ਫੇਫੜੇ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ਖਰਾਬ ਲਾਈਫਸਟਾਈਲ ਤੇ ਪ੍ਰਦੂਸ਼ਣ ਕਾਰਨ ਇਹ ਕਮਜ਼ੋਰ ਹੋ ਸਕਦੇ ਹਨ। ਇਹ ਸਿਹਤਮੰਦ ਨਾ ਹੋਣ ਕਾਰਨ ਸਾਹ ਲੈਣ 'ਚ ਮੁਸ਼ਕਲ ਹੁੰਦੀ ਹੈ। ਹੈਲਦੀ ਡਾਈਟ ਫੇਫੜਿਆਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੀ ਹੈ।
ਸਾਬਤ ਅਨਾਜ 'ਚ ਫਾਈਬਰ, ਵਿਟਾਮਿਨ-ਈ ਤੇ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਐਂਟੀ-ਆਕਸੀਡੈਂਟ ਤੇ ਐਂਟੀ-ਇਨਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਲਈ ਡਾਈਟ 'ਚ ਕਣਕ, ਜੌਂ, ਮੂੰਗੀ ਆਦਿ ਸ਼ਾਮਲ ਕਰੋ।
ਹਰੀਆਂ ਪੱਤੇਦਾਰ ਸਬਜ਼ੀਆਂ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੀਆਂ ਹਨ। ਇਹ ਫੇਫੜਿਆਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਬ੍ਰੋਕਲੀ, ਪਾਲਕ, ਬੀਨਜ਼ ਆਦਿ ਸਬਜ਼ੀਆਂ ਨੂੰ ਤੁਸੀਂ ਡਾਈਟ 'ਚ ਸ਼ਾਮਲ ਕਰ ਸਕਦੇ ਹੋ।
ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਡਾਈਟ 'ਚ ਓਮੇਗਾ 3 ਫੈਟੀ ਐਸਿਡ ਨਾਲ ਭਰਪੂਰ ਭੋਜਨ ਸ਼ਾਮਲ ਕਰੋ। ਅਖਰੋਟ, ਮੇਥੀ ਦੇ ਬੀਜ, ਅਲਸੀ ਦੇ ਬੀਜ, ਚਰਬੀ ਵਾਲੀ ਮੱਛੀ ਆਦਿ ਦਾ ਸੇਵਨ ਵੀ ਫੇਫੜੇ ਮਜ਼ਬੂਤ ਬਣਾਉਂਦਾ ਹੈ।
ਇਸ 'ਚ ਵਿਟਾਮਿਨ ਸੀ, ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਫੇਫੜਿਆਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਤੁਸੀਂ ਚੁਕੰਦਰ ਦੇ ਜੂਸ ਨੂੰ ਡਾਈਟ 'ਚ ਸ਼ਾਮਲ ਕਰ ਸਕਦੇ ਹੋ।
ਸੇਬ 'ਚ ਵਿਟਾਮਿਨ-ਈ ਤੇ ਵਿਟਾਮਿਨ-ਸੀ ਦੀ ਭਰਪੂਰ ਮਾਤਰਾ ਫੇਫੜਿਆਂ ਲਈ ਫਾਇਦੇਮੰਦ ਹੁੰਦੀ ਹੈ। ਇਹ ਸਰੀਰ ਦੀਆਂ ਹੋਰ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਰੋਜ਼ਾਨਾ ਆਪਣੀ ਡਾਈਟ 'ਚ ਸੇਬ ਜ਼ਰੂਰ ਸ਼ਾਮਲ ਕਰੋ।
ਇਸ 'ਚ ਮੌਜੂਦ ਵਿਟਾਮਿਨ-ਸੀ ਫੇਫੜਿਆਂ ਲਈ ਮਦਦਗਾਰ ਸਾਬਿਤ ਹੋ ਸਕਦਾ ਹੈ। ਇਹ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਸੰਤਰੇ ਨੂੰ ਡਾਈਟ 'ਚ ਸ਼ਾਮਲ ਕੀਤਾ ਜਾ ਸਕਦਾ ਹੈ।
ਫੇਫੜਿਆਂ ਨਾਲ ਸੰਬੰਧਤ ਸਮੱਸਿਆ ਜੇਕਰ ਜ਼ਿਆਦਾ ਗੰਭੀਰ ਹੋਵੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।