨੂੰ ਵਧਾਉਂਦਾ ਹੈ। ਇਸਨੂੰ ਸਲਾਦ, ਸੂਪ ਜਾਂ ਸਬਜ਼ੀਆਂ ਵਿੱਚ ਸ਼ਾਮਲ ਕਰੋ।

ਸਵੇਰੇ ਉੱਠਦੇ ਹੀ ਨਾ ਕਰੋ ਮੋਬਾਈਲ ਦੀ ਵਰਤੋਂ, ਹੋਣਗੀਆਂ ਇਹ ਸਮੱਸਿਆਵਾਂ