ਕੀ ਸ਼ੂਗਰ 'ਚ ਅੰਬ ਖਾਣਾ ਚਾਹੀਦਾ ਹੈ ਜਾਂ ਨਹੀਂ? ਜਾਣੋ


By Neha diwan2024-04-23, 10:37 ISTpunjabijagran.com

ਸ਼ੂਗਰ ਦੇ ਮਰੀਜ਼ਾਂ

ਸ਼ੂਗਰ ਦੇ ਮਰੀਜ਼ਾਂ ਨੂੰ ਮਿੱਠੀਆਂ ਚੀਜ਼ਾਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਉਨ੍ਹਾਂ ਦੇ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦਾ ਹੈ, ਜਿਸ ਨਾਲ ਕਈ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ।

ਅੰਬ

ਮਠਿਆਈਆਂ, ਕੋਲਡ ਡਰਿੰਕਸ, ਕੇਕ, ਪੇਸਟਰੀਆਂ ਤੋਂ ਇਲਾਵਾ ਇਸ ਵਿਚ ਕੁਝ ਫਲ ਵੀ ਸ਼ਾਮਲ ਹਨ। ਜਿਨ੍ਹਾਂ ਵਿੱਚੋਂ ਇੱਕ ਅੰਬ ਹੈ। ਕਈ ਲੋਕ ਜਾਣਦੇ ਨਹੀਂ ਹਨ ਕਿ ਅੰਬ ਖਾਣਾ ਚੰਗਾ ਹੈ ਜਾਂ ਨਹੀਂ।

ਅੰਬ ਦੇ ਪੋਸ਼ਕ ਤੱਤ

ਅੰਬ ਨਾ ਸਿਰਫ ਗਰਮੀਆਂ 'ਚ ਮਿਲਣ ਵਾਲਾ ਲੋਕਾਂ ਦਾ ਪਸੰਦੀਦਾ ਫਲ ਹੈ, ਸਗੋਂ ਇਹ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਨਾਲ ਵੀ ਭਰਪੂਰ ਹੁੰਦਾ ਹੈ। ਅੰਬ 'ਚ ਫਾਈਬਰ, ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ।

ਮਾਹਰਾਂ ਦੀ ਰਾਏ

ਸ਼ੂਗਰ ਦੇ ਮਰੀਜ਼ਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿੰਨਾ ਅੰਬ ਖਾਣਾ ਚਾਹੀਦਾ ਹੈ। ਕਰੀਬ ਅੱਧਾ ਤੋਂ ਇਕ ਕੱਪ ਕੱਟਿਆ ਹੋਇਆ ਅੰਬ ਖਾਣਾ ਠੀਕ ਹੈ। ਪਰ ਖਾਣ ਤੋਂ ਪਹਿਲਾ ਸ਼ੂਗਰ ਲੈਵਲ ਦੀ ਜਾਂਚ ਕਰੋ।

ਅੰਬ ਦਿਲ ਦੀਆਂ ਸਮੱਸਿਆਵਾਂ

ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਵੀ ਬਚਾਅ ਕਰਦਾ ਹੈ ਤੇ ਜੇਕਰ ਤੁਸੀਂ ਇਸ ਨੂੰ ਸਹੀ ਮਾਤਰਾ 'ਚ ਖਾਓ ਤਾਂ ਪਾਚਨ ਸੰਬੰਧੀ ਕਈ ਸਮੱਸਿਆਵਾਂ ਵੀ ਦੂਰ ਹੋ ਸਕਦੀਆਂ ਹਨ ।

ਵਿਟਾਮਿਨ ਅਤੇ ਖਣਿਜ

ਕੱਟੇ ਹੋਏ ਅੰਬ ਦੇ ਇੱਕ ਕੱਪ ਵਿੱਚ 99 ਕੈਲੋਰੀ, 1.4 ਗ੍ਰਾਮ ਪ੍ਰੋਟੀਨ, 25 ਗ੍ਰਾਮ ਕਾਰਬੋਹਾਈਡਰੇਟ, 22.5 ਗ੍ਰਾਮ ਸ਼ੂਗਰ, 2.6 ਗ੍ਰਾਮ ਫਾਈਬਰ, 67% ਵਿਟਾਮਿਨ ਸੀ, 18% ਫੋਲੇਟ, 10% ਵਿਟਾਮਿਨ ਏ ਅਤੇ 10% ਵਿਟਾਮਿਨ ਈ ਹੁੰਦਾ ਹੈ।

ਬਲੱਡ ਸ਼ੂਗਰ 'ਤੇ ਅੰਬ ਦਾ ਪ੍ਰਭਾਵ

ਬਲੱਡ ਸ਼ੂਗਰ 'ਤੇ ਅੰਬ ਦਾ ਪ੍ਰਭਾਵ- ਅੰਬ ਵਿਚ 90% ਤੋਂ ਵੱਧ ਕੈਲੋਰੀ ਇਸ ਦੀ ਮਿਠਾਸ ਤੋਂ ਆਉਂਦੀ ਹੈ। ਇਹੀ ਕਾਰਨ ਹੈ ਕਿ ਇਹ ਸ਼ੂਗਰ ਦੇ ਮਰੀਜ਼ਾਂ ਵਿੱਚ ਬਲੱਡ ਸ਼ੂਗਰ ਨੂੰ ਵਧਾਉਂਦਾ ਹੈ।

ਸਹੀ ਮਾਤਰਾ 'ਚ ਖਾਓ

ਮਾਹਿਰਾਂ ਅਨੁਸਾਰ ਸ਼ੂਗਰ ਦੇ ਮਰੀਜ਼ ਅੰਬ ਦਾ ਮਜ਼ਾ ਲੈ ਸਕਦੇ ਹਨ ਪਰ ਇਸ ਦੀ ਮਾਤਰਾ ਨੂੰ ਧਿਆਨ ਵਿਚ ਰੱਖਦੇ ਹੋਏ। ਇਸ ਨਾਲ ਬਲੱਡ ਸ਼ੂਗਰ ਵਧਣ ਦੀ ਸਮੱਸਿਆ ਨਹੀਂ ਹੁੰਦੀ।

ਕੀ ਤੁਸੀਂ ਜਾਣਦੇ ਹੋ ਬਦਾਮ ਖਾਣ ਦੇ ਇਹ ਹੈਰਾਨੀਜਨਕ ਫਾਇਦੇ