ਖਜੂਰ ਦਾ ਅਸਰ ਗਰਮ ਹੁੰਦਾ ਹੈ, ਜ਼ਿਆਦਾ ਖਾਣ ਤੋਂ ਬਚਣਾ ਚਾਹੀਦੈ। ਖਜੂਰਾਂ ਕੈਲਰੀ, ਕਾਰਬੋਹਾਈਡਰੇਟ, ਫਾਈਬਰ, ਪ੍ਰੋਟੀਨ, ਪੋਟਾਸ਼ੀਅਮ, ਮੈਗਨੀਸ਼ੀਅਮ ਦਾ ਵਧੀਆ ਸਰੋਤ ਹਨ।
ਇਸ ਦੇ ਲਈ ਇਕ ਗਲਾਸ ਦੁੱਧ ਲਓ ਤੇ ਇਸ ਨੂੰ ਘੱਟ ਅੱਗ 'ਤੇ ਗਰਮ ਕਰਨ ਲਈ ਰੱਖੋ। ਫਿਰ ਖਜੂਰ ਦੇ ਬੀਜ ਕੱਢ ਕੇ ਦੁੱਧ 'ਚ ਖਜੂਰ ਮਿਲਾ ਕੇ ਪਕਾਓ, ਖਜੂਰ ਵਾਲਾ ਦੁੱਧ ਤਿਆਰ ਹੈ।
ਨਿਯਮਿਤ ਤੌਰ 'ਤੇ ਦੁੱਧ 'ਚ ਭਿੱਜੀਆਂ ਖਜੂਰਾਂ ਦਾ ਸੇਵਨ ਕਰਦੇ ਹੋ ਤਾਂ ਕਮਜ਼ੋਰੀ ਦੂਰ ਹੋ ਜਾਵੇਗੀ। ਇਸ ਦੇ ਨਾਲ ਹੀ ਭਿੱਜੀਆਂ ਖਜੂਰ ਖਾਣ ਨਾਲ ਤੁਹਾਡੀਆਂ ਮਾਸਪੇਸ਼ੀਆਂ ਦਾ ਵਿਕਾਸ ਵੀ ਤੇਜ਼ ਹੁੰਦਾ ਹੈ।
ਖਜੂਰ ਅਨੀਮੀਆ ਨੂੰ ਦੂਰ ਕਰਦਾ ਹੈ, ਜਿਸ ਦਾ ਨਿਯਮਤ ਸੇਵਨ ਪੀਰੀਅਡਜ਼ ਵਿੱਚ ਹੋਣ ਵਾਲੇ ਉਤਰਾਅ-ਚੜ੍ਹਾਅ ਨੂੰ ਖਤਮ ਕਰਦਾ ਹੈ। ਪੇਟ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਮਾਹਵਾਰੀ ਦੇ ਦਰਦ ਨੂੰ ਵੀ ਘਟਾਉਂਦਾ ਹੈ।
ਜੇਕਰ ਤੁਹਾਡਾ ਪੇਟ ਸਮੇਂ 'ਤੇ ਸਾਫ ਨਹੀਂ ਹੁੰਦਾ ਜਾਂ ਤੁਹਾਨੂੰ ਜ਼ਿਆਦਾਤਰ ਕਬਜ਼ ਰਹਿੰਦੀ ਹੈ ਤਾਂ ਦੁੱਧ 'ਚ ਭਿੱਜੀਆਂ ਖਜੂਰ ਫਾਇਦੇਮੰਦ ਹੋ ਸਕਦੀਆਂ ਹਨ।
ਖਜੂਰ 'ਚ ਜ਼ਿਆਦਾ ਫਾਈਬਰ ਪਾਇਆ ਜਾਂਦੈ, ਜੋ ਅੰਤੜੀਆਂ ਨੂੰ ਮਜ਼ਬੂਤ ਬਣਾਉਂਦਾ ਹੈ।ਖਜੂਰ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਵਿੱਚ ਕਾਫੀ ਹੱਦ ਤਕ ਰਾਹਤ ਮਿਲਦੀ ਹੈ।
ਇਹ ਤੁਹਾਡੀ ਸਿਹਤ 'ਤੇ ਨਿਰਭਰ ਕਰਦਾ ਹੈ। ਜੇ ਤੁਸੀਂ ਜ਼ਿਆਦਾ ਕਮਜ਼ੋਰ ਹੋ ਤਾਂ ਤੁਸੀਂ ਆਪਣੀ ਡਾਈਟ 'ਚ 3 ਖਜੂਰਾਂ ਨੂੰ ਸ਼ਾਮਲ ਕਰ ਸਕਦੇ ਹੋ। ਨਹੀਂ ਤਾਂ ਰੋਜ਼ਾਨਾ 1 ਜਾਂ 2 ਖਜੂਰ ਖਾਣਾ ਵੀ ਤੁਹਾਡੀ ਸਿਹਤ ਲਈ ਬਿਹਤਰ ਹੈ।
ਸਵੇਰੇ ਖਾਲੀ ਪੇਟ ਖਾਓ। ਜਦੋਂ ਵੀ ਤੁਹਾਨੂੰ ਮਠਿਆਈ ਖਾਣ ਦਾ ਮਨ ਹੋਵੇ। ਭਾਰ ਵਧਾਉਣ ਲਈ ਸੌਂਦੇ ਤੋਂ ਪਹਿਲਾ ਘਿਓ ਦੇ ਨਾਲ ਖਾਓ।