aman fdsafad

ਭਾਰ ਘੱਟ ਕਰਨ 'ਚ ਫਾਇਦੇਮੰਦ ਹੋ ਸਕਦੈ ਅਨਾਰ ਦਾ ਜੂਸ


By Neha diwan26, Jun 2023 04:02 PMpunjabijagran.com

ਸਰੀਰ ਨੂੰ ਸਿਹਤਮੰਦ ਰੱਖਣਾ

ਫਲ-ਸਬਜ਼ੀਆਂ ਦਾ ਜੂਸ ਸਮੁੱਚੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਦੇ ਸੇਵਨ ਨਾਲ ਸਰੀਰ ਨੂੰ ਜ਼ਰੂਰੀ ਵਿਟਾਮਿਨ ਅਤੇ ਪੌਸ਼ਟਿਕ ਤੱਤ ਮਿਲਦੇ ਹਨ, ਇਹ ਸਰੀਰ ਨੂੰ ਸਿਹਤਮੰਦ ਰੱਖਣ ਲਈ ਵਿਸ਼ੇਸ਼ ਲਾਭ ਦੇ ਸਕਦਾ ਹੈ।

ਅਨਾਰ ਦੇ ਜੂਸ ਦੇ ਸਿਹਤ ਲਾਭ

ਅਨਾਰ ਦਾ ਜੂਸ ਸਰੀਰ ਵਿੱਚ ਹੀਮੋਗਲੋਬਿਨ ਦੇ ਪੱਧਰ ਨੂੰ ਠੀਕ ਕਰਨ, ਅਨੀਮੀਆ ਦਾ ਇਲਾਜ ਕਰਨ, ਸਰੀਰ ਨੂੰ ਊਰਜਾ ਪ੍ਰਦਾਨ ਕਰਨ ਤੇ ਪਾਚਨ ਕਿਰਿਆ ਨੂੰ ਬਣਾਈ ਰੱਖਣ ਵਿੱਚ ਮਦਦਗਾਰ ਮੰਨਿਆ ਜਾਂਦਾ ਹੈ।

ਅਨਾਰ ਦਾ ਜੂਸ ਭਾਰ ਘਟਾਉਣ 'ਚ ਫਾਇਦੇਮੰਦ ਹੈ?

ਇਹ ਸਵਾਲ ਇਸ ਲਈ ਉਠ ਰਿਹਾ ਹੈ ਕਿਉਂਕਿ ਲੋਕਾਂ ਨੂੰ ਕਈ ਡਾਈਟ ਪਲਾਨ 'ਚ ਵਜ਼ਨ ਘੱਟ ਕਰਨ ਲਈ ਡਾਈਟ 'ਚ ਅਨਾਰ ਦੇ ਜੂਸ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।

ਪਾਚਨ ਕਿਰਿਆ ਠੀਕ ਰੱਖਦੈ

ਅਨਾਰ ਦਾ ਜੂਸ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਮੈਗਨੀਸ਼ੀਅਮ ਵਰਗੇ ਕਈ ਪੌਸ਼ਟਿਕ ਤੱਤਾਂ ਦਾ ਚੰਗਾ ਸਰੋਤ ਹੈ। ਪੌਸ਼ਟਿਕ ਤੱਤ ਮੈਟਾਬੋਲਿਜ਼ਮ ਤੇ ਪਾਚਨ ਕਿਰਿਆ ਨੂੰ ਬਣਾਏ ਰੱਖਣ 'ਚ ਮਦਦ ਕਰਦੇ ਹਨ, ਜੋ ਭਾਰ ਘਟਾਉਣ 'ਚ ਮਦਦ ਕਰ ਸਕਦੇ ਹਨ।

ਭਾਰ ਵੀ ਘੱਟ ਹੁੰਦਾ ਹੈ

ਕਿਉਂਕਿ ਇਸ ਵਿੱਚ ਬਹੁਤ ਜ਼ਿਆਦਾ ਕੈਲੋਰੀ ਨਹੀਂ ਹੁੰਦੀ ਹੈ, ਇਸ ਲਈ ਇਸਦਾ ਸੇਵਨ ਨਾ ਸਿਰਫ ਸਰੀਰ ਨੂੰ ਜ਼ਰੂਰੀ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ ਬਲਕਿ ਭਾਰ ਵਧਣ ਦੇ ਜੋਖਮ ਨੂੰ ਵੀ ਘਟਾਉਂਦਾ ਹੈ।

ਮੈਟਾਬੋਲਿਜ਼ਮ ਠੀਕ ਰਹਿੰਦਾ ਹੈ

ਅਨਾਰ ਨੂੰ ਪਾਚਨ ਕਿਰਿਆ ਲਈ ਫਾਇਦੇਮੰਦ ਮੰਨਿਆ ਜਾਂਦੈ, ਇਸ ਵਿੱਚ ਫਾਈਬਰ ਤੱਤ ਹੁੰਦੈ ਜੋ ਪਾਚਨ ਕਿਰਿਆ ਨੂੰ ਠੀਕ ਰੱਖਣ ਵਿੱਚ ਮਦਦਗਾਰ ਹੁੰਦੈ। ਮੈਟਾਬੋਲਿਜ਼ਮ ਨੂੰ ਠੀਕ ਰੱਖ ਕੇ ਪਾਚਨ ਤੇ ਭਾਰ ਲਈ ਵੀ ਫਾਇਦੇਮੰਦ ਹੋ ਸਕਦਾ ਹੈ।

ਐਂਟੀ-ਇੰਫਲੇਮੇਟਰੀ ਗੁਣ

ਅਨਾਰ ਵਿੱਚ ਅਸਰਦਾਰ ਐਂਟੀਆਕਸੀਡੈਂਟ ਅਤੇ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ ਜਿਸ ਨੂੰ ਪੋਲੀਫੇਨੋਲ ਕਿਹਾ ਜਾਂਦਾ ਹੈ। ਪੌਲੀਫੇਨੋਲ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਸੋਜਸ਼ ਦੀਆਂ ਸਥਿਤੀਆਂ ਦੇ ਇਲਾਜ ਲਈ ਪ੍ਰਭਾਵਸ਼ਾਲੀ ਪਾਏ ਗਏ ਹਨ।

ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕਰੋ ਕਾਲੇ ਬੁੱਲ੍ਹਾਂ ਨੂੰ ਗੁਲਾਬੀ ਤੇ ਨਰਮ