ਜਦੋਂ ਵੀ ਸੰਤੁਲਿਤ ਖੁਰਾਕ ਦੀ ਗੱਲ ਹੁੰਦੀ ਹੈ ਤਾਂ ਉਸ ਵਿੱਚ ਚਰਬੀ ਜ਼ਰੂਰ ਸ਼ਾਮਿਲ ਹੁੰਦੀ ਹੈ। ਕਾਰਬੋਹਾਈਡਰੇਟ ਅਤੇ ਪ੍ਰੋਟੀਨ ਤੋਂ ਇਲਾਵਾ, ਚਰਬੀ ਵੀ ਇੱਕ ਮੈਕਰੋਨਿਊਟਰੀਐਂਟ ਹੈ।
ਪਿਛਲੇ ਕੁਝ ਸਾਲਾਂ ਵਿੱਚ ਚਰਬੀ ਬਾਰੇ ਲੋਕਾਂ ਦੀ ਸੋਚ ਬਹੁਤ ਬਦਲ ਗਈ ਹੈ। ਲੋਕ ਸੋਚਦੇ ਹਨ ਕਿ ਜੇਕਰ ਉਹ ਚਰਬੀ ਦਾ ਸੇਵਨ ਕਰਦੇ ਹਨ ਤਾਂ ਉਹ ਮੋਟੇ ਹੋ ਜਾਣਗੇ। ਹਾਲਾਂਕਿ, ਅਜਿਹਾ ਨਹੀਂ ਹੈ।
ਜੇਕਰ ਤੁਸੀਂ ਆਪਣੀ ਚਮੜੀ ਅਤੇ ਵਾਲਾਂ ਵਿੱਚ ਖੁਸ਼ਕੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਤੁਸੀਂ ਆਪਣੀ ਖੁਰਾਕ ਵਿੱਚ ਬਹੁਤ ਘੱਟ ਚਰਬੀ ਵਾਲੀਆਂ ਚੀਜ਼ਾਂ ਲੈ ਰਹੇ ਹੋ।
ਆਪਣੀ ਖੁਰਾਕ ਵਿੱਚ ਬਹੁਤ ਘੱਟ ਚਰਬੀ ਦਾ ਸੇਵਨ ਕਰਨ ਨਾਲ ਵੀ ਤੁਹਾਨੂੰ ਜੋੜਾਂ ਦੇ ਗੰਭੀਰ ਦਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਪਣੀ ਖੁਰਾਕ 'ਚ ਚਰਬੀ ਨੂੰ ਘਟਾਉਂਦੇ ਹੋ ਤਾਂ ਇਸ ਨਾਲ ਸਰੀਰ ਵਿੱਚ ਕਈ ਵਿਟਾਮਿਨਾਂ ਦੀ ਕਮੀ ਹੋ ਜਾਂਦੀ ਹੈ। ਇਮਿਊਨਿਟੀ ਵਿੱਚ ਕਮੀ, ਹੱਡੀਆਂ ਵਿੱਚ ਦਰਦ, ਗਲਤ ਖੂਨ ਦੇ ਜੰਮਣ, ਦਿਲ ਦੀਆਂ ਸਮੱਸਿਆਵਾਂ ਆਦਿ ਦਾ ਸਾਹਮਣਾ ਕਰਨਾ ਪੈਂਦੈ।
ਚਰਬੀ ਦੀ ਕਮੀ ਕਾਰਨ ਸਰੀਰ ਵਿੱਚ ਹਾਰਮੋਨਲ ਸੰਤੁਲਨ ਵੀ ਵਿਗੜ ਸਕਦਾ ਹੈ। ਔਰਤਾਂ ਵਿੱਚ, ਇਹ ਤੁਹਾਡੇ ਮਾਹਵਾਰੀ ਚੱਕਰ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਜੇਕਰ ਤੁਸੀਂ ਦਿਨ ਭਰ ਬਹੁਤ ਥਕਾਵਟ ਮਹਿਸੂਸ ਕਰਦੇ ਹੋ, ਤਾਂ ਇਹ ਸਰੀਰ ਵਿੱਚ ਚਰਬੀ ਦੀ ਕਮੀ ਦਾ ਸੰਕੇਤ ਹੋ ਸਕਦਾ ਹੈ। ਅਸਲ ਵਿੱਚ, ਚਰਬੀ ਊਰਜਾ ਦਾ ਇੱਕ ਚੰਗਾ ਸਰੋਤ ਹੈ।